5ਵੀਂ ਜਮਾਤ ਦੀ ਏਕਨੂਰ ਕੌਰ ਨੇ ਤੈਰਾਕੀ ’ਚ ਜਿੱਤੇ 4 ਸੋਨ ਤਗਮੇ
5ਵੀਂ ਜਮਾਤ ਦੀ ਏਕਨੂਰ ਕੌਰ ਨੇ ਤੈਰਾਕੀ ’ਚ ਜਿੱਤੇ 4 ਸੋਨ ਤਮਗੇ
Publish Date: Tue, 09 Dec 2025 04:07 PM (IST)
Updated Date: Tue, 09 Dec 2025 04:09 PM (IST)
ਚਾਨਾ ਪੰਜਾਬੀ ਜਾਗਰਣ ਫਰੀਦਕੋਟ ਪ੍ਰਾਇਮਰੀ ਸਕੂਲ ਗੇਮਜ਼ ਵਿਚ ਰਾਜ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਥਾਨਕ ਬਾਬਾ ਫਰੀਦ ਪਬਲਿਕ ਸਕੂਲ ਦੀ ਝੋਲੀ ਵਿਚ ਮਾਣ ਪਾਉਣ ਵਾਲੀ ਵਿਦਿਆਰਥਣ ਏਕਨੂਰ ਕੌਰ ਨੇ ਤੈਰਾਕੀ ਮੁਕਾਬਲਿਆਂ ਵਿਚ 4 ਸੋਨੇ ਦੇ ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਉਸਦੇ ਇਸ ਕਾਬਿਲੇ-ਤਾਰੀਫ਼ ਪ੍ਰਦਰਸ਼ਨ ਨੇ ਖੇਡ ਮੈਦਾਨ ਵਿਚ ਉਸਦੀ ਭਰਪੂਰ ਸ਼ਲਾਘਾ ਕਰਵਾਈ। ਸਕੂਲ ਕਮੇਟੀ ਮੈਂਬਰ ਸੁਰਿੰਦਰ ਸਿੰਘ ਰੋਮਾਣਾ ਨੇ ਵੀ ਏਕਨੂਰ ਕੌਰ ਦੀ ਮਿਹਨਤ, ਸਮਰਪਣ ਅਤੇ ਖੇਡ ਪ੍ਰਤੀਭਾ ਦੀ ਖੁੱਲ੍ਹ ਕੇ ਪ੍ਰਸੰਸਾ ਕੀਤੀ। ਸਕੂਲ ਦੇ ਕਾ. ਪ੍ਰਿੰਸੀਪਲ ਸੁਖਦੀਪ ਕੋਰ ਨੇ ਕਿਹਾ ਕਿ ਏਕਨੂਰ ਦੀ ਇਹ ਸਫਲਤਾ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਹੈ। ਏਕਨੂਰ ਕੌਰ ਦੀ ਇਹ ਜਿੱਤ ਇਹ ਸਾਬਤ ਕਰਦੀ ਹੈ ਕਿ ਅਨੁਸ਼ਾਸਨ, ਲਗਨ ਅਤੇ ਮਿਹਨਤ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ।