ਮੋਹਿਤ ਸ਼ਰਮਾ, ਜੇਐੱਨਐੱਨ : ਮੋਹਾਲੀ ਨਗਰ ਨਿਗਮ ਨੂੰ ਸੋਮਵਾਰ ਨੂੰ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਮਿਲ ਚੁੱਕਿਆ ਹੈ। ਪਰ ਇਸਤੋਂ ਬਾਅਦ ਹੁਣ ਆਰੋਪਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਵਿਰੋਧੀ ਦਲ ਦੇ ਨੇਤਾ ਕਾਂਗਰਸ ਪਾਰਟੀ ਦੇ ਮੇਅਰ ਤੇ ਗੰਭੀਰ ਦੋਸ਼ ਲੱਗ ਰਹੇ ਹਨ।ਵਿਰੋਧੀ ਦਲ ਦੇ ਕੌਂਸਲਰਾਂ ਨੇ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਮੋਹਾਲੀ ਨਗਰ ਨਿਗਮ ਮੇਅਰ ਚੁਣੇ ਜਾਣ ਤੇ ਜੰਮ ਕੇ ਜ਼ੁਬਾਨੀ ਹਮਲਾ ਕੀਤਾ। ਉਨਾਂ ਕਿਹਾ ਕਿ ਮੋਹਾਲੀ ਸ਼ਹਿਰ ਦਾ ਪਹਿਲਾ ਵਿਅਕਤੀ ਅਜਿਹੇ ਵਿਅਕਤੀ ਨੂੰ ਬਣਾ ਦਿੱਤਾ ਗਿਆ ਹੈ ਜਿਨਾਂ ਤੇ ਹੱਤਿਆ ਦਾ ਮਾਮਲਾ ਹੈ।

ਵਿਰੋਧੀ ਦਲ ਦੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਪਾਰਸ਼ਦ ਮੰਜੀਤ ਸਿੰਘ ਸੇਠੀ 'ਤੇ ਮਹਿਲਾ ਕੌਂਸਲਰ ਨੇ ਕਿਹਾ ਕਿ 27 ਔਰਤਾਂ ਨਗਰ ਨਿਗਮ ਚੋਣਾਂ ਜਿੱਤ ਕੇ ਹਾਊਸ 'ਚ ਪਹੁੰਚੀਆਂ। ਪਰ ਕਿਸੇ ਇਕ ਨੂੰ ਵੀ ਜ਼ਿੰਮੇਵਾਰੀ ਨਹੀਂ ਦਿੱਤੀ ਗਈ। ਕੌਂਸਲਰ ਮੰਜੀਤ ਸਿੰਘ ਸੇਠੀ ਨੇ ਕਿਹਾ ਕਿ ਸਿਹਤ ਮੰਤਰੀ ਨੂੰ ਹਾਊਸ ਚ ਅਜਿਹੇ ਲੋਕ ਚਾਹੀਦੇ ਸਨ ਜੋ ਉਨਾਂ ਦੀ ਹਾਂ 'ਚ ਹਾਂ ਮਿਲਾਉਣ। ਇਸ ਲਈ ਪਦ ਵੀ ਉਨਾਂ ਨੂੰ ਹੀ ਦਿੱਤੇ ਗਏ ਹਨ। ਇਹ ਲੋਕਤੰਤਰੀ ਸਿਸਟਮ ਦੀ ਉਲੰਘਣਾ ਹੈ। ਇਸ ਨੂੰ ਲੈ ਕੇ ਅਦਾਲਤ ਵੀ ਜਾਣਾ ਪਵੇ ਤਾਂ ਜਾਵਾਂਗੇ। ਪਰਿਵਾਰਵਾਦ ਸ਼ਹਿਰ ਤੇ ਕਿੰਝ ਹਾਵੀ ਹੋ ਰਿਹਾ ਹੈ ਇਹ ਹੁਣ ਸ਼ਹਿਰ ਦੇ ਲੋਕ ਦੇਖਣ।

ਜ਼ਿਲ ਦੀ ਕੁਰਾਲੀ, ਜ਼ੀਰਕਪੁਰ, ਬਨੂੜ, ਲਾਲੜੂ ਤੇ ਡੇਰਾਬਸੀ ਨਗਰ ਕੌਂਸਲ ਨੂੰ ਰਾਖਵੇਂਕਰਨ ਤੋਂ ਬਾਹਰ ਰੱਖਿਆ ਹੈ। ਜ਼ੀਰਕਪੁਰ ਤੇ ਡੇਰਾਬਸੀ, ਬਨੂੜ ਚ ਪ੍ਰਧਾਨਾਂ ਦੀ ਚੋਣ ਹੋ ਚੁੱਕੀ ਹੈ। ਮੋਹਾਲੀ ਚ 50 ਵਾਰਡਾਂ ਚੋਂ 37 ਤੇ ਕਾਂਗਰਸ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਪੂਰੇ ਜ਼ਿਲੇ ਚ ਇਹ ਦੋ ਨਗਰ ਕੌਂਸਲ ਹੀ ਅਜਿਹੀਆਂ ਹਨ ਜਿੱਥੇ ਕਾਂਗਰਸ ਦਾ ਸਪੱਸ਼ਟ ਬਹੁਮਤ ਨਹੀਂ ਹੈ। ਖੱਰੜ ਦੇ 27 ਵਾਰਡਾਂ ਚੋਂ ਕਾਂਗਰਸ ਦੇ 10, ਅਕਾਲੀ ਦਲ ਦੇ 8, ਆਪ ਦਾ 1 ਅਤੇ ਆਜ਼ਾਦ ਲੜਨ ਵਾਲੇ 8 ਉਮੀਦਵਾਰ ਜਿੱਤੇ। ਇਸੇ ਤਰਾਂ ਨਵਾਂ ਪਿੰਡ ਦੇ 21 ਵਾਰਡਾਂ ਚੋਂ ਕਾਂਗਰਸ ਦੇ 6, ਅਕਾਲੀ ਦਲ ਦੇ 10, ਭਾਜਪਾ ਦੇ 3 ਅਤੇ ਆਜ਼ਾਦ ਲੜੇ 2 ਉਮੀਦਵਾਰਾਂ ਨੂੰ ਜਿੱਤ ਹਾਸਲ ਹੋਈ।

Posted By: Sunil Thapa