ਕੈਪਸ਼ਨ : ਲਿਖਾਰੀ ਸਭਾ ਮੋਗਾ ਦੀ ਮੀਟਿੰਗ ਦੌਰਾਨ ਲੇਖਕ ਰਚਨਾਵਾਂ ਪੇਸ਼ ਕਰਦੇ ਹੋਏ।

ਨੰਬਰ : 14 ਮੋਗਾ 2 ਪੀ

ਸਟਾਫ ਰਿਪੋਰਟਰ, ਮੋਗਾ : ਲਿਖਾਰੀ ਸਭਾ ਮੋਗਾ ਦੀ ਮਾਸਿਕ ਇੱਕਤਰਤਾ ਸਭਾ ਦੇ ਪ੍ਰਧਾਨ ਪ੍ਰਰੋਫੈਸਰ ਸੁਰਜੀਤ ਸਿੰਘ ਕਾਉਂਕੇ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ। ਸਭਾ ਦੇ ਜਨਰਲ ਸਕੱਤਰ ਜੰਗੀਰ ਸਿੰਘ ਖੋਖਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭਾ ਵੱਲੋਂ ਇਕ ਸ਼ੋਕ ਮਤੇ ਰਾਹੀਂ ਪ੍ਰਸਿੱਧ ਲੇਖਕ ਗੁਰਮੇਲ ਸਿੰਘ ਬੌਡੇ ਦੀ ਪਤਨੀ ਸਤਪਾਲ ਕੌਰ ਦੇ ਮਾਤਾ ਜੀ ਸੁਖਦੇਵ ਕੌਰ ਅਤੇ ਲੇਖਕ ਬੂਟਾ ਸਿੰਘ ਗੁਲਾਮੀਵਾਲਾ ਦੇ ਮਾਤਾ ਜੀ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਦੌਰਾਨ ਲੇਖਕ ਅਸ਼ੋਕ ਚਟਾਨੀ ਨੇ ਆਪਣੀਆਂ ਕਾਵਿ ਪੁਸਤਕਾਂ 'ਪੈਂਤੀ ਬਚਪਨ ਦੀ' 'ਗਿਲੇ ਸ਼ਿਕਵੇ' ਅਤੇ ਪੰਡ ਪੱਠਿਆਂ ਦੀ ਸਭਾ ਨੂੰ ਭੇਂਟ ਕੀਤੀਆਂ। ਰਚਨਾਵਾਂ ਦੇ ਦੌਰ ਵਿੱਚ ਪਰਮਜੀਤ ਸਿੰਘ ਚੂਹੜਚੱਕ ਨੇ 'ਕੈਨੇਡਾ ਫੇਰੀ' ਦਾ ਦੂਜਾ ਭਾਗ ਪੜ੍ਹ ਕੇ ਸੁਣਾਇਆ ਅਤੇ ਹਰੀ ਸਿੰਘ ਢੁੱਡੀਕੇ ਨੇ ਆਪਣੇ ਛੱਪ ਰਹੇ ਨਾਵਲ ਭਲਾ ਆਦਮੀ ਦਾ ਤੀਜਾ ਭਾਗ ਪੜਿ੍ਹਆ। ਕਰਮ ਸਿੰਘ ਕਰਮ ਨੇ ਕਵਿਤਾ 'ਐਸਾ ਕਰਮ ਕਮਾ ਕੇ ਵੇਖ', ਆਤਮਾ ਸਿੰਘ ਚੜਿੱਕ ਨੇ ਕਵਿਤਾ, ਬਲਦੇਵ ਸਿੰਘ ਆਜ਼ਾਦ ਨੇ ਕਵਿਤਾ 'ਦੀਵਾਲੀ', ਗੁਰਮੀਤ ਸਿੰਘ ਸਿੰਘਾਂਵਾਲਾ ਨੇ ਖੂਬਸੂਰਤ ਕਵਿਤਾ 'ਗਰਮ ਹੋ ਰਹੀ ਕਲਮ' ਨਰਿੰਦਰ ਸ਼ਰਮਾ ਨੇ ਗੀਤ, ਬਲਵੀਰ ਪ੍ਰਦੇਸੀ ਨੇ ਵਾਤਾਵਰਨ ਸਬੰਧੀ ਕਵਿਤਾ, ਅਸ਼ੋਕ ਚਟਾਨੀ ਨੇ ਆਪਣੀ ਨਵੀਂ ਛਪੀ ਦਸਵੀਂ ਪੁਸਤਕ 'ਪੰਡ ਪੱਠਿਆਂ ਦੀ' ਵਿੱਚੋਂ ਕਵਿਤਾ ਪੇਸ਼ ਕੀਤੀ। ਮੀਟਿੰਗ ਦੌਰਾਨ ਸੁਰਜੀਤ ਸਿੰਘ ਕਾਉਂਕੇ, ਨਿਰਭੈ ਸਿੰਘ ਢੁੱਡੀਕੇ, ਮਲੂਕ ਸਿੰਘ ਲੁਹਾਰਾ, ਰਾਮਪਾਲ ਕੋਟਲੀ, ਪੀਰ ਕਾਦਰੀ, ਸੁਰਜੀਤ ਕਾਲੇਕੇ, ਪਿ੍ਰੰਸੀਪਲ ਮੁਕੰਦ ਸਿੰਘ, ਜੰਗੀਰ ਖੋਖਰ, ਮਾਸਟਰ ਪ੍ਰਰੇਮ ਕੁਮਾਰ ਅਤੇ ਸਾਰੇ ਹਾਜ਼ਰ ਮੈਂਬਰਾਂ ਨੇ ਸਭਾ ਸਬੰਧੀ ਗਤੀਵਿਧੀਆਂ ਅਤੇ ਰਚਨਾਵਾਂ ਉੱਤੇ ਭਰਵੀਂ ਬਹਿਸ ਕੀਤੀ।