ਇਕ ਲੱਖ ਰੁਪਏ ਦੇ ਡੀਜ਼ਲ ਦੀ ਸੇਵਾ
ਪੰਜਾਬ ਵਿਚ ਦਰਿਆਈ ਪਾਣੀਆਂ
Publish Date: Sun, 16 Nov 2025 03:24 PM (IST)
Updated Date: Sun, 16 Nov 2025 03:26 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫਤਿਹਗੜ੍ਹ ਪੰਜਤੂਰ : ਪੰਜਾਬ ਵਿਚ ਦਰਿਆਈ ਪਾਣੀਆਂ ਵਿਚ ਆਏ ਹੜ੍ਹਾਂ ਕਰਨ ਨੁਕਸਾਨੀਆਂ ਗਈਆਂ ਫਸਲਾਂ ਦੇ ਪੀੜਤ ਤੇ ਪੀੜਤ ਕਿਸਾਨਾਂ ਦੀਆਂ ਜ਼ਮੀਨਾਂ ਦੀ ਵਹਾਈ ਲਈ ਜਿੱਥੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਆਪਣੇ ਪੱਧਰ ’ਤੇ ਖਾਦ ਬੀਜ ਰਾਸ਼ਨ ਆਦਿ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਉੱਥੇ ਹੀ ਸਿੰਘ ਸਭਾ ਗੁਰੂਦਵਾਰਾ ਪ੍ਰਬੰਧਕ ਕਮੇਟੀ ਫਤਿਹਗੜ੍ਹ ਪੰਜਤੂਰ ਵੱਲੋਂ ਵੀ ਹੜ੍ਹ ਪੀੜਤ ਕਿਸਾਨਾਂ ਦੀਆਂ ਜ਼ਮੀਨਾਂ ਦੀ ਵਹਾਈ ਲਈ ਡੀਜ਼ਲ ਸੇਵਾ ਵੱਜੋਂ ਇਕ ਲੱਖ ਰੁਪਏ ਰਾਸ਼ੀ ਦਾ ਚੈੱਕ ਸਥਾਨਕ ਲੱਲੇਹਾਂਦੀ ਫੀਲਿੰਗ ਸਟੇਸ਼ਨ ਦੇ ਮੈਨੇਜਰ ਕੁਲਵੰਤ ਸਿੰਘ ਨੂੰ ਸੌਂਪਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੱਢਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੇਵਾਦਾਰਾਂ ਦੇ ਸਹਿਯੋਗ ਨਾਲ ਪਹਿਲਾਂ ਵੀ ਆਪਣੇ ਟਰੈਕਟਰਾਂ ਨਾਲ ਹੜ੍ਹ ਨਾਲ ਖਰਾਬ ਹੋਈਆਂ ਜ਼ਮੀਨਾਂ ਨੂੰ ਮੁੜ ਵਾਹੀਯੋਗ ਬਣਾਉਣ ਲਈ ਵੀ ਸੇਵਾਵਾਂ ਲਗਾਤਾਰ ਜਾਰੀ ਹਨ। ਉਨ੍ਹਾਂ ਕਿਹਾ ਕੇ ਇਹ ਸੇਵਾਵਾਂ ਜਦੋਂ ਤੱਕ ਸਥਿਤੀ ਮੁੜ ਪਹਿਲਾਂ ਵਾਂਗ ਸਮਾਂਤਰ ਨਹੀਂ ਹੋ ਜਾਂਦੀ ਇਸੇ ਤਰ੍ਹਾਂ ਜਾਰੀ ਰਹਿਣਗੀਆਂ। ਇਸ ਮੌਕੇ ਕਮੇਟੀ ਦੇ ਮੇਂਬਰ ਅਹੁਦੇਦਾਰ ਵੀ ਹਾਜ਼ਰ ਸਨ।