ਐੱਸਐੱਫਸੀ ਸਕੂਲ ਦੇ ਵਿਦਿਆਰਥੀਆਂ ਨੇ ਰਾਜ ਪੱਧਰੀ ਖੇਡ ਮੁਕਾਬਲਿਆਂ ‘ਚ ਕੀਤਾ ਨਾਮ ਰੋਸ਼ਨ
ਸ਼ਹਿਰ ਦੀ ਪ੍ਰਸਿੱਧ ਸ਼ਿਖਿਆ ਸੰਸਥਾ ਐੱਸਐੱਫਸੀ
Publish Date: Tue, 02 Dec 2025 04:01 PM (IST)
Updated Date: Tue, 02 Dec 2025 04:02 PM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ : ਸ਼ਹਿਰ ਦੀ ਪ੍ਰਸਿੱਧ ਸ਼ਿਖਿਆ ਸੰਸਥਾ ਐੱਸਐੱਫਸੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੋਗਾ ਦਾ ਨਾਮ ਚਮਕਾਇਆ। ਜੋ ਕਿ 69ਵੀਂ ਪੰਜਾਬ ਅੰਤਰ-ਜ਼ਿਲ੍ਹਾ ਸਕੂਲੀ ਸਕੈਟਿੰਗ ਖੇਡਾਂ, ਸੰਗਰੂਰ ਵਿਚ ਆਯੋਜਿਤ ਹੋਈਆ। ਉਸ ਵਿਚ ਸਕੂਲ ਦੇ ਵਿਦਿਆਰਥੀ ਹਰਸਿਮਰਨ ਸਿੰਘ ਨੇ ਆਪਣੀ ਬੇਮਿਸਾਲ ਪ੍ਰਤਿਭਾ ਦਾ ਜਲਵਾ ਵਿਖਾਉਂਦੇ ਹੋਏ ਦੂਜਾ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਹੀ ਹਰਸਿਮਰਨ ਨੂੰ ਉਸਦੀ ਕਾਬਲੀਅਤ ਲਈ ਸਿਲਵਰ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਛੇਵੀਂ ਜਮਾਤ ਦੇ ਵਿਦਿਆਰਥੀ ਰੋਣੀ ਮੰਡਲ ਨੇ ਲੁਧਿਆਣਾ ਵਿਚ ਹੋਈ ਤਾਈ ਕਮਾਂਡੋ ਪ੍ਰਤਿਯੋਗਿਤਾ ਵਿਚ ਸ਼ਿਰਕਤ ਕੀਤੀ ਅਤੇ ਆਪਣੇ ਸ਼ਾਨਦਾਰ ਹੁਨਰ ਨਾਲ ਤੀਜਾ ਸਥਾਨ ਹਾਸਲ ਕਰਕੇ ਸਕੂਲ ਅਤੇ ਮਾਤਾ–ਪਿਤਾ ਦਾ ਮਾਣ ਵਧਾਇਆ। ਇਸ ਮੌਕੇ ਸਕੂਲ ਦੇ ਸੀਐੱਮਡੀ ਅਭਿਸ਼ੇਕ ਜਿੰਦਲ ਨੇ ਦੋਨੋਂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਐੱਸਐੱਫਸੀ ਪਬਲਿਕ ਸਕੂਲ ਹਮੇਸ਼ਾ ਹੀ ਬੱਚਿਆਂ ਦੀਆਂ ਲੁਕੀਆਂ ਪ੍ਰਤਿਭਾਵਾਂ ਨੂੰ ਨਿਖਾਰਨ ਲਈ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਹਰਸਿਮਰਨ ਅਤੇ ਰੋਣੀ ਵਰਗੇ ਵਿਦਿਆਰਥੀ ਸਾਡੀ ਸੰਸਥਾ ਦੀ ਸ਼ਾਨ ਹਨ। ਇਨ੍ਹਾਂ ਨੇ ਸਾਬਤ ਕਰ ਦਿਖਾਇਆ ਹੈ ਕਿ ਪੱਕੇ ਇਰਾਦੇ ਅਤੇ ਮਿਹਨਤ ਨਾਲ ਕੋਈ ਵੀ ਮੰਜ਼ਿਲ ਵੱਡੀ ਨਹੀਂ ਹੁੰਦੀ। ਇਸ ਮੌਕੇ ਪ੍ਰਿੰਸੀਪਲ ਸੀਨਮ ਜਿੰਦਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਇਹ ਜਿੱਤ ਸਾਡੇ ਸਕੂਲ ਦੀ ਸਿਖਲਾਈ, ਅਨੁਸ਼ਾਸਨ ਅਤੇ ਖੇਡਾਂ ਪ੍ਰਤੀ ਉਤਸ਼ਾਹ ਦਾ ਨਤੀਜਾ ਹੈ। ਬੱਚਿਆਂ ਨੇ ਜਿਹੜਾ ਮਾਣ ਸਕੂਲ ਨੂੰ ਦਵਾਇਆ ਹੈ, ਉਹ ਕਾਬਲੇ-ਤਾਰੀਫ਼ ਹੈ। ਇਸ ਮੌਕੇ ਵਿਦਿਆਰਥੀਆਂ ਨੇ ਖੇਡਾਂ ਵਿਚ ਸਫ਼ਲਤਾ ਪ੍ਰਾਪਤ ਕਰਨ ਲਈ ਸਕੂਲ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਖੇਡਾਂ ਨਾਲ ਨਾ ਸਿਰਫ਼ ਸਰੀਰਕ ਵਿਕਾਸ ਹੁੰਦਾ ਹੈ, ਬਲਕਿ ਆਤਮਵਿਸ਼ਵਾਸ, ਸਹਿਯੋਗ ਅਤੇ ਲੀਡਰਸ਼ਿਪ ਜਿਹੀਆਂ ਗੁਣਾਂ ਦਾ ਵੀ ਵਿਕਾਸ ਹੁੰਦਾ ਹੈ। ਇਸ ਮੌਕੇ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ