ਪਿ੍ਰਸਟਾਈਨ ਵਾਇਬ ਸਕੂਲ ’ਚ ਸਮਾਗਮ ਕਰਵਾਇਆ
ਪਿ੍ਰਸਟਾਈਨ ਵਾਇਬ ਸਕੂਲ ਦਾ ਸਲਾਨਾ ਸਮਾਗਮ ਸੰਪੰਨ ਲੰਬਾ ਸਮਾਂ ਚੇਹਤਿਆਂ ’ਚ ਵੱਸਿਆ ਰਹੇਗਾ
Publish Date: Sat, 06 Dec 2025 03:26 PM (IST)
Updated Date: Sun, 07 Dec 2025 04:00 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਰੀਦਕੋਟ : ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਪਿ੍ਰਸਟਾਈਨ ਵਾਇਬ ਸਕੂਲ ਕੋਟਕਪੂਰਾ ਦਾ ਸਲਾਨਾ ਸਮਾਗਮ ‘ਵਿਵਿਧਤਾ ਕਾ ਉਤਸਵ’ ਸਿਰਲੇਖ ਹੇਠ ਸਕੂਲ ਪਿ੍ਰੰਸੀਪਲ ਵਨੀਤ ਵੜੈਚ ਅਤੇ ਸਮੁੱਚੀ ਮੇਨੇਜਮੈਂਟ ਕਮੇਟੀ ਦੀ ਯੋਗ ਅਗਵਾਈ ਹੇਠ ਸਕੂਲ ਦੇ ਖੁੱਲ੍ਹੇ ਵਿਹੜੇ ਨੂੰ ਨਿਵੇਕਲੇ ਢੰਗ ਨਾਲ ਸਜਾ ਕੇ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਰੀਬਨ ਕੱਟ ਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਸਕੂਲ ਦੇ ਵਿਦਿਆਰਥੀਆਂ ਦੀਆਂ ਮਨਮੋਹਕ ਪੇਸ਼ਕਾਰੀ ਅਤੇ ਸਕੂਲ ਦਾ ਸਮੁੱਚਾ ਵਾਤਾਵਰਨ ਵੇਖ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ। ਉਨ੍ਹਾਂ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਸਟਾਫ਼ ਨੂੰ ਇਸ ਪ੍ਰੋਗਰਾਮ ਦੀ ਵਧਾਈ ਦਿੰਦਿਆਂ ਵਿਦਿਆਰਥੀਆਂ ਨੂੰ ਕਿਹਾ ਜੀਵਨ ’ਚ ਕਾਮਯਾਬੀ ਵਾਸਤੇ ਸਾਨੂੰ ਟੀਚਾ ਨਿਰਧਾਰਿਤ ਕਰਕੇ ਨਿਰੰਤਰ ਕਰੜੀ ਮਿਹਨਤ ਕਰਨ ਨਾਲ ਅਸੀਂ ਮਨਚਾਹੀ ਮੰਜ਼ਿਲ ਤੇ ਪਹੁੰਚ ਸਕਦੇ ਹਾਂ। ਸਮਾਗਮ ਦੀ ਪ੍ਰਧਾਨਗੀ ਸੁਰਜੀਤ ਸਿੰਘ ਇੰਚਾਰਜ ਵਿਦਿਆਰਥੀ ਭਲਾਈ ਸੈੱਲ ਅਕਾਲ ਸਹਾਇ ਕਾਲਜ ਆਫ਼ ਐਜੂਕੇਸ਼ਨ ਕੋਟਕਪੂਰਾ ਅਤੇ ਪ੍ਰੋ. ਜਸਬੀਰ ਕੌਰ ਪੰਡਤ ਦੇਸ਼ ਭਗਤ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਨੇ ਕੀਤੀ। ਸਮਾਗਮ ’ਚ ਸਤਿਕਾਰਿਤ ਮਹਿਮਾਨਾਂ ਵਜੋਂ ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ ਸ਼ਾਮਲ ਹੋਏ। ਉਨ੍ਹਾਂ ਵਿਦਿਆਰਥੀਆਂ ਸਕਰੀਨ ਟਾਈਮ ਘੱਟ ਕਰਨ, ਖੇਡ ਮੈਦਾਨਾਂ ’ਚ ਮਿਹਨਤ ਕਰਨ, ਨਸ਼ਿਆਂ ਤੋਂ ਦੂਰ ਰਹਿਣ ਅਤੇ ਸਕੂਲ ਟਾਈਮ ਤੋਂ ਬਾਅਦ ਵੱਧ ਤੋਂ ਵੱਧ ਸਮਾਂ ਮਾਪਿਆਂ ਨਾਲ ਬਤੀਤੀ ਕਰਨ ਵਾਸਤੇ ਪ੍ਰੇਰਿਤ ਕੀਤਾ। ਸਤਿਕਾਰਿਤ ਮਹਿਮਾਨ ਪੰਜਾਬ ਦੇ ਨਾਮਵਰ ਸੰਗੀਤਕਾਰ/ ਲੋਕ ਗਾਇਕ ਕੁਲਵਿੰਦਰ ਕਮਲ ਨੇ ਲੋਕ ਗਾਥਾ ਹੀਰ ਦੀ ਸੁਰੀਲੀ ਆਵਾਜ਼ ’ਚ ਪੇਸ਼ਕਾਰੀ ਕਰਕੇ ਹਾਜ਼ਰੀਨ ਦਾ ਰੱਜਵਾਂ ਪਿਆਰ ਪ੍ਰਾਪਤ ਕੀਤੀ। ਸਕੂਲ ਦੀ ਪ੍ਰਬੰਧਕ ਕਮੇਟੀ ਮੈਂਬਰ ਗੁਰਮੀਤ ਸਿੰਘ ਵੜੈੱਚ, ਬਰਿੰਦਰ ਕੌਰ, ਸਪਨਾ ਕਮਲ ਅਤੇ ਸਕੂਲ ਦੇ ਵਾਈਸ ਪਿ੍ਰੰਸੀਪਲ ਰੀਮਾ ਬਾਂਸਲ ਨੇ ਆਏ ਹੋਏ ਮਹਿਮਾਨਾਂ ਦਾ ਬੁੱਕੇ ਭੇਟ ਕਰਕੇ ਨਿੱਘਾ ਸੁਆਗਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਰਾਸ਼ਟਰ ਭਾਵਨਾ ਨੂੰ ਸਮਰਪਿਤ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਰੰਗਾਰੰਗ ਪ੍ਰੋਗਰਾਮ ਨੂੰ ਮਹਿਮਾਨਾਂ ਅਤੇ ਬੱਚਿਆਂ ਦੇ ਮਾਪਿਆਂ ਨੇ ਲੰਬਾਂ ਸਮਾਂ ਮਾਣਿਆ। ਸਾਡੇ ਦੇਸ਼ ਭਾਰਤ ਅਤੇ ਸਾਡੇ ਪ੍ਰਦੇਸ਼ ਪੰਜਾਬ ਦੇ ਸੱਭਿਆਚਾਰਕ ਅਤੇ ਸੰਸਕਿ੍ਰਤੀ ਨਾਲ ਜੋੜਦਾ ਇਹ ਪ੍ਰੋਗਰਾਮ ਲੰਬਾਂ ਸਮਾਂ ਹਾਜ਼ਰੀਨ ਦੇ ਚੇਹਤਿਆਂ ’ਚ ਵੱਸਿਆ ਰਹੇਗਾ। ਇਸ ਪ੍ਰੋਗਰਾਮ ’ਚ ਵਿਦਿਆਰਥੀਆਂ ਦੇ ਮਾਪਿਆਂ ਦੇ ਨਾਲ-ਨਾਲ ਸਕੂਲ ਦਾ ਸਮੁੱਚਾ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਹਾਜ਼ਰ ਸੀ।