ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ: ਕੁਰਾਲੀ /ਨਿਆਂਗਾਓ ਇਲਾਕੇ ਦੇ ਬਡ਼ੋਦੀ ਟੋਲ ਪਲਾਜਾ ਨੇਡ਼ੇ ਪੈਂਦੇ ਪਿੰਡ ਸੇਖਪੁਰਾ ਦੇ ਖੇਤਾਂ ’ਚ ਸ਼ੱਕੀ ਬੈਗ ਵਿਚ ਮਾਸ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਦੇ ਹੀ ਥਾਣਾ ਕੁਰਾਲੀ ਗ੍ਰਾਮੀਣ ਦੀ ਟੀਮ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਮਾਸ ਦਾ ਕਾਰੋਬਾਰ ਕਰਨ ਵਾਲੇ ਕਈ ਲੋਕਾਂ ਨੂੰ ਮੌਕੇ ’ਤੇ ਬੁਲਾ ਕੇ ਜਾਂਚ ਕੀਤੀ। ਨਾਲ ਹੀ, ਮਾਸ ਦੇ ਨਮੂਨੇ ਨੂੰ ਜਾਂਚ ਲਈ ਲੈਬ ’ਚ ਭੇਜ ਦਿੱਤਾ ਗਿਆ ਹੈ। ਮੁੱਢਲੀ ਜਾਂਚ ਦੇ ਆਧਾਰ ’ਤੇ ਪੁਲਿਸ ਇਸ ਨੂੰ ਜਾਨਵਰ ਦਾ ਮਾਸ ਮੰਨ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਬਾਅਦ ਦੁਪਹਿਰ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਕਿ ਇਹ ਪਿੰਡ ਸੇਖਪੁਰਾ ਦੇ ਜੰਗਲ ’ਚ ਸੱਕੀ ਬੈਗ ਪਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਖੇਤ ’ਚ ਇੱਕ ਚਾਵਲ ਸੈਲਰ ਕੋਲ ਬੈਗ ਖੇਤ ’ਚ ਪਿਆ ਸੀ। ਜਿਸ ਤੋਂ ਬਹੁਤ ਬਦਬੂ ਆ ਰਹੀ ਸੀ। ਸੂਚਨਾ ਮਿਲਦੇ ਹੀ ਥਾਣਾ ਕੁਰਾਲੀ ਗ੍ਰਾਮੀਣ ਦੀ ਟੀਮ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਮਾਸ ਦਾ ਕਾਰੋਬਾਰ ਕਰ ਰਹੇ ਕਈ ਵਿਅਕਤੀਆਂ ਨੂੰ ਮੌਕੇ ’ਤੇ ਬੁਲਾਇਆ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਇਹ ਜਾਨਵਰਾਂ ਦਾ ਮਾਸ ਹੋ ਸਕਦਾ ਹੈ। ਪਰ ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਜੇਕਰ ਜਾਨਵਰ ਦਾ ਮਾਸ ਜੰਗਲ ’ਚ ਹੈ ਤਾਂ ਉਸ ਨੂੰ ਬੈਗ ’ਚ ਨਹੀਂ ਸੁੱਟਿਆ ਜਾ ਸਕਦਾ। ਇਹ ਮਨੁੱਖੀ ਮਾਸ ਹੈ। ਜਿਸ ਦੀ ਹੱਤਿਆ ਕਰ ਇੱਥੇ ਸੁੱਟਿਆ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਇਸ ਬੈਗ ਨੂੰ ਆਪਣੇ ਕਬਜੇ ’ਚ ਲੈ ਲਿਆ ਹੈ। ਮਾਸ ਦੇ ਸੈਂਪਲ ਅਗਲੇਰੀ ਜਾਂਚ ਲਈ ਲੈਬ ’ਚ ਭੇਜ ਦਿੱਤੇ ਗਏ ਹਨ। ਪੁਲਿਸ ਜਾਂਚ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕਰੇਗੀ।

ਕੀ ਕਹਿੰਦੇ ਹਨ ਅਧਿਕਾਰੀ

ਪੁਲਿਸ ਨੂੰ ਪਿੰਡ ਵਾਸੀਆਂ ਵਲੋਂ ਬੈਗ ’ਚੋਂ ਬਦਬੂ ਆਉਣ ਦੀ ਸੂਚਨਾ ਮਿਲੀ ਸੀ। ਜਿਸ ’ਤੇ ਥਾਣਾ ਕੁਰਾਲੀ ਗ੍ਰਾਮੀਣ ਦੀ ਟੀਮ ਮੌਕੇ ’ਤੇ ਪਹੁੰਚ ਗਈ। ਬੈਗ ਨੂੰ ਕਾਬੂ ਕਰਕੇ ਇਸ ਦੇ ਸੈਂਪਲ ਭੇਜੇ ਗਏ ਹਨ। ਮੁੱਢਲੀ ਜਾਂਚ ’ਚ ਮਾਸ ਕਿਸੇ ਜਾਨਵਰ ਦਾ ਜਾਪਦਾ ਹੈ। ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

Posted By: Sandip Kaur