- ਫ਼ਰਦਾਂ ਤੋਂ ਕਰੀਬ 89.24 ਲੱਖ ਰੁਪਏ ਦੀ ਸਰਕਾਰੀ ਫ਼ੀਸ ਦੀ ਹੋਈ ਵਸੂਲੀ

- ਜ਼ਿਲ੍ਹੇ 'ਚ ਚਾਲੂ ਵਿੱਤੀ ਸਾਲ ਦੌਰਾਨ ਫ਼ਰਦ ਕੇਂਦਰਾਂ ਰਾਹੀਂ 63,115 ਜ਼ਮੀਨ ਮਾਲਕਾਂ ਨੂੰ ਜਮੀਨੀ ਰਿਕਾਰਡ ਦੇ 4,46,195 ਪੰਨੇ ਮੁਹੱਈਆ ਕਰਵਾਏ ਗਏ : ਡੀਸੀ ਸੰਦੀਪ ਹੰਸ

ਕੈਪਸ਼ਨ : ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ।

ਨੰਬਰ : 21 ਮੋਗਾ 17 ਪੀ

ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਆਈ.ਏ.ਐਸ ਨੇ ਦੱਸਿਆ ਕਿ ਜ਼ਿਲ੍ਹੇ 'ਚ ਚੱਲ ਰਹੇ ਫ਼ਰਦ ਕੇਂਦਰਾਂ ਰਾਹੀਂ ਇਸ ਚਾਲੂ ਮਾਲੀ ਸਾਲ ਦੌਰਾਨ 1 ਅਪ੍ਰਰੈਲ, 2019 ਤੋ 30 ਸਤੰਬਰ, 2019 ਤੱਕ 63,115 ਜ਼ਮੀਨ ਮਾਲਕਾਂ ਨੂੰ ਜ਼ਮੀਨੀ ਰਿਕਾਰਡ ਦੇ 4,46,195 ਪੰਨੇ ਮੁਹੱਈਆ ਕਰਵਾਏ ਜਾ ਚੁੱਕੇ ਹਨ ਅਤੇ ਇੰਨ੍ਹਾਂ \ਰਦਾਂ ਤੋਂ 89 ਲੱਖ 23 ਹਜ਼ਾਰ 900 ਰੁਪਏ ਦੀ ਸਰਕਾਰੀ ਫ਼ੀਸ ਦੀ ਵਸੂਲੀ ਹੋਈ ਹੈ।

ਸੰਦੀਪ ਹੰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਅਤੇ ਹੋਰ ਜ਼ਮੀਨ ਮਾਲਕਾਂ ਨੂੰ ਆਪਣੇ ਜ਼ਮੀਨੀ ਰਿਕਾਰਡ ਦੀਆਂ ਫ਼ਰਦਾਂ ਆਦਿ ਲੈਣ ਲਈ ਜ਼ਿਲ੍ਹਾ ਪੱਧਰ, ਸਬ ਡਵੀਜ਼ਨ ਅਤੇ ਸਬ ਤਹਿਸੀਲ ਪੱਧਰ 'ਤੇ ਖੋਲ੍ਹੇ ਗਏ ਫ਼ਰਦ ਕੇਂਦਰ ਜ਼ਮੀਨ ਮਾਲਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਫ਼ਰਦ ਕੇਂਦਰਾਂ ਰਾਹੀਂ ਜ਼ਮੀਨ ਮਾਲਕਾਂ ਨੂੰ 20 ਰੁਪਏ ਪ੍ਰਤੀ ਪੰਨਾ ਵਸੂਲ ਕੇ 15 ਮਿੰਟਾਂ 'ਚ ਫ਼ਰਦ ਮੁਹੱਈਆ ਕਰਵਾ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮੋਗਾ ਜ਼ਿਲ੍ਹੇ ਵਿੱਚ ਮੋਗਾ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਧਰਮਕੋਟ ਅਤੇ ਬੱਧਨੀ ਕਲਾਂ ਵਿਖੇ ਫ਼ਰਦ ਕੇਂਦਰ ਕੰਮ ਕਰ ਰਹੇ ਹਨ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਫ਼ਰਦ ਕੇਂਦਰ ਮੋਗਾ ਤੋਂ 16996 }ਮੀਨ ਮਾਲਕਾਂ ਨੂੰ 112040 ਪੰਨੇ ਨਕਲਾਂ ਜਾਰੀ ਕੀਤੀਆਂ ਗਈਆਂ। ਇਸੇ ਤਰ੍ਹਾਂ ਫ਼ਰਦ ਕੇਂਦਰ ਬਾਘਾਪੁਰਾਣਾ ਤੋਂ 16578 ਜ਼ਮੀਨ ਮਾਲਕਾਂ ਨੂੰ 130061 ਪੰਨੇ, ਨਿਹਾਲ ਸਿੰਘ ਵਾਲਾ ਤੋਂ 8182 ਜ਼ਮੀਨ ਮਾਲਕਾਂ ਨੂੰ 64058 ਪੰਨੇ, ਧਰਮਕੋਟ ਤੋਂ 17136 ਜ਼ਮੀਨ ਮਾਲਕਾਂ ਨੂੰ 117916 ਪੰਨੇ ਅਤੇ ਫ਼ਰਦ ਕੇਂਦਰ ਬੱਧਨੀ ਕਲਾਂ ਤੋਂ 4223 ਜ਼ਮੀਨ ਮਾਲਕਾਂ ਨੂੰ 22120 ਪੰਨੇ ਜ਼ਮੀਨੀ ਰਿਕਾਰਡ ਦੀਆਂ ਨਕਲਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਫ਼ਰਦ ਕੇਂਦਰ ਕਿਸਾਨਾਂ ਲਈ ਵਰਦਾਨ ਸਿੱਧ ਹੋ ਰਹੇ ਹਨ, ਕਿਉਂਕਿ ਫ਼ਰਦ ਕੇਂਦਰਾਂ ਵਿੱਚ ਜ਼ਮੀਨ ਮਾਲਕ ਜ਼ਮੀਨੀ ਰਿਕਾਰਡ ਜਾਂ ਫ਼ਰਦ ਦੀ ਕਾਪੀ ਆਦਿ ਮਿੰਟਾਂ ਵਿੱਚ ਹੀ ਹਾਸਲ ਕਰ ਲੈਂਦੇ ਹਨ, ਜਿਸ ਨਾਲ ਹੁਣ ਲੋਕਾਂ ਨੂੰ ਖ਼ੱਜਲ਼-ਖ਼ੁਆਰ ਨਹੀਂ ਹੋਣਾ ਪੈਂਦਾ ਅਤੇ ਲੋਕਾਂ ਦੇ ਪੈਸੇ ਅਤੇ ਸਮੇਂ ਦੀ ਬੱਚਤ ਵੀ ਹੁੰਦੀ ਹੈ।

ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਵੈੱਬਸਾਈਟ 'ਤੇ ਕੋਈ ਵੀ ਜ਼ਮੀਨ ਮਾਲਕ ਆਪਣੇ ਜ਼ਮੀਨੀ ਰਿਕਾਰਡ ਨੂੰ ਵੇਖ ਸਕਦਾ ਹੈ ਅਤੇ ਇਸ ਦੀ ਕਾਪੀ ਦਾ ਪਿ੍ਰੰਟ ਆਊਟ ਵੀ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਪ੍ਰਸ਼ਾਸਕੀ ਸੁਧਾਰਾਂ ਤਹਿਤ ਸਰਕਾਰ ਦੀ ਇਹ ਵੀ ਸੰਭਵ ਕੋਸ਼ਿਸ਼ ਹੈ ਕਿ ਫ਼ਰਦ ਕੇਂਦਰਾਂ ਵਿੱਚ ਆਉਣ ਵਾਲੇ ਲੋਕਾਂ ਨੂੰ ਢੁੱਕਵਾਂ ਮਾਹੌਲ ਮਿਲ ਸਕੇ ਅਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਲ੍ਹਾ ਸਿਸਟਮ ਮੈਨੇਜਰ ਪੰਜਾਬ ਲੈਂਡ ਰਿਕਾਰਡ ਸੋਸਾਇਟੀ ਸੁਰਿੰਦਰ ਅਰੋੜਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਫ਼ਰਦ ਕੇਂਦਰਾਂ ਤੋਂ ਕਿਸਾਨਾਂ ਨੂੰ ਵਿਸ਼ੇਸ਼ ਸਟੇਸ਼ਨਰੀ ਤੇ ਪਿ੍ਰੰਟ ਕੀਤੀ ਹੋਈ ਤਸਦੀਕ-ਸ਼ੁਦਾ ਕਾਪੀ ਮੁਹੱਈਆ ਕਰਵਾਈ ਜਾਂਦੀ ਹੈ।