ਸੁਖਵਿੰਦਰ ਸਿੰਘ ਧਡ਼ਾਕ, ਮੋਹਾਲੀ : ਮੋਹਾਲੀ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਪ੍ਰਤੀ-ਦਿਨ ਵੱਧਦਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਪੀਜੀਆਈ ਤੋਂ ਆਈਆਂ ਰਿਪੋਰਟਾਂ ਵਿੱਚ 22 ਹੋਰ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਦਕਿ ਢਕੌਲੀ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਜਿਸ ਨਾਲ ਜ਼ਿਲ੍ਹੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਸੱਤ ਹੋ ਗਈ ਹੈ। ਅੱਜ ਆਏ ਪਾਜ਼ੇਟਿਵ ਮਰੀਜ਼ਾਂ 'ਚ ਸਭ ਤੋਂ ਵੱਧ ਮਰੀਜ਼ ਖਰੜ ਤਹਿਸੀਲ (ਬਲਾਕ) ਨਾਲ ਸਬੰਧਤ ਹਨ, ਜਦਕਿ ਡੇਰਾਬੱਸੀ ਖੇਤਰ ਜਵਾਹਰਪੁਰ ਲਾਗ ਦਾ ਦੁਬਾਰਾ ਵੱਡਾ ਕੇਂਦਰ ਬਣਦਾ ਜਾ ਰਿਹਾ ਹੈ।

Posted By: Ramanjit Kaur