ਚੋਣ ਡਿਊਟੀ 'ਚ ਲਾਪਰਵਾਹੀ ਪਈ ਭਾਰੀ: SHO ਚਮਕੌਰ ਸਿੰਘ ਬਰਾੜ 'ਤੇ ਡਿੱਗੀ ਗਾਜ; ਡਿਊਟੀ ਤੋਂ ਗੈਰ-ਹਾਜ਼ਰ ਰਹਿਣ 'ਤੇ ਕੀਤੇ ਗਏ ਸਸਪੈਂਡ
ਨਗਰ ਕੋਂਸਲ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਦੀਆਂ ਚੋਣਾਂ ਇਸ ਗੱਲੋਂ ਚਰਚਾ ਵਿੱਚ ਹਨ ਕਿ ਪਹਿਲਾਂ ਜੈਤੋ ਤੋਂ ਭਾਜਪਾ ਆਗੂ ਪ੍ਰਦੀਪ ਸਿੰਗਲਾ ਫਿਰ ਕੋਟਕਪੂਰਾ ਤੋਂ ਕਾਂਗਰਸੀ ਉਮੀਦਵਾਰ ਕੁੱਕੀ ਚੋਪੜਾ ਅਤੇ ਹੁਣ ਫਰੀਦਕੋਟ ਦੇ ਅਕਾਲੀ ਆਗੂ ਬੰਟੀ ਰੋਮਾਣਾ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਵੱਖੋ-ਵੱਖਰੇ ਤੌਰ ’ਤੇ ਪਟੀਸ਼ਨਾ ਦਾਇਰ ਕੀਤੀਆਂ। ਪ੍ਰਦੀਪ ਕੁਮਾਰ ਕੁੱਕੀ ਚੋਪੜਾ ਨੇ ਆਪਣੀ ਪਟੀਸ਼ਨ ਰਾਹੀਂ ਖਦਸ਼ਾ ਜਾਹਰ ਕੀਤਾ ਕਿ 26 ਮਈ ਪੋਲਿੰਗ ਵਾਲੇ ਦਿਨ ਵਾਰਡ ਨੰਬਰ 10 ਵਿੱਚ ਬੂਥ ’ਤੇ ਨਜਾਇਜ ਕਬਜਾ ਹੋ ਸਕਦਾ ਹੈ।
Publish Date: Sun, 24 May 2026 03:37 PM (IST)
Updated Date: Sun, 24 May 2026 03:50 PM (IST)
ਚਾਨਾ, ਪੰਜਾਬੀ ਜਾਗਰਣ, ਕੋਟਕਪੂਰਾ :- ਨਗਰ ਕੋਂਸਲ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਦੀਆਂ ਚੋਣਾਂ ਇਸ ਗੱਲੋਂ ਚਰਚਾ ਵਿੱਚ ਹਨ ਕਿ ਪਹਿਲਾਂ ਜੈਤੋ ਤੋਂ ਭਾਜਪਾ ਆਗੂ ਪ੍ਰਦੀਪ ਸਿੰਗਲਾ ਫਿਰ ਕੋਟਕਪੂਰਾ ਤੋਂ ਕਾਂਗਰਸੀ ਉਮੀਦਵਾਰ ਕੁੱਕੀ ਚੋਪੜਾ ਅਤੇ ਹੁਣ ਫਰੀਦਕੋਟ ਦੇ ਅਕਾਲੀ ਆਗੂ ਬੰਟੀ ਰੋਮਾਣਾ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਵੱਖੋ-ਵੱਖਰੇ ਤੌਰ ’ਤੇ ਪਟੀਸ਼ਨਾ ਦਾਇਰ ਕੀਤੀਆਂ। ਪ੍ਰਦੀਪ ਕੁਮਾਰ ਕੁੱਕੀ ਚੋਪੜਾ ਨੇ ਆਪਣੀ ਪਟੀਸ਼ਨ ਰਾਹੀਂ ਖਦਸ਼ਾ ਜਾਹਰ ਕੀਤਾ ਕਿ 26 ਮਈ ਪੋਲਿੰਗ ਵਾਲੇ ਦਿਨ ਵਾਰਡ ਨੰਬਰ 10 ਵਿੱਚ ਬੂਥ ’ਤੇ ਨਜਾਇਜ ਕਬਜਾ ਹੋ ਸਕਦਾ ਹੈ।
ਕੁੱਕੀ ਚੋਪੜਾ ਨੇ ਵੋਟਿੰਗ ਦੌਰਾਨ ਬੂਥ ਕੈਪਚਰਿੰਗ, ਗੁੰਡਾਗਰਦੀ, ਬੋਗਸ ਵੋਟਿੰਗ ਅਤੇ ਹੋਰ ਗੈਰਕਾਨੂੰਨੀ ਤਰੀਕੇ ਅਪਣਾਉਣ ਦੇ ਖਦਸ਼ਿਆਂ ਦਾ ਜਿਕਰ ਕੀਤਾ ਹੈ। ਜੈਤੋ ਤੋਂ ਭਾਜਪਾ ਆਗੂ ਪ੍ਰਦੀਪ ਸਿੰਗਲਾ ਦੀ ਪਤਨੀ ਸ਼ੀਤਲ ਸਿੰਗਲਾ ਵਾਰਡ ਨੰਬਰ 14 ਤੋਂ ਚੋਣ ਲੜ ਰਹੀ ਸੀ ਤੇ ਉਸ ਦੇ ਨਾਮਜਦਗੀ ਪੱਤਰ ਰੱਦ ਹੋਣ ਤੋਂ ਬਾਅਦ ਉਸ ਨੇ ਹਾਈਕੋਰਟ ਰਾਹੀਂ ਨਾਮਜਦਗੀ ਪੱਤਰ ਦੁਬਾਰਾ ਬਹਾਲ ਕਰਵਾਏ।
ਇਸੇ ਤਰ੍ਹਾਂ ਫਰੀਦਕੋਟ ਦੇ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਵੀ ਹਾਈ ਕੋਰਟ ਵਿੱਚ ਲੱਗੀ ਪਟੀਸ਼ਨ ਤੋਂ ਬਾਅਦ ਹਾਈਕੋਰਟ ਨੇ ਸਪੈਸ਼ਲ ਅਬਜਰਵਰ ਨਿਯੁਕਤ ਕਰ ਦਿੱਤਾ ਹੈ। ਬੰਟੀ ਰੋਮਾਣਾ ਨੇ ਵੀ ਪੋਲਿੰਗ ਮੌਕੇ ਧੱਕੇਸ਼ਾਹੀ ਦਾ ਖਦਸ਼ਾ ਪ੍ਰਗਟਾਇਆ ਸੀ। ਉੱਧਰ ਜਿਲਾ ਪੁਲਿਸ ਨੇ ਚੋਣ ਡਿਊਟੀ ਤੋਂ ਗੈਰ ਹਾਜਰ ਰਹਿਣ ਦੇ ਮਾਮਲੇ ਵਿੱਚ ਥਾਣਾ ਸਿਟੀ ਕੋਟਕਪੂਰਾ ਦੇ ਐਸ.ਐਚ.ਓ. ਇੰਸਪੈਕਟਰ ਚਮਕੋਰ ਸਿੰਘ ਬਰਾੜ ਨੂੰ ਸਸਪੈਂਡ ਕਰਕੇ ਪੁਲਿਸ ਲਾਈਨ ਫਰੀਦਕੋਟ ਭੇਜ ਦਿੱਤਾ ਹੈ। ਨਾਲ ਹੀ ਉਸ ਖਿਲਾਫ ਵਿਭਾਗੀ ਜਾਂਚ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ।