v> ਪੰਜਾਬੀ ਜਾਗਰਣ ਟੀਮ, ਮੋੋਹਾਲੀ : ਮੋਹਾਲੀ ਦੇ ਨੇੜਲੇ ਕਸਬਾ ਨਵਾਂ ਗਰਾਓਂ ਤੋਂ 6 ਸਾਲਾਂ ਦੀ ਕੁੜੀ ਅਗਵਾ ਹੋਣ ਦੀ ਸੂਚਨਾ ਮਿਲੀ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਆਈਪੀਸੀ ਦੀ ਧਾਰਾ-365 ਏ ਤਹਿਤ ਕੇਸ ਦਰਜ ਕਰ ਲਿਆ ਹੈ। ਤਫ਼ਤੀਸ਼ੀ ਅਫ਼ਸਰ ਸੁਰਜੀਤ ਸਿੰਘ ਨੇ ਦੱਸਿਆ ਕਿ ਹਿਸਾਰ ਦਾ ਰਹਿਣ ਵਾਲੇ ਵਿਅਕਤੀ ਨੂੰ ਲੱਭਣ ਲਈ ਪੁਲਿਸ ਪਾਰਟੀ ਹਰਿਆਣੇ ਪੁੱਜੀ ਹੋਈ ਹੈ ਪਰ ਮੁਲਜ਼ਮ ਦੀ ਲੋਕੇਸ਼ਨ ਵਾਰ-ਵਾਰ ਬਦਲ ਰਹੀ ਹੋਣ ਕਾਰਨ ਹਾਲੇ ਮੁਲਜ਼ਮ ਦੀ ਉੱਘ-ਸੁੱਘ ਦਾ ਪਤਾ ਨਹੀਂ ਲੱਗ ਰਿਹਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਖ਼ਸ ਨੇ ਖੁਦ ਕੁੜੀ ਦੀ ਮਾਂ ਨੂੰ ਫੋਨ ਕਰਕੇ ਕਿਹਾ ਕਿ ਲੜਕੀ ਉਸ ਕੋਲ ਹੈ। ਤਫ਼ਤੀਸ਼ੀ ਅਫ਼ਸਰ ਸੁਰਜੀਤ ਸਿੰਘ ਅਨੁਸਾਰ ਇਹ ਮਾਮਲਾ ਪ੍ਰੇਮ-ਸਬੰਧਾਂ ਨਾਲ ਜੁੜਿਆ ਹੋਇਆ ਹੈ, ਕੁੜੀ ਦੀ ਮਾਂ (ਕੁੜੀ ਸਮੇਤ) ਇਸ ਸ਼ਖ਼ਸ ਕੋਲ਼ ਥੋੜ੍ਹਾਂ ਸਮਾਂ ਰਹਿ ਕੇ ਵੀ ਆਈ ਹੈ, ਹਾਲੇ ਮਾਮਲੇ ਦੀ ਪੂਰੀ ਤਫ਼ਤੀਸ਼ ਕੁੜੀ ਦੀ ਬਰਾਮਦਗੀ ਤੋਂ ਬਾਅਦ ਹੀ ਸਾਫ਼ ਹੋਵੇਗੀ।

Posted By: Amita Verma