ਰਣਬੀਰ ਸਿੰਘ ਪੜ੍ਹੀ , ਡੇਰਾਬੱਸੀ : ਡੇਰਾਬੱਸੀ ਮੇਨ ਬਾਜ਼ਾਰ 'ਚ ਸਵੇਰ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਬਾਜ਼ਾਰ 'ਚੋਂ ਪਾਣੀ ਕੱਢਣ ਲਈ ਬਣੇ ਖੂਹ 'ਚ ਡਿੱਗੇ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ।

ਦੇਹ ਵਪਾਰ ਲਈ ਨਹੀਂ ਮੰਨੀ ਤਾਂ ਪਾਸਪੋਰਟ 'ਤੇ ਲਾਈਆਂ ਗ਼ਲਤ ਮੋਹਰਾਂ, ਅੰਮ੍ਰਿਤਸਰ ਪਹੁੰਚਣ 'ਤੇ ਹੋਇਆ ਇਹ...

ਪੁਲਿਸ ਨੇ ਲਾਸ਼ ਨੂੰ ਪੌੜੀ ਨਾਲ ਖੂਹ 'ਚੋਂ ਬਾਹਰ ਕੱਢ ਕੇ ਡੇਰਾਬੱਸੀ ਹਸਪਤਾਲ ਪਹੁੰਚਾ ਦਿੱਤਾ ਹੈ। ਮ੍ਰਿਤਕ ਦੀ ਪਛਾਣ ਗੁਰਵਿੰਦਰ ਪਾਲ ਸਿੰਘ ਉਮਰ 45 ਸਾਲ ਵਾਸੀ ਅਨਾਜ਼ ਮੰਡੀ ਡੇਰਾਬੱਸੀ ਦੇ ਤੌਰ 'ਤੇ ਹੋਈ ਹੈ। ਮ੍ਰਿਤਕ ਪਿਛਲੇ ਚਾਰ-ਪੰਜ ਸਾਲ ਤੋਂ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਮ੍ਰਿਤਕ ਦੇ ਭਤੀਜੇ ਰਵੀ ਨੇ ਦੱਸਿਆ ਕਿ ਉਸ ਦਾ ਚਾਚਾ ਕੱਲ੍ਹ ਸਵੇਰ ਤੋਂ ਲਾਪਤਾ ਸੀ।

ਸ਼ਾਰਟ ਸਰਕਟ ਕਾਰਨ ਇਲੈਕਟ੍ਰੋਨਿਕਸ ਦੀ ਦੁਕਾਨ 'ਚ ਲੱਗੀ ਅੱਗ, ਮਕਾਨ ਦੀਆਂ ਕੰਧਾਂ ਨੂੰ ਪਈਆਂ ਤ੍ਰੇੜਾਂ

ਬਰਸਾਤ ਕਾਰਨ ਮਜ਼ਦੂਰ ਦੇ ਘਰ ਦੀ ਛੱਤ ਡਿੱਗੀ, ਕੰਧਾਂ 'ਚ ਆਈਆ ਤਰੇੜਾਂ

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਖੂਹ 'ਚ ਬਾਥਰੂਮ ਸਮਝ ਕੇ ਪਿਸ਼ਾਬ ਕਰਨ ਕਾਰਨ ਇੱਕ ਨੌਜਵਾਨ ਵੀ ਡਿੱਗ ਕੇ ਮਰ ਚੁੱਕਾ ਹੈ। ਇਸ ਤੋਂ ਬਾਅਦ ਨਗਰ ਕੌਂਸਲ ਲਾਈਨ 'ਤੇ ਦਰਵਾਜ਼ਾ ਲਗਾ ਕੇ ਇਸ ਨੂੰ ਤਾਲਾ ਲਗਾ ਦਿੱਤਾ ਸੀ ਪ੍ਰੰਤੂ ਇਸ ਵਾਰ ਗੁਰਵਿੰਦਰ ਪਾਲ ਸਿੰਘ ਪਾਣੀ ਦੀ ਨਿਕਾਸੀ ਲਈ ਬਣਾਏ ਮੋਘੇ ਰਾਹੀਂ ਇਸ 'ਚ ਜਾ ਵੜਿਆ ਜਿਸ ਦੀ ਅੱਜ ਸਵੇਰ ਲਾਸ਼ ਮਿਲੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਕਿਸਾਨਾਂ ਦੀ ਮਿਹਨਤ 'ਪਾਣੀ-ਪਾਣੀ', ਰਜਬਾਹੇ 'ਚ ਪਿਆ ਪਾੜ, ਸਾਰ ਨਾ ਲਏ ਜਾਣ 'ਤੇ ਕਿਸਾਨਾਂ ਨੇ ਬਠਿੰਡਾ-ਬਾਦਲ ਸੜਕ ਕੀਤੀ ਜਾਮ

Posted By: Amita Verma