ਆਈਐੱਮਏ ਪੰਜਾਬ ਪ੍ਰਧਾਨ ਡਾ. ਸੰਜੀਵ ਗੋਇਲ ਦਾ ਕੀਤਾ ਸਨਮਾਨ
ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਵੱਲੋਂ ਆਈ.ਐੱਮ.ਏ.ਪੰਜਾਬ ਡਾ ਸੰਜੀਵ ਗੋਇਲ ਦਾ ਸਨਮਾਨ ਕੀਤਾ ਗਿਆ
Publish Date: Sat, 06 Dec 2025 03:24 PM (IST)
Updated Date: Sun, 07 Dec 2025 04:00 AM (IST)

ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਨੇ ਕਰਵਾਇਆ ਸਮਾਗਮ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਰੀਦਕੋਟ : ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਵੱਲੋਂ ਅੱਜ ਬਸੰਤ ਫੂਡ ਪਲਾਜਾ ਪੈਲੀਕਲ ਪਲਾਜ਼ਾ ਵਿਖੇ ਜਨਰਲ ਹਾਊਸ ਦੀ ਇੱਕ ਅਹਿਮ ਇਕੱਤਰਤਾ ਕਲੱਬ ਪ੍ਰਧਾਨ ਲਾਈਨ ਅਮਰਦੀਪ ਸਿੰਘ ਗਰੋਵਰ ਅਤੇ ਕਲੱਬ ਦੇ ਪੈਟਰਨ ਪਾਸਟ ਡਿਸਟ੍ਰਿਕ ਲਾਇਨ ਰਾਜੀਵ ਗੋਇਲ ਦੀ ਸਾਂਝੀ ਅਗਵਾਈ ’ਚ ਕੀਤੀ ਗਈ। ਇਸ ਮੌਕੇ ਤੇ ਸ਼ਹਿਰ ਦੇ ਉੱਘੇ ਸਮਾਜਸੇਵੀ, ਚੰਡੀਗੜ ਅੱਖਾਂ ਦਾ ਹਸਪਤਾਲ-ਮਧੂ ਨਰਸਿੰਗ ਹੋਮ ਫ਼ਰੀਦਕੋਟ ਦੇ ਮੈਨੇਜਿੰਗ ਡਾਇਰੈਕਟਰ/ ਲਾਇਨ ਡਾ. ਸੰਜੀਵ ਗੋਇਲ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਸਾਲ 2027 ਲਈ ਸਰਵਸੰਮਤੀ ਨਾਲ ਪ੍ਰਧਾਨ ਚੁਣੇ ਜਾਣ ਤੇ ਸਨਮਾਨਿਤ ਕੀਤਾ ਗਿਆ! ਇਸ ਮੌਕੇ ਮੰਚ ਸੰਚਾਲਨ ਦੀ ਜਿੰਮੇਵਾਰੀ ਲਾਇਨ ਐਡਵੋਕੇਟ ਦਿਲਦੀਪ ਸਿੰਘ ਪਟੇਲ ਵੱਲੋਂ ਨਿਭਾਉਂਦੇ ਹੋਏ ਡਾ.ਸੰਜੀਵ ਗੋਇਲ ਅਤੇ ਕਲੱਬ ਮੈਂਬਰਾਂ ਨੂੰ ਜੀ ਆਇਆਂ ਨੂੰ ਆਖਿਆ ਗਿਆ। ਕਲੱਬ ਦੇ ਪ੍ਰਧਾਨ ਅਮਰਦੀਪ ਸਿੰਘ ਗਰੋਵਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਾ. ਸੰਜੀਵ ਗੋਇਲ ਇਸ ਤੋਂ ਪਹਿਲਾਂ ਵੀ ਆਈ.ਐੱਮ.ਏ ਸੀਨੀਅਰ ਮੀਤ ਵਜੋਂ ਸੇਵਾ ਨਿਭਾ ਚੁੱਕੇ ਹਨ ਅਤੇ ਮੌਜੂਦਾ ਖਜ਼ਾਨਚੀ ਹਨ। ਉਹ ਆਈ.ਐੱਮ.ਏ. ਦੀ ਭਲਾਈ ਅਤੇ ਲੋੜਵੰਦਾਂ ਦੀ ਸੇਵਾ ਇੱਕ ਵਿਸ਼ੇਸ਼ ਜਨੂੰਨ ਨਾਲ ਕਰਦੇ ਹਨ। ਵੱਲੋਂ ਡਾ. ਸੰਜੀਵ ਗੋਇਲ ਨੂੰ ਨਵੀਂ ਜਿੰਮੇਵਾਰੀ ਮਿਲਣ ਤੇ ਸੁੱਭ ਇਛਾਵਾਂ ਦਿੱਤੀਆਂ ਗਈਆਂ! ਇਸ ਮੌਕੇ ਕਲੱਬ ਦੇ ਪੈਟਰਨ ਪਾਸਟ ਡਿਸਟਿ੍ਰਕ ਗਵਰਨਰ ਲਾਇਨ ਰਾਜੀਵ ਗੋਇਲ ਨੇ ਕਿਹਾ ਕਿ ਡਾ. ਸੰਜੀਵ ਗੋਇਲ ਵੱਲੋਂ ਹਰ ਵਾਰ ਹ ਕਰੜੀ ਮਿਹਨਤ ਨਾਲ ਵੱਖ-ਵੱਖ ਮੁਕਾਮ ਪ੍ਰਾਪਤ ਕੀਤੇ ਗਏ ਹਨ! ਉਹ ਕਿਹਾ ਡਾ.ਗੋਇਲ ਨੂੰ ਮਿਲਿਆ ਨਵਾਂ ਆਹੁਦਾ ਸਾਡੇ ਫ਼ਰੀਦਕੋਟ ਵਾਸੀਆਂ ਵਾਸਤੇ ਮਾਣ ਦੀ ਗੱਲ ਹੈ। ਲਾਇਨ ਡਾ. ਐੱਸ.ਐੱਸ.ਬਰਾੜ ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਫਰੀਦਕੋਟ ਨੇ ਵੀ ਡਾ. ਸੰਜੀਵ ਗੋਇਲ ਨੂੰ ਵਧਾਈਆਂ ਦਿੰਦੇ ਹੋਏ ਦੱਸਿਆ ਕਿ ਆਈ.ਐਮ.ਏ. ਰਾਜ ’ਚ ਮੈਡੀਕਲ ਨੀਤੀਆਂ ਬਣਾਉਣ ਅਤੇ ਡਾਕਟਰ ਭਾਈਚਾਰੇ ਦੇ ਹੱਕਾਂ ਅਤੇ ਮੁੱਦਿਆਂ ਲਈ ਕੀਤੇ ਗਏ ਅਹਿਮ ਕਾਰਜਾਂ ’ਚ ਉਨ੍ਹਾਂ ਕਿਸ ਤਰ੍ਹਾਂ ਅਹਿਮ ਭੂਮਿਕਾ ਅਦਾ ਕੀਤੀ ਹੈ। ਮੀਟਿੰਗ ’ਚ ਸ਼ਾਮਲ ਕਲੱਬ ਦੇ ਪਾਸਟ ਡਿਸਟਿ੍ਰਕ ਗਵਰਨਰ ਇੰਜ.ਰਾਜੀਵ ਗੋਇਲ, ਪ੍ਰਧਾਨ ਅਮਰਦੀਪ ਸਿੰਘ ਗਰੋਵਰ, ਸਕੱਤਰ ਐਡਵੋਕੇਟ ਦਿਲਦੀਪ ਸਿੰਘ ਪਟੇਲ, ਪਿ੍ਰੰਸੀਪਲ ਡਾ.ਐੱਸ.ਐੱਸ.ਬਰਾੜ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ, ਸਵਰਨਜੀਤ ਸਿੰਘ ਗਿੱਲ ਜੁਆਇੰਟ ਸਕੱਤਰ ਦਸਮੇਸ਼ ਡੈਂਟਲ ਕਾਲਜ, ਡਾ.ਐੱਸ.ਐੱਸ.ਬਰਾੜ ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਫ਼ਰੀਦਕੋਟ, ਡਾ.ਵਿਕਾਸ ਜਿੰਦਲ, ਜਤਿੰਦਰ ਗੁਪਤਾ, ਹਰਿੰਦਰ ਦੂਆ, ਡਾ.ਪ੍ਰਵੀਨ ਗੁਪਤਾ, ਬਲਦੇਵ ਤੇਰੀਆ, ਡਾ.ਗੁਰਸਵੇਕ ਸਿੰਘ, ਵਿਨੋਦ ਮਿੱਤਲ, ਰਾਜੇਸ਼ ਧੀਂਗੜਾ, ਗਗਨਦੀਪ ਸਿੰਘ ਸੁਖੀਜਾ, ਸਮਸ਼ੇਰ ਸਿੰਘ, ਜਨਿੰਦਰ ਜੈੱਨ, ਐਡਵੋਕੇਟ ਰਾਜ ਕੁਮਾਰ ਗੁਪਤਾ, ਰਵੀ ਬਾਂਸਲ, ਤਰਵਿੰਦਰਪਾਲ ਸਿੰਘ ਖਜ਼ਾਨਚੀ, ਜਗਜੀਤ ਧੀਂਗੜਾ, ਡਾ.ਅਮਿਤ ਜੈਨ, ਡਾ.ਰਵਿੰਦਰ ਗੋਇਲ, ਡਾ. ਜਗਰਾਜ ਸਿੰਘ ਸਿੱਧੂ, ਮਨੀਸ਼ ਕੁਮਾਰ,ਗੌਰਵ ਜੈੱਨ, ਡਾ.ਪੰਕਜ ਮਿੱਤਲ ਨੇ ਮਿਲ ਵੱਲੋਂ ਡਾ. ਸੰਜੀਵ ਗੋਇਲ ਦਾ ਸਨਮਾਨ ਫੁੱਲ ਮਾਲਾਵਾਂ ਪਹਿਨਾ ਕੇ, ਯਾਦਗਰੀ ਚਿੰਨ੍ਹ ਤੇ ਪ੍ਰਮਾਣ ਪੱਤਰ ਭੇਟ ਕਰਕੇ ਸਨਮਾਨ ਕੀਤਾ। ਇਸ ਮੌਕੇ ਡਾ.ਸੰਜੀਵ ਗੋਇਲ ਨੇ ਸਮੂਹ ਕਲੱਬ ਅੁਹਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਮੇਰੇ ਕਲੱਬ ਦੇ ਸਹਿਯੋਗੀਆਂ, ਸ਼ਹਿਰ ਨਿਵਾਸੀਆਂ, ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਸਮੂਹ ਮੈਂਬਰਾਂ ਵੱਲੋਂ ਮਿਲੇ ਪਿਆਰ ਲਈ ਉਹ ਸਭ ਦੇ ਰਿਣੀ ਰਹਿਣਗੇ ਅਤੇ ਭਵਿੱਖ ’ਚ ਹੋਰ ਸੁਹਿਦਰਤਾ ਨਾਲ ਮਿਲੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਕਾਰਜਸ਼ੀਲ ਰਹਿਣਗੇ।