ਮੋਹਾਲੀ : ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਦਿਆਂ 29 ਸੀਨੀਅਰ ਆਈਪੀਐੱਸ ਅਫ਼ਸਰਾਂ ਦਾ ਫੇਰਬਦਲ ਕਰ ਦਿੱਤਾ ਹੈ। ਇਨ੍ਹਾਂ 'ਚ ਕਈ ਜ਼ਿਲ੍ਹਿਆਂ ਦੇ SSP ਵੀ ਸ਼ਾਮਲ ਹਨ । ਮੋਹਾਲੀ ਦੇ SSP ਹਰਚਰਨ ਸਿੰਘ ਭੁੱਲਰ ਦਾ ਵੀ ਫੇਰਬਦਲ ਕੀਤਾ ਗਿਆ ਹੈ। ਉਨ੍ਹਾਂ ਦੀ ਥਾਂ ਤਰਨਤਾਰਨ ਵਿਖੇ ਬਤੌਰ SSP ਤਾਇਨਾਤ ਕੁਲਦੀਪ ਸਿੰਘ ਚਹਿਲ ਮੋਹਾਲੀ ਦੇ ਐੱਸਐੱਸਪੀ ਹੋਣਗੇ। ਭੁੱਲਰ ਹੁਣ ਵਿਜੀਲੈਂਸ ਬਿਓਰੋ 'ਚ ਪੰਜਾਬ ਦੀਆਂ ਸੇਵਾਵਾਂ ਨਿਭਾਉਣਗੇ।

ਦੱਸਣਾ ਬਣਦਾ ਹੈ ਕਿ ਗ੍ਰਹਿ ਵਿਭਾਗ ਪੰਜਾਬ ਦੇ ਕਈ ਪੁਲਿਸ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿਚ ਮੋਹਾਲੀ ਦੇ SSP ਭੁੱਲਰ ਦਾ ਵੀ ਤਬਾਦਲਾ ਕੀਤਾ ਗਿਆ ਹੈ। ਦੂਜੇ ਪਾਸੇ ਕੁਲਦੀਪ ਪਿਛਲੇ ਸਮੇਂ ਮੋਹਾਲੀ ਦੇ ਐੱਸਐੱਸਪੀ ਸਨ ਤੇ ਉਨ੍ਹਾਂ ਚੋਣਾਂ ਦੌਰਾਨ ਉਨ੍ਹਾਂ ਨੂੰ ਤਰਨਤਾਰਨ ਬਦਲ ਦਿੱਤਾ ਗਿਆ ਸੀ।

Posted By: Amita Verma