ਕੋਟਕਪੂਰਾ ਬਲਾਕ ਦਾ ਬਲਾਕ ਪੱਧਰੀ ਟੀਚਰ ਫ਼ੈਸਟ-2025 ਕਰਵਾਇਆ ਗਿਆ

ਲਰਨਿੰਗ ਐਪ ਕੈਟੇਗਰੀ ’ਚ ਟੀਚਰ ਖੁਸਵੰਤ ਸਿੰਘ ਨੇ ਮਾਰੀ ਬਾਜ਼ੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਪੰਜਾਬ ਸਕੂਲ ਸਿੱਖ਼ਿਆ ਵਿਭਾਗ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਸਿੱਖ਼ਿਆ ਅਫ਼ਸਰ (ਸੈ.ਸਿੱ.), ਫ਼ਰੀਦਕੋਟ ਨੀਲਮ ਰਾਣੀ ਦੀ ਯੋਗ ਅਗਵਾਈ ਵਿੱਚ ਬਲਾਕ ਪੱਧਰੀ ਟੀਚਰ ਫ਼ੈਸਟ-2025 ਡਾ. ਹਰੀ ਸਿੰਘ ਸੇਵਕ ਐੱਸ.ਓ.ਈ., ਕੋਟਕਪੂਰਾ ਸਕੂਲ ਵਿਖ਼ੇ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਨੋਡਲ ਅਫ਼ਸਰ ਕੁਲਵਿੰਦਰ ਕੌਰ ਪ੍ਰਿੰਸੀਪਲ ਸਰਕਾਰੀ ਸੀਨੀ.ਸੈਕੰ.ਸਕੂਲ, ਖ਼ਾਰਾ ਨੇ ਦੱਸਿਆ ਕਿ ਇਸ ਟੀਚਰ ਫ਼ੈਸਟ ਵਿੱਚ 10 ਵੱਖ਼ ਵੱਖ਼ ਕੈਟੇਗਰੀ ਵਿੱਚ ਕੋਟਕਪੂਰਾ ਬਲਾਕ ਦੇ ਵੱਖ਼ ਵੱਖ਼ ਸਕੂਲਾਂ ਦੇ ਅਧਿਆਪਕਾਂ ਨੇ ਉਤਸ਼ਾਹਪੂਰਵਕ ਭਾਗ ਲਿਆ। ਇਸ ਮੁਕਾਬਲੇ ਦੀ ਜੱਜਮੈਂਟ ਚਿੱਤਰਾ ਕੁਮਾਰੀ ਮੁੱਖ਼ ਅਧਿਆਪਕਾ, ਸੁਧੀਰ ਸੋਹੀ ਲੈਕਚਰਾਰ ਕੈਮਿਸਟਰੀ, ਨਰੇਸ਼ ਕੁਮਾਰ ਲੈਕਚਰਾਰ ਫ਼ਿਜੀਕਲ ਐਜੂਕੇਸ਼ਨ, ਰਣਜੀਤ ਸਿੰਘ ਲੈਕਚਰਾਰ ਪੰਜਾਬੀ, ਬਲਜੀਤ ਕੌਰ ਲੈਕਚਰਾਰ ਹਿਸਟਰੀ, ਪੂਨਮ ਦਿਉੜਾ ਲੈਕਚਰਾਰ ਕਮਰਸ ਅਤੇ ਕਰਮਜੀਤ ਕੌਰ ਕੰਪਿਊਟਰ ਫ਼ੈਕਲਟੀ ਦੁਆਰਾ ਕੀਤੀ ਗਈ। ਸੁੰਦਰ ਲਿਖ਼ਾਈ ਵਿੱਚ ਲਖ਼ਵੀਰ ਸਿੰਘ ਪੰਜਾਬੀ ਮਾਸਟਰ ਨੇ ਪਹਿਲਾ ਅਤੇ ਮਨਜੀਤ ਕੌਰ ਸਸ ਮਿਸਟ੍ਰੈੱਸ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸਿੱਖ਼ਣ ਪ੍ਰੀਕਿਿਰਆ ਵਿੱਚ ਆਈ.ਟੀ. ਦੀ ਵਰਤੋਂ ਕੈਟੇਗਰੀ ਵਿੱਚ ਪ੍ਰਮੋਦ ਕੁਮਾਰ ਕੰਪਿਊਟਰ ਫ਼ੈਕਲਟੀ ਨੇ ਪਹਿਲਾ ਅਤੇ ਨੀਨਾ ਕੌਰ ਕੰਪਿਊਟਰ ਫ਼ੈਕਲਟੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲਰਨਿੰਗ ਐਪ ਕੈਟੇਗਰੀ ਵਿੱਚ ਖ਼ੁਸਵੰਤ ਸਿੰਘ ਸਾਇੰਸ ਮਾਸਟਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਿੱਖ਼ਣ ਵਿੱਚ ਖ਼ੇਡ ਵਿਧੀ ਕੈਟੇਗਰੀ ਵਿੱਚ ਆਰਤੀ ਛਾਬੜਾ ਮੈਥ ਮਿਸਟ੍ਰੈੱਸ ਨੇ ਪਹਿਲਾ ਅਤੇ ਸ਼੍ਰੀਮਤੀ ਮਨਦੀਪ ਕੌਰ ਪੰਜਾਬੀ ਮਿਸਟ੍ਰੈੱਸ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਟੀਚਿੰਗ ਏਡ ਕੈਟੇਗਰੀ ਵਿੱਚ ਸ਼੍ਰੀਮਤੀ ਰੁਚਿਕਾ ਜੈਨ ਲੈਕਚਰਾਰ ਮੈਥ ਨੇ ਪਹਿਲਾ ਅਤੇ ਅਮਨਦੀਪ ਕੌਰ ਪੰਜਾਬੀ ਮਿਸਟ੍ਰੈੱਸ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਵਨ ਐਕਟ ਪਲੇਅ ਵਿੱਚ ਸ਼੍ਰੀਮਤੀ ਰਮਨਦੀਪ ਕੌਰ ਸਾਇੰਸ ਮਿਸਟ੍ਰੈੱਸ ਅਤੇ ਸ਼੍ਰੀਮਤੀ ਮਧੂ ਰਾਣੀ ਸਾਇੰਸ ਮਿਸਟ੍ਰੈੱਸ ਨੇ ਪਹਿਲਾ ਅਤੇ ਸ਼੍ਰੀਮਤੀ ਲਖ਼ਵੀਰ ਕੌਰ ਸਸ ਮਿਸਟ੍ਰੈੱਸ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਅਸਲ ਜਿੰਦਗੀ ਵਿੱਚ ਵਿਸ਼ਾ ਅਧਾਰਿਤ ਜਾਣਕਾਰੀ ਦੀ ਵਰਤੋਂ ਵਿੱਚ ਸ਼੍ਰੀਮਤੀ ਗੁਰਨੀਤ ਕੌਰ ਸਾਇੰਸ ਮਿਸਟ੍ਰੈੱਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਪੈਸ਼ਲਾਈਜ਼ਡ ਕਿੱਟ ਵਿੱਚ ਸੰਦੀਪ ਕੌਰ ਸਾਇੰਸ ਮਿਸਟ੍ਰੈੱਸ ਅਤੇ ਸੰਦੀਪ ਕੌਰ ਸਾਇੰਸ ਮਿਸਟ੍ਰੈੱਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਬਲਾਕ ਨੋਡਲ ਅਫ਼ਸਰ ਕੁਲਵਿੰਦਰ ਕੌਰ ਨੇ ਅੱਗੇ ਦੱਸਿਆ ਕਿ ਬਲਾਕ ਵਿੱਚੋਂ ਪਹਿਲੇ ਦੋ ਸਥਾਨ ਪ੍ਰਾਪਤ ਕਰਨ ਵਾਲੇ ਅਧਿਆਪਕ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ ਅਤੇ ਜ਼ਿਲ੍ਹਾ ਪੱਧਰ ਤੇ ਜੇਤੂ ਅਧਿਆਪਕ ਰਾਜ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ। ਅੰਤ ਵਿੱਚ ਪੰਨਾ ਲਾਲ ਪ੍ਰਿੰਸੀਪਲ ਡਾ. ਹਰੀ ਸਿੰਘ ਸੇਵਕ ਐੱਸ.ਓ.ਈ., ਕੋਟਕਪੂਰਾ ਨੇ ਜੇਤੂ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਵੱਧ ਤੋਂ ਵੱਧ ਅਧਿਆਪਕਾਂ ਨੂੰ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਆ। ਜੇਤੂ ਅਧਿਆਪਕਾਂ ਨੂੰ ਮੋਮੈਂਟੋ ਤੇ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਜਸਜੀਤ ਸਿੰਘ ਅੰਗਰੇਜ਼ੀ ਮਾਸਟਰ ਵੱਲੋਂ ਨਿਭਾਈ ਗਈ ਅਤੇ ਸੁਨੀਤਾ ਰਾਣੀ ਅੰਗਰਜ਼ੀ ਮਿਸਟ੍ਰੈੱਸ ਵੱਲੋਂ ਪ੍ਰਬੰਧਕ ਦੇ ਤੌਰ ਤੇ ਸਾਰੇ ਪ੍ਰੋਗਰਾਮ ਦਾ ਸਚੱਜਾ ਪ੍ਰਬੰਧ ਕੀਤਾ।