ਕਸਬਾ ਨਿਹਾਲ ਸਿੰਘ ਵਾਲਾ ਦੀ ਸਬਜ਼ੀ

ਸਵਰਨ ਗੁਲਾਟੀ ਪੰਜਾਬੀ ਜਾਗਰਣ ਮੋਗਾ : ਕਸਬਾ ਨਿਹਾਲ ਸਿੰਘ ਵਾਲਾ ਦੀ ਸਬਜ਼ੀ ਮੰਡੀ ਵਿਖੇ ਅਪਣੇ ਗੁੰਮ ਹੋਏ ਮੋਬਾਇਲ ਫੋਨ ਲੱਭਣ ਆਏ ਕੁਝ ਗੁੰਡਾਂ ਅਨਸਰਾਂ ਵੱਲੋਂ ਦੇਰ ਰਾਤ ਨੂੰ ਸਬਜ਼ੀ ਮੰਡੀ ਵਿਖੇ ਪ੍ਰਵਾਸੀ ਮਜ਼ਦੂਰਾਂ ਤੇ ਹਮਲਾ ਕਰਕੇ ਕੁਝ ਮਜ਼ਦੂਰਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਹਮਲਾਵਰ ਗੁੰਡਾ ਅਨਸਰਾਂ ਦੀ ਹਰਕਤ ਮੰਡੀ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ, ਜਿਸ ਵਿਚ ਗੁੰਡੇ ਪ੍ਰਵਾਸੀ ਮਜ਼ਦੂਰਾਂ ਨੂੰ ਬੇਰਹਿਮੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੇ ਸਨ। ਪੁਲਿਸ ਨੇ ਇਕ ਪ੍ਰਵਾਸੀ ਮਜ਼ਦੂਰ ਦੇ ਬਿਆਨ ਲੈਕੇ 6 ਗੁੰਡਿਆਂ ਸਮੇਤ ਉਨ੍ਹਾਂ ਦੇ 3 ਅਣਪਛਾਤੇ ਸਾਥੀਆਂ ਖਿਲਾਫ਼ ਮਾਮਲਾ ਦਰਜ ਕਰਕੇ ਦੋ ਨੂੰ ਕਾਬੂ ਕਰ ਲਿਆ ਹੈ। ਥਾਣਾ ਨਿਹਾਲ ਸਿੰਘ ਵਾਲਾ ਪੁਲਿਸ ਦੇ ਸਹਾਇਕ ਥਾਣੇਦਾਰ ਸੁਖਚੈਨ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਪ੍ਰਵਾਸੀ ਮਜ਼ਦੂਰ ਅਨੂਪ ਕੁਮਾਰ ਪੁੱਤਰ ਮੋਜੀ ਲਾਲ ਵਾਸੀ ਸਬਜ਼ੀ ਮੰਡੀ ਨਿਹਾਲ ਸਿੰਘ ਵਾਲਾ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਉਹ ਸਬਜ਼ੀ ਮੰਡੀ ਨਿਹਾਲ ਸਿੰਘ ਵਾਲਾ ਵਿਖੇ ਇਕ ਆੜ੍ਹਤ ਦੀ ਦੁਕਾਨ ਤੇ ਕੰਮ ਕਰਦਾ ਹੈ। ਉਸ ਨੇ ਕਿਹਾ ਕਿ ਬੀਤੀ 20 ਮਈ ਦੀ ਰਾਤ ਆਪਣੇ ਸਾਥੀਆਂ ਸਮੇਤ ਆੜ੍ਹਤ ਦੀ ਦੁਕਾਨ ਤੇ ਖਾਣਾ ਖਾ ਰਿਹਾ ਸੀ ਤਾਂ ਰਾਤ ਸਾਢੇ 11 ਤੋਂ 12 ਵਜੇ ਤਾਂ ਇਸ ਦੌਰਾਨ ਤਿੰਨ ਵੱਖ ਵੱਖ ਮੋਟਰਸਾਈਕਲਾ ਤੇ ਸਵਾਰ ਹੋ ਕੇ ਕੁਝ ਨੌਜਵਾਨ ਆਏ ਉਨ੍ਹਾਂ ਪਾਸੋ ਬਲੈਰੋ ਕੈਪਰ ਦੇ ਡਰਾਇਵਰ ਅਤੇ ਅਪਣੇ ਗੁੰਮ ਹੋਏ ਮੋਬਾਇਲ ਫੋਨ ਬਾਰੇ ਪੁੱਛਣ ਲੱਗੇ ਅਤੇ ਇਸ ਦੌਰਾਨ ਇਕ ਦਮ ਤਹਿਸ਼ ਵਿਚ ਆਕੇ ਉਸ ਦੀ ਅਤੇ ਉਸ ਦੇ ਸਾਥੀਆਂ ਦੀ ਕੁੱਟਮਾਰ ਕਰਨੀਸ ਸ਼ਰੂ ਕਰ ਦਿੱਤੀ ਜਦ ਉਨ੍ਹਾਂ ਨੇ ਸੋਰ ਮਚਾਇਆ ਤਾਂ ਆਪਣੇ ਸਾਥੀਆਂ ਨੂੰ ਬਚਾਉਣ ਆਏ ਸਾਥੀਆਂ ਦੀ ਵੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਉਸ ਨੇ ਦੱਸਿਆ ਕਿ ਗੁੰਡਾ ਅਨਸਰਾਂ ਦੇ ਹੱਥਾਂ ਵਿਚ ਬੇਸਬਾਲ, ਡਾਂਗਾ ਅਤੇ ਹੋਰ ਤੇਜਧਾਰ ਹਥਿਆਰ ਫੜੇ ਸਨ ਅਤੇ ਉਹ ਬੇਰਹਿਮੀ ਨਾਲ ਉਨ੍ਹਾਂ ਦੀ ਕੁੱਟਮਾਰ ਕਰ ਰਹੇ ਸਨ। ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿਚ ਨਿਹਾਲ ਸਿੰਘ ਵਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਜਿਥੇ ਉਨ੍ਹਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਅਤੇ ਉਥੇ ਉਸ ਦੀ ਹਾਲਤ ਨੂੰ ਵੇਖਦਿਆਂ ਫ਼ਰੀਦਕੋਟ ਰੈਫਰ ਕਰ ਦਿੱਤਾ ਗਿਆ। ਉਸ ਨੇ ਕਿਹਾ ਕਿ ਵਜਾ੍ਹ ਰਜਿ਼ੰਸ਼ ਇਹ ਹੈ ਕਿ ਅਰੋਪੀਆਂ ਦੇ ਮੋਟਰਸਾਈਕਲ ਦੀ ਬਲੈਰੋ ਕੈਂਪਰ ਗੱਡੀ ਨਾਲ ਐਕਸੀਡੈਂਟ ਹੋ ਗਿਆ ਸੀ ਅਤੇ ਉਸ ਸਮੇਂ ਅਰੋਪੀਆ ਦਾ ਮੋਬਾਇਲ ਫੋਨ ਉਥੇ ਡਿੱਗ ਪਿਆ ਸੀ। ਜਿਸ ਨੂੰ ਤਲਾਸ਼ ਕਰਨ ਆਏ ਸੀ ਤੇ ਉਨ੍ਹਾਂ ਦੀ ਬਿਨ੍ਹਾਂ ਕਿਸੇ ਕਾਰਨ ਕੁੱਟਮਾਰ ਕਰਨੀ ਸ਼ਰੂ ਕਰ ਦਿੱਤੀ। ਪੁਲਿਸ ਨੇ ਜ਼ਖ਼ਮੀ ਪ੍ਰਵਾਸੀ ਮਜ਼ਦੂਰ ਅਨੂਪ ਕੁਮਾਰ ਦੇ ਬਿਆਨ ਲੈਕੇ ਉਨ੍ਹਾਂ ਦੀ ਕੁੱਟਮਾਰ ਕਰਨ ਦੇ ਦੋਸ਼ ਵਿਚ ਲਵਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ, ਦੇਵੀ ਦਿਆਲ ਵਾਸੀ ਪਿੰਡ ਦੀਵਾਨਾ, ਅਰਸ਼ਪ੍ਰੀਤ ਸਿੰਘ ਵਾਸੀ ਪਿੰਡ ਬੀਹਲਾ, ਹਰਪਿੰਦਰ ਸਿੰਘ ਵਾਸੀ ਪਿੰਡ ਰਾਊਕੇ ਕਲਾਂ ਅਤੇ ਅਰਸ਼ਦੀਪ ਸਿੰਘ ਵਾਸੀ ਪਿੰਡ ਬਿਲਾਸਪੁਰ ਸਮੇਤ ਉਨ੍ਹਾਂ ਦੇ ਤਿੰਨ ਅਣਪਛਾਤੇ ਸਾਥੀਆਂ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਲਵਪ੍ਰੀਤ ਸਿੰਘ ਅਤੇ ਜ਼ਸ਼ਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਚੈਨ ਸਿੰਘ ਨੇ ਦੱਸਿਆ ਕਿ ਪ੍ਰਵਾਸੀ ਮਜ਼ਦੂਰਾਂ ਤੇ ਹਮਲਾ ਕਰਨ ਵਾਲੇ ਨੌਜਵਾਨ ਸਾਰੇ ਕਬੱਡੀ ਖਿਡਾਰੀ ਹਨ ਅਤੇ ਉਨ੍ਹਾਂ ਦਾ ਮੋਬਾਇਲ ਫੋਨ ਗੁਮ ਹੋ ਗਿਆ ਸੀ ਤੇ ਉਨ੍ਹਾਂ ਨੂੰ ਸ਼ੱਕ ਸੀ ਕਿ ਬਲੈਰੋ ਗੱਡੀ ਦਾ ਚਾਲਕ ਉਨ੍ਹਾਂ ਦਾ ਮੋਬਾਇਲ ਫੋਨ ਚੁੱਕ ਕੇ ਮੰਡੀ ਵਿਚ ਲੈਕੇ ਆਇਆ ਤੇ ਉਹ ਆਪਣੇ ਮੋਬਾਇਲ ਦੀ ਭਾਲ ਵਿਚ ਮੰਡੀ ਵਿਚ ਆਏ ਸਨ। ਉਨ੍ਹਾਂ ਦੱਸਿਆ ਕਿ ਬਾਕੀ ਅਰੋਪੀਆ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜੇਕਰ ਮੰਡੀ ਵਿਚ ਸੀਸੀਟੀਵੀ ਕੈਮਰੇ ਨਾ ਲੱਗੇ ਹੁੰਦੇ ਤਾਂ ਹਮਲਾਵਰਾ ਦੀ ਪਹਿਚਾਣ ਨਹੀ ਹੋਣੀ ਸੀ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸਬਜ਼ੀ ਮੰਡੀ ਨਿਹਾਲ ਸਿੰਘ ਵਾਲੇ ਦੇ ਇਕ ਆੜ੍ਹਤੀ ਨਿਤਨ ਕੁਮਾਰ ਨੇ ਦੱਸਿਆ ਕਿ ਇਹ ਘਟਨਾ ਬੜੀ ਨਿੰਦਣਯੋਗ ਹੈ, ਉਸ ਨੇ ਦੱਸਿਆ ਕਿ ਮੰਡੀ ਵਿਚ ਆੜ੍ਹਤੀਆਂ ਪਾਸ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰ, ਆੜ੍ਹਤੀਆ ਦੇ ਭਰੋਸੇਯੋਗ ਆਦਮੀ ਹੁੰਦੇ ਹਨ ਸਾਰੇ ਆੜ੍ਹਤੀਏ ਉਨ੍ਹਾਂ ਦੇ ਭਰੋਸੇ ਭਰੀਆਂ ਦੁਕਾਨਾਂ ਛੱਡਕੇ ਚਲੇ ਜਾਂਦੇ ਹਨ। ਉਸ ਨੇ ਦੱਸਿਆ ਕਿ ਜੇਕਰ ਉਨ੍ਹਾਂ ਦੀਆਂ ਦੁਕਾਨਾਂ ਦੇ ਬਾਹਰ ਸੀਸੀਟੀਵੀ ਕੈਮਰੇ ਨਾਲ ਲੱਗੇ ਹੁੰਦੇ ਤਾਂ ਉਹ ਹਮਲਾਵਰਾ ਦੀ ਪਹਿਚਾਣ ਨਹੀ ਹੋਣੀ ਸੀ, ਉਸ ਨੇ ਕਿਹਾ ਕਿ ਇਸ ਘਟਨਾ ਨੂੰ ਲੈਕੇ ਸਬਜ਼ੀ ਮੰਡੀ ਆੜ੍ਹਤੀਆਂ ਵੱਲੋਂ ਸਬਜੀ ਮੰਡੀ ਬੰਦ ਕੀਤੀ ਤਾਂ ਪੁਲਿਸ ਹਰਕਤ ਵਿਚ ਆਈੇ ਤੇ ਅਰੋਪੀਆਂ ਖਿਲਾਫ਼ ਮਾਮਲਾ ਦਰਜ ਕਰਕੇ ਕੇਵਲ ਦੋ ਹੀ ਅਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।