ਸ਼੍ਰੀ ਬਾਲਾ ਜੀ ਤੇ ਸ਼੍ਰੀ ਸ਼ਿਆਮ ਬਾਬਾ ਜੀ ਦਾ ਮਹਾਉਤਸਵ ਮਨਾਇਆ
ਸ਼੍ਰੀ ਬਾਲਾ ਜੀ ਤੇ ਸ਼੍ਰੀ ਸ਼ਿਆਮ ਬਾਬਾ ਜੀ ਦਾ ਸਾਲਾਨਾ ਮਹਾਂਉਤਸਵ ਕਰਵਾਇਆ
Publish Date: Sun, 16 Nov 2025 05:08 PM (IST)
Updated Date: Sun, 16 Nov 2025 05:11 PM (IST)

ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਮਲੋਟ : ਸੰਕਟ ਮੋਚਨ ਸੇਵਾ ਦਲ (ਰਜਿ.) ਮਲੋਟ ਵੱਲੋਂ ਸੰਸਥਾ ਦੀ ਚੌਥੀ ਵਰ੍ਹੇਗੰਢ ਦੇ ਮੌਕੇ ਤੇ ਸ਼੍ਰੀ ਬਾਲਾ ਜੀ ਤੇ ਸ਼੍ਰੀ ਸ਼ਿਆਮ ਬਾਬਾ ਜੀ ਦਾ ਸਾਲਾਨਾ ਮਹਾਂਉਤਸਵ ਸ਼੍ਰੀ ਸਨਾਤਨ ਧਰਮ ਕ੍ਰਿਸ਼ਨਾ ਮੰਦਿਰ ਨਜ਼ਦੀਕ ਵਾਟਰ ਵਰਕਸ ਵਿਖੇ ਮਨਾਇਆ ਗਿਆ। ਇਸ ਮੌਕੇ ਤੇ ਸ਼੍ਰੀ ਸ਼ਿਆਮ ਬਾਬਾ ਜੀ ਦਾ ਤੇ ਬਾਲਾ ਜੀ ਮਹਾਰਾਜ ਦੇ ਦਰਬਾਰ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਹੋਇਆ ਸੀ ਜਿਸਦੀ ਸ਼ੋਭਾ ਦੇਖਣ ਯੋਗ ਸੀ। ਇਸ ਮੌਕੇ ਤੇ ਇਲਾਕੇ ਭਰ ਦੀ ਧਰਮ ਪ੍ਰੇਮੀ ਜਨਤਾ ਨੇ ਵੱਡੀ ਗਿਣਤੀ ’ਚ ਪਹੁੰਚ ਕੇ ਬਾਬਾ ਜੀ ਅੱਗੇ ਆਪਣਾ ਸਿਰ ਝੁਕਾਉਂਦੇ ਹੋਏ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਤੇ ਸੰਦੀਪ ਜਿਊਰੀ ਮੁੱਖ ਸੇਵਾਦਾਰ ਮਹਾਂਵੀਰ ਗਊਸ਼ਾਲਾ ਮਲੋਟ, ਵਿਕਾਸ ਬਾਬਾ ਜੀ ਮਲੋਟ ਵਾਲੇ ਨੇ ਮੁੱਖ ਮਹਿਮਾਨ ਤੇ ਸ਼ੁੱਭਦੀਪ ਸਿੰਘ ਬਿੱਟੂ ਪ੍ਰਧਾਨ ਨਗਰ ਕੌਂਸਲ, ਅਮਿਤ ਜੈਨ ਫਰੀਦਕੋਟ, ਮੋਹਿਤ ਗੋਇਲ ਬਠਿੰਡਾ, ਰਾਹੁਲ ਬਾਂਸਲ ਫਰੀਦਕੋਟ, ਰਾਮ ਗਰਗ, ਰਾਜੀਵ ਬਾਵਾ, ਗੌਰਵ ਨਾਗਪਾਲ, ਹੁਤਾਸਨ ਗਰਗ, ਸੋਨੂ ਬਾਂਸਲ, ਵਿਕਾਸ ਗਰਗ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਦੌਰਾਨ ਭਜਨ ਗਾਇਕ ਪ੍ਰਿਯੰਕਾ ਮਲਾਰ ਕਰਨਾਲ ਵਾਲੇ, ਲਖਣ ਦੀਵਾਨਾ, ਪੰਕਜ ਬਾਂਸਲ, ਨਿੱਕੂ ਸਿੰਘ ਨੇ ਆਪਣੀ ਮਧੁਰ ਆਵਾਜ਼ ’ਚ ਏਕ ਦੋ ਤੀਨ ਚਾਰ ਬਾਬਾ ਤੇਰੀ ਜੈ ਜੈਕਾਰ, ਭਗਤ ਧਿਆਨੂ ਵਾਂਗੂ ਨੱਚਣਾ ਪੈਰਾਂ ’ਚ ਘੁੰਗਰੂ ਪਾ ਕੇ ਆਦਿ ਭਜਨ ਸੁਣਾਏ ਤਾਂ ਸਾਰੀ ਸੰਗਤ ਮਸਤੀ ’ਚ ਨੱਚਣ ਲਈ ਮਜਬੂਰ ਹੋ ਗਈ। ਇਸ ਮੌਕੇ ਵਿੱਕੀ ਵਾਟਸ ਪਟਿਆਲਾ ਵਾਲੇ ਨੇ ਮੰਚ ਸੰਚਾਲਨ ਕੀਤਾ। ਸੰਕਟ ਮੋਚਨ ਸੇਵਾ ਦਲ (ਰਜਿ.) ਮਲੋਟ ਦੇ ਪ੍ਰਧਾਨ ਗਗਨਦੀਪ ਤਨੇਜਾ, ਕ੍ਰਿਸ਼ਨ ਮਲੂਜਾ ਨੇ ਦੱਸਿਆ ਕਿ ਸੰਕੀਰਤਨ ਦੌਰਾਨ ਛਪਨ ਭੋਗ, ਮਨਮੋਹਕ ਸ਼ਿੰਗਾਰ, ਇੱਤਰ ਵਰਖਾ ਖਿੱਚ ਦਾ ਕੇਂਦਰ ਰਹੀ, ਉਨ੍ਹਾਂ ਨੇ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਤੇ ਆਈ ਹੋਈ ਸੰਗਤ ਦਾ ਸਵਾਗਤ ਕੀਤਾ। ਇਸ ਦੌਰਾਨ ਸਹਿਯੋਗ ਦੇਣ ਵਾਲਿਆਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਆਈ ਸੰਗਤ ’ਚ ਲੰਗਰ ਵਰਤਾਇਆ ਗਿਆ। ਜੋੜੇ ਸੰਭਾਲਣ ਦੀ ਸੇਵਾ ਸੰਕਟ ਮੋਚਨ ਸੇਵਾ ਦਲ (ਰਜਿ.) ਮਲੋਟ ਦੇ ਮੈਂਬਰਾਂ ਵੱਲੋਂ ਕੀਤੀ ਗਈ। ਇਸ ਮੌਕੇ ਤੇ ਅਮਨ ਕਥੂਰੀਆ, ਠੇਕੇਦਾਰ ਸੰਜੀਵ ਚੌਧਰੀ, ਸਾਹਿਲ ਗਰਗ, ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਰਤ ਭੂਸ਼ਣ, ਕ੍ਰਿਸ਼ਨ ਮਲੂਜਾ, ਰਾਜ ਕੁਮਾਰ ਬਾਂਸਲ, ਰਾਜੂ ਮੱਕੜ, ਰਜਿੰਦਰ ਬਾਂਸਲ, ਕੁਲਦੀਪ ਕੁਮਾਰ, ਕੇਵਲ ਗੋਇਲ, ਪ੍ਰੇਮ ਸਿੰਘ, ਮਨਜੀਤ ਕੁਮਾਰ, ਕਰਨ ਵਰਮਾ, ਰਾਜ ਕੁਮਾਰ, ਰਾਹੁਲ ਕੁਮਾਰ, ਵਿਵੇਕ ਕੁਮਾਰ, ਮਨਿਕ ਵਾਟਸ, ਰਵੀ ਜੁਨੇਜਾ, ਅਮਰ ਕੁਮਾਰ ਆਦਿ ਤੋਂ ਇਲਾਵਾ ਹੋਰ ਪਤਵੰਤੇ ਲੋਕ ਹਾਜ਼ਰ ਸਨ।