ਪੰਜਾਬੀ ਜਾਗਰਣ ਟੀਮ, ਜ਼ੀਰਕਪੁਰ : ਕੋਰੋਨਾ ਵਾਇਰਸ ਦਾ ਸੰਕ੍ਰਮਣ ਲਗਾਤਾਰ ਵਧਦਾ ਜਾ ਰਿਹਾ ਹੈ। ਸੋਮਵਾਰ ਨੂੰ ਮੋਹਾਲੀ 'ਚ ਕੋਰੋਨਾ ਦੇ 31 ਨਵੇਂ ਕੇਸ ਸਾਹਮਣੇ ਆਏ ਹਨ। ਜ਼ਿਲ੍ਹੇ 'ਚ ਸੰਕ੍ਰਮਣ ਦੇ ਕੁੱਲ ਕੇਸ ਵੱਧ ਕੇ 423 ਹੋ ਗਏ ਹਨ। ਇਨ੍ਹਾਂ 'ਚ 145 ਅਜੇ ਐਕਟਿਵ ਹਨ ਤੇ 271 ਮਰੀਜ਼ ਠੀਕ ਹੋ ਕੇ ਘਰ ਪਰਤ ਚੁੱਕੇ ਹਨ। ਅਜੇ ਤਕ ਜ਼ਿਲ੍ਹੇ 'ਚ ਸੱਤ ਲੋਕਾਂ ਦੀ ਕੋਰੋਨਾ ਸੰਕ੍ਰਮਣ ਕਾਰਨ ਮੌਤ ਹੋ ਚੁੱਕੀ ਹੈ।

ਜ਼ੀਰਕਪੁਰ ਖ਼ੇਤਰ ਨੂੰ ਕੋਰੋਨਾ ਲਾਗ ਲਗਾਤਾਰ ਆਪਣੀ ਗ੍ਰਿਫ਼ਤ 'ਚ ਜਕੜਦਾ ਜਾ ਰਿਹਾ ਹੈ, ਐਤਵਾਰ ਨੂੰ ਜਿੱਥੇ ਬਲਟਾਣਾ ਤੇ ਢਕੋਲੀ ਖੇਤਰ ਦੇ 6 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ ਉੱਥੇ ਹੀ ਸੋਮਵਾਰ ਸਵੇਰੇ ਆਇਆ ਰਿਪੋਰਟਾਂ 'ਚ ਸਥਾਨਕ ਪਿਰਮੁੱਛੈਲਾ ਖ਼ੇਤਰ 'ਚ 6 ਹੋਰ ਵਿਅਕਤੀਆਂ ਦੀ ਕੋਰੋਨਾ ਸੰਕ੍ਰਮਿਤ ਹੋਣ ਦੀ ਪੁਸ਼ਟੀ ਹੋਈ ਹੈ, ਕੋਰੋਨਾ ਪਾਜ਼ੇਟਿਵ ਆਏ ਸਾਰੇ ਵਿਅਕਤੀ ਬੇਕਰੀ ਉਦਯੋਗ ਨਾਲ਼ ਸਬੰਧਿਤ ਹਨ ਤੇ ਪਹਿਲਾ ਬਲਟਾਣਾ ਸੈਣੀ ਵਿਹਾਰ ਫੇਜ਼ 3 'ਚ ਪਾਜ਼ੇਟਿਵ ਆਏ ਵਿਅਕਤੀ ਤੋਂ ਸੰਕ੍ਰਮਿਤ ਹੋਏ ਹਨ। ਅੱਜ ਕੋਰੋਨਾ ਪਾਜ਼ੇਟਿਵ ਆਏ ਸਾਰੇ ਵਿਅਕਤੀ ਉਕਤ ਵਿਅਕਤੀ ਦੇ ਰਿਸ਼ਤੇਦਾਰ ਹਨ ਤੇ ਬੀਤੇ ਲੰਬੇ ਸਮੇਂ ਤੋਂ ਪਿਰਮੁੱਛੈਲਾ ਪਿੰਡ 'ਚ ਰਹਿ ਰਹੇ ਹਨ ਤੇ ਬੇਕਰੀ ਉਦਯੋਗ ਨਾਲ਼ ਜੁੜੇ ਹੋਏ ਹਨ।

Posted By: Amita Verma