ਕੈਪਸ਼ਨ-ਭਾਸ਼ਣ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਪਿ੍ਰੰਸੀ. ਦਲਜੀਤ ਕੌਰ ਤੂਰ।

ਨੰਬਰ : 11 ਮੋਗਾ 15 ਪੀ

ਸਤਨਾਮ ਸਿੰਘ ਘਾਰੂ, ਧਰਮਕੋਟ : ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਭਾਈ ਘਨ੍ਹੱਈਆ ਏਕਤਾ ਕਾਲਜ ਆਫ਼ ਨਰਸਿੰਗ ਧਰਮਕੋਟ ਵਿਖੇ ਕਾਲਜ ਚੇਅਰਮੈਨ ਬਲਤੇਜ ਸਿੰਘ ਗਿੱਲ ਅਤੇ ਡਾਇਰੈਕਟਰ ਗੁਰਦਿਆਲ ਸਿੰਘ ਬੁੱਟਰ ਦੀ ਰਹਿਨੁਮਾਈ ਅਤੇ ਕਾਜਲ ਪਿ੍ਰੰਸੀਪਲ ਮੈਡਮ ਦਲਜੀਤ ਕੌਰ ਤੂਰ ਦੀ ਯੋਗ ਅਗਵਾਈ ਵਰਲਡ ਮੈਂਟਲ ਹੈਲਥ ਡੇ ਮਨਾਇਆ ਗਿਆ। ਜਿਸ ਦੌਰਾਨ ਕਾਲਜ ਦੇ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਭਾਸ਼ਣ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਇਸ ਮੌਕੇ ਕਾਲਜ ਪਿ੍ਰੰਸੀਪਲ ਮੈਡਮ ਦਲਜੀਤ ਕੌਰ ਤੂਰ ਵੱਲੋਂ ਵਿਦਿਆਰਥੀਆਂ ਨੂੰ ਵਰਲਡ ਮੈਂਟਲ ਹੈਲਥ ਡੇ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਪਰੰਤ ਭਾਸ਼ਣ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।