ਜ਼ੀਰਕਪੁਰ-ਅੰਬਾਲਾ ਰੋਡ 'ਤੇ ਇਕ ਨਾਮੀ ਹੋਟਲ ਵਿਖੇ ਸਿਹਤ ਸੰਭਾਲ ਸੰਬੰਧੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ ਜਿਸ ਵਿਚ ਬਾਲੀਵੁੱਡ ਫਿਲਮ ਅਦਾਕਾਰ ਸ਼ੇਖਰ ਸੁਮਨ ਸਮੇਤ ਪ੍ਰੋਡਿਊਸਰ ਸੰਦੀਪ ਸਿੰਘ, ਮਿਊਜ਼ਿਕ ਡਾਇਰੈਕਟਰ ਇਸਮਾਈਲ ਦਰਬਾਰ ਅਤੇ ਫਿਲਮ ਸਮੀਖਿਅਕ ਤਰਨ ਆਦਰਸ਼ ਬਤੌਰ ਮੁੱਖ ਮਹਿਮਾਨ ਪਹੁੰਚੇ। ਆਪਣੀ ਫੇਰੀ ਸਬੰਧੀ ਜਾਣਕਾਰੀ ਦੇਣ ਲਈ ਅਦਾਕਾਰ ਸ਼ੇਖਰ ਸੁਮਨ ਪੱਤਰਕਾਰਾਂ ਦੇ ਰੂਬਰੂ ਹੋਏ।

ਕਾਰ ਅੱਗੇ ਕੁੱਤਾ ਆਉਣ ਕਾਰਨ ਵਾਪਰੇ ਹਾਦਸੇ 'ਚ ਹੋਈ ਸੀ ਮੌਤ, ਮਿਲੇਗਾ 16 ਲੱਖ ਰੁਪਏ ਮੁਆਵਜ਼ਾ

ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਵਰਗ ਦਾ ਨਸ਼ਿਆਂ 'ਚ ਜਕੜੇ ਹੋਣਾ ਚਿੰਤਾਜਨਕ ਹੈ। ਆਪਣੀ ਆਉਣ ਵਾਲੀ ਫ਼ਿਲਮ ਪੱਥਰਬਾਜ਼ ਜੋ ਕਸ਼ਮੀਰ 'ਚ ਭਾਰਤੀ ਫ਼ੌਜ ਤੇ ਪੱਥਰਬਾਜ਼ੀ 'ਤੇ ਅਧਾਰਤ ਹੈ, ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਫ਼ਿਲਮ 'ਚ ਕਸ਼ਮੀਰ 'ਚ ਕਿਵੇਂ ਤੇ ਕਿੱਥੋਂ ਇੰਨੇ ਪੱਥਰਬਾਜ਼ ਆ ਗਏ, ਨੂੰ ਉਭਾਰਿਆ ਗਿਆ ਹੈ।

ਅਫੀਮ ਦੀ ਖੇਪ ਸਮੇਤ ਦੋ ਨੌਜਵਾਨ ਪੁਲਿਸ ਅੜਿੱਕੇ, ਬੈਲਟ ਤੇ ਕਾਰ ਦੇ ਦਰਵਾਜ਼ੇ 'ਚ ਇਸ ਤਰ੍ਹਾਂ ਲੁਕੋਈ ਸੀ ਡਰੱਗ

ਉਨ੍ਹਾਂ ਕਿਹਾ ਕਿ ਦੁਨੀਆ ਅੱਗੇ ਵੱਧ ਰਹੀ ਹੈ ਤੇ ਕਸ਼ਮੀਰ ਪਿੱਛੇ ਵੱਲ ਮੁੜਿਆ ਹੈ ਜੋ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਕਹਿਣ ਨੂੰ ਕੋਈ ਕੁਝ ਵੀ ਕਹੇ ਪਰ ਕੌੜੀ ਸਚਾਈ ਇਹੀ ਹੈ ਕਿ ਕਸ਼ਮੀਰ ਨੂੰ ਸਮੇਂ ਦੇ ਚੱਕਰ 'ਚ ਉਲਝਾਉਣ ਵਿਚ ਹੁਣ ਰਾਜਨੀਤੀ ਵੀ ਅਹਿਮ ਭੂਮਿਕਾ ਨਿਭਾਉਣ ਲੱਗੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪਾਕਿਸਤਾਨ ਨੂੰ ਹਾਲਾਤ ਲਈ ਦੋਸ਼ੀ ਮੰਨਿਆ ਜਾਂਦਾ ਰਿਹਾ ਸੀ, ਪਰ ਹੁਣ ਅੰਦਰਲੀਆਂ ਤਾਕਤਾਂ ਵੀ ਸ਼ਾਮਿਲ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਤੇ ਕਸ਼ਮੀਰੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਪਹਿਲਾਂ ਭਾਰਤੀ ਹਾਂ ਤੇ ਕਸ਼ਮੀਰ ਭਾਰਤ ਨਾਲ ਰਹਿ ਕੇ ਹੀ ਮਹਿਫੂਜ਼ ਹੈ। ਉਨ੍ਹਾਂ ਕਸ਼ਮੀਰ 'ਚੋਂ ਧਾਰਾ 370 ਸਮੇਤ ਆਰਟੀਕਲ 35ਏ ਬਾਰੇ ਵੀ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਮਸਲਿਆਂ ਦਾ ਹੱਲ ਬੈਠ ਕੇ ਹੀ ਨਿਕਲਣਾ ਹੈ। ਉਨ੍ਹਾਂ ਪੂਰੇ ਦੇਸ਼ 'ਚ ਮੌਬ ਲਿੰਚਿੰਗ ਅਤੇ ਗਊ ਰੱਖਿਆ ਦੇ ਨਾਂ 'ਤੇ ਘੱਟ ਗਿਣਤੀ ਕੌਮਾਂ 'ਤੇ ਅੱਤਿਆਚਾਰ 'ਤੇ ਵੀ ਚਿੰਤਾ ਪ੍ਰਗਟਾਈ।

Posted By: Seema Anand