v> ਸਤਵਿੰਦਰ ਧੜਾਕ, ਮੋਹਾਲੀ : ਪੀਜੀਆਈ ਚੰਡੀਗੜ੍ਹ ਅਤੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਤੋਂ ਅੱਜ ਐਲਾਨੀਆਂ ਗਈਆਂ ਰਿਪੋਰਟਾਂ 'ਚ ਮੋਹਾਲੀ ਜ਼ਿਲ੍ਹੇ ਦੇ ਕੁੱਲ 30 ਮਰੀਜ਼ਾਂ ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ 989 ਤਕ ਪੁੱਜ ਗਈ ਹੈ। ਪਿਛਲੇ ਤਿੰਨ ਦਿਨਾਂ ਦੇ ਨਮੂਨੇ ਮਿਲਾ ਕੇ ਮੰਗਲਵਾਰ ਨੂੰ ਜ਼ਿਲ੍ਹੇ 'ਚੋਂ 550 ਤੋਂ ਜ਼ਿਆਦਾ ਰਿਪੋਰਟਾਂ ਦੇ ਆਉਣ ਦੀ ਉਮੀਦ ਸੀ। ਸਵੇਰੇ ਆਈਆਂ 200 ਤੋਂ ਵੱਧ ਰਿਪੋਰਟਾਂ 'ਚ ਇਨ੍ਹਾਂ ਮਰੀਜ਼ਾਂ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ ਜਿਸ ਤੋਂ ਬਾਅਦ ਐਕਟਿਵ ਮਰੀਜ਼ਾਂ ਦੀ ਗਿਣਤੀ 419 ਹੋ ਗਈ ਹੈ।

Posted By: Seema Anand