ਮਹਿਰਾ, ਖਰੜ : ਜਿੱਥੇ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਡੇ ਪੁੱਤਰ ਨਵਜੀਤ ਸਿੰਘ ਦੇ ਸਾਦੇ ਵਿਆਹ ਦੀ ਚਰਚਾ ਜਾਰੀ ਹੈ ਉਥੇ ਸਥਿਤੀ ਦਾ ਦੂਜਾ ਪਾਸਾ ਵੀ ਹੈ। ਮਾਮਲਾ ਇਹ ਹੈ ਕਿ ਬੀਤੇ ਦਿਨੀਂ ਹੋਟਲ ਵਿਚ ਹੋ ਰਹੀ ਰਿਸ਼ੈਪਸ਼ਨ ਪਾਰਟੀ ’ਚ ਨਸ਼ੇ ਦੀ ਹਾਲਤ ’ਚ ਦਾਖ਼ਲ ਹੋਏ ਤਿੰਨ ਹੌਲਦਾਰਾਂ ਕਾਰਨ ਵਿਆਹ ਦੀਆਂ ਖੁਸ਼ੀਆਂ ’ਚ ਮਾਮੂਲੀ ਜਿਹਾ ਅੜਿੱਕਾ ਪੈ ਗਿਆ। ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਐੱਸਪੀ ਸਰਤਾਜ ਚਾਹਲ ਨੇ ਦੋਸ਼ੀ ਮੁਲਜ਼ਮ ਹੌਲਦਾਰਾਂ ਨੂੰ ਡਿਊਟੀ ਤੋਂ ਮੁੱਅਤਲ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਇੰਸਪੈਕਟਰ ਸੁਖਬੀਰ ਸਿੰਘ ਨੂੰ ਡਿਊਟੀ ਵਿਚ ਕੁਤਾਹੀ ਵਰਤਣ ਦੇ ਦੋਸ਼ੀ ਅਧੀਨ ਮੁਅੱਤਲ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਦੇ ਦੋਸ਼ ਹਨ ਕਿ ਉਹ ਪਲੇਸ ਆਫ਼ ਫ਼ੰਕਸ਼ਨ ਵਾਲੀ ਜਗ੍ਹਾ ’ਤੇ ਅੰਦਰ ਜਾਣ ਗੇਟ ’ਤੇ ਬਤੌਰ ਸੁਪਰਵੀਜ਼ਨ ਅਫ਼ਸਰ ਤਾਇਨਾਤ ਕੀਤੇ ਗਏ ਸਨ ਪਰ ਕਰਮਚਾਰੀਆਂ ਨੂੰ ਉਕਤ ਸਥਾਨ ’ਤੇ ਬਿਨਾਂ ਚੈਕਿੰਗ ਜਾਣ ਦੇਣ ਦੀ ਇਜ਼ਾਜ਼ਤ ਤੇ ਲਾਪਰਵਾਹੀ ਵਰਤੀ ਹੈ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੇ ਪੁੱਤਰ ਦੇ ਵਿਆਹ ਦੀ ਪਾਰਟੀ ਵਿਚ ਡਿਊਟੀ ਦੇ ਰਹੇ ਪੁਲਿਸ ਕਰਮੀਆਂ ਲਈ ਵੀ ਭੋਜਨ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਹੌਲਦਾਰ ਜਸਕਰਨ ਸਿੰਘ, ਦਰਸ਼ਨ ਸਿੰਘ, ਸੀ-2 ਸਤਬੀਰ ਸਿੰਘ ਪ੍ਰਬੰਧ ਕੀਤੇ ਗਏ ਸਥਾਨ ’ਤੇ ਭੋਜਨ ਕਰਨ ਨਾ ਕਰਨ ਦੀ ਬਜਾਇ ਮੁੱਖ ਸਮਾਗਮ ਵਿਚ ਸ਼ਰਾਬ ਦੇ ਨਸ਼ੇ ਵਿਚ ਵੜੇ ਸਨ। ਉਨ੍ਹਾਂ ਦਾ ਸਿਵਲ ਹਸਪਤਾਲ ਖਰੜ ਵਿਚ ਡਾਕਟਰੀ ਮੁਆਇਨਾ ਕਰਵਾਇਆ ਗਿਆ ਅਤੇ ਨਿਰੀਖਣ ਤੋਂ ਪਤਾ ਲੱਗਾ ਕਿ ਤਿੰਨੋਂ ਜਣੇ ਨਸ਼ੇ ਵਿਚ ਸਨ।

Posted By: Jatinder Singh