ਸਤਵਿੰਦਰ ਸਿੰਘ ਧੜਾਕ, ਮੋਹਾਲੀ : ਪੰਜਾਬ ਪੁਲਿਸ ਅਤੇ ਜੇਲ੍ਹ ਵਿਭਾਗ ਦੇ ਉਸਾਰੀ ਕਾਰਜ ਕਰਨ ਵਾਸਤੇ ਬਣਾਈ ਪੰਜਾਬ ਹਾਊਸਿੰਗ ਕਾਰਪੋਰੇਸ਼ਨ ਦੇ ਠੇਕੇਦਾਰ ਪਰਿਵਾਰ ਸਮੇਤ ਧਰਨੇ 'ਤੇ ਬੈਠ ਗਏ ਹਨ। ਇਸ ਦੌਰਾਨ ਠੇਕੇਦਾਰ ਨਿਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਪੈਸੇ ਨਹੀਂ ਮਿਲੇ ਜਿਸ ਕਰਕੇ ਲੇਬਰ ਨੂੰ ਤਨਖ਼ਾਹਾ ਦੇਣਾ ਔਖਾ ਹੋ ਗਿਆ ਹੈ। ਇਸ ਕਰਕੇ ਉਹ ਇੱਥੇ ਧਰਨੇ 'ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ 22 ਫਰਵਰੀ 2022 ਨੂੰ ਡੀਜੀਪੀ ਐੱਮਕੇ ਤਿਵਾੜੀ ਦੇ ਸੇਵਾਮੁਕਤ ਹੋਣ ਤੋਂ ਬਾਅਦ ਕਾਰੋਪਰੇਸ਼ਨ ਕੋਲ ਨਵਾਂ ਐੱਮਡੀ ਨਹੀਂ ਹੈ ਜਿਸ ਕਰਕੇ ਸਾਰੇ ਕੰਮ ਲਟਕੇ ਹੋਏ ਹਨ। ਉਨ੍ਹਾਂ ਮੰਗ ਕੀਤੀ ਕਿ ਬਕਾਇਆ ਅਦਾਇਗੀਆਂ ਦੇ ਭੁਗਤਾਨ ਕੀਤੇ ਜਾਣ ਤੇ ਕਾਰਪੋਰੇਸ਼ਨ 'ਚ ਨਵਾਂ ਐੱਮਡੀ ਲਗਾ ਕੇ ਰਹਿੰਦੇ ਕੰਮ ਵੀ ਨੇਪੜੇ ਚਾੜ੍ਹੇ ਜਾਣ।

Posted By: Seema Anand