ਕੈਪਸ਼ਨ : ਵਲੰਟੀਅਰ ਲੜਕੀਆਂ ਦਾ ਸਕੂਲ ਪਹੰੁਚਣ 'ਤੇ ਸਵਾਗਤ ਕਰਦੇ ਹੋਏ ਬਾਨੀ ਪਿ੍ਰੰਸੀਪਲ ਭੁਪਿੰਦਰ ਸਿੰਘ ਿਢੱਲੋਂ ਤੇ ਸਟਾਫ਼।

ਨੰਬਰ : 20 ਮੋਗਾ 8 ਪੀ

ਬਲਵਿੰਦਰ ਸਮਰਾ, ਬਿਲਾਸਪੁਰ : ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਕੇਂਦਰ ਮੋਗਾ ਜਗਦੀਸ਼ ਸਿੰਘ ਰਾਹੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਸਮੇਸ਼ ਯੂਥ ਕਲੱਬ ਬਿਲਾਸਪੁਰ ਦੀਆਂ 8 ਵਲੰਟੀਅਰ ਲੜਕੀਆਂ ਨੇ ਹਿਮਾਚਲ ਪ੍ਰਦੇਸ਼ ਦੇ ਨਗਰ ਮਨਾਲੀ ਵਿਖੇ ਸੱਤ ਰੋਜ਼ਾ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਲਗਾਇਆ। ਕੈਂਪ ਦੀ ਸੰਪੂਰਨਤਾ ਉਪਰੰਤ ਵਾਪਸ ਪਰਤਣ 'ਤੇ ਇਨ੍ਹਾਂ ਹੋਣਹਾਰ ਵਲੰਟੀਅਰਾਂ ਦਾ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਪਿ੍ਰੰਸੀਪਲ ਅਤੇ ਸਟਾਫ਼ ਨੇ ਭਰਵਾਂ ਸਵਾਗਤ ਕੀਤਾ।

ਇਸ ਮੌਕੇ ਪਿ੍ਰੰਸੀਪਲ ਮਹਿੰਦਰ ਕੌਰ ਿਢੱਲੋਂ ਤੇ ਬਾਨੀ ਪਿ੍ਰੰਸੀਪਲ ਭੁਪਿੰਦਰ ਸਿੰਘ ਿਢੱਲੋਂ ਨੇ ਕਿਹਾ ਕਿ ਅਜਿਹੇ ਕੈਂਪਾਂ ਨਾਲ ਨੌਜਵਾਨਾਂ ਦੀ ਸ਼ਖ਼ਸੀਅਤ 'ਚ ਨਿਖ਼ਾਰ ਆਉਂਦਾ ਹੈ। ਨੌਜਵਾਨ ਅੰਦਰ ਚੰਗੇ ਆਗੂ ਦੇ ਗੁਣਾ ਦਾ ਸੰਚਾਰ ਹੁੰਦਾ ਹੈ ਅਤੇ ਉਹ ਸਮਾਜ ਨੂੰ ਸੁਚੱਜੀ ਸੇਧ ਦਿੰਦੇ ਹੋਏ ਨਰੋਏ ਸਮਾਜ ਦੀ ਸਿਰਜਣਾ ਦਾ ਅਧਾਰ ਬਣਦੇ ਹਨ।

ਕੈਂਪਰਾਂ ਵਿੱਚ ਹਰਪ੍ਰਰੀਤ ਕੌਰ, ਸੰਦੀਪ ਕੌਰ, ਹਰਪ੍ਰਰੀਤ ਕੌਰ ਸੈਕਿੰਡ, ਗੁਰਪ੍ਰਰੀਤ ਕੌਰ, ਸ਼ਰਨਪ੍ਰਰੀਤ ਕੌਰ, ਸਨਦੀਪ ਕੌਰ, ਹਰਸ਼ਿਤਾ ਮਿੱਤਲ, ਜਸਨੀਤ ਕੌਰ ਸ਼ਾਮਿਲ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵੀਨੂੰ ਸਿੰਗਲਾ, ਕੋਮਲ ਰਾਣੀ, ਸੁਨਿਧੀ ਮਿੱਤਲ, ਗਗਨਦੀਪ ਕੌਰ, ਵੀਰਪਾਲ ਕੌਰ, ਅਮਰਜੀਤ ਕੌਰ, ਸਰਬਜੀਤ ਕੌਰ ਆਦਿ ਹਾਜ਼ਰ ਸਨ।