ਵਕੀਲ ਮਹਿਰੋਂ, ਮੋਗਾ : ਸੂਬੇ ਦੀ ਪ੍ਰਮੁੱਖ ਵਿਦਿਅਕ ਸੰਸਥਾ ਆਈਐੱਸਐੱਫ ਕਾਲਜ ਆਫ ਫਾਰਮੇਸੀ ਵੱਲੋਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦੀ ਸ਼ੁਰੂਆਤ ਸੰਸਥਾ ਦੇ ਸੈਕਟਰੀ ਇੰਜੀ. ਜਨੇਸ਼ ਗਰਗ, ਡਾਇਰੈਕਟਰ ਡਾ. ਜੀਡੀ ਗੁਪਤਾ, ਵਾਈਸ ਪਿ੍ਰੰਸੀਪਲ ਡਾ. ਆਰਕੇ ਨਾਰੰਗ, ਡਿਪਾਰਟਮੈਂਟ ਆਫ ਫਾਰਮਾਕੋਲਾਜੀ ਦੇ ਹੈਡ ਤੇ ਵਰਕਸ਼ਾਪ ਕੋਆਡੀਨੇਟਰ ਡਾ. ਸ਼ਮਸ਼ੇਰ ਸਿੰਘ, ਮੋਹਿਤ ਕੁਮਾਰ ਨੇ ਸਾਂਝੇ ਤੌਰ 'ਤੇ ਜੋਤੀ ਜਗਾ ਕੇ ਕੀਤੀ।

ਮੈਡੀਮੀਆ ਉਪਕਰਨ ਦੀ ਤਕਨੀਕੀ ਟੀਮ ਦੇ ਮੋਹਿਤ ਕੁਮਾਰ, ਕੁਲਦੀਪ ਮਾਨ, ਨਿਜਾਮ ਤੇ ਸੋਹਨ ਲਾਲ ਨੇ ਕਿਉਰੋਸਟੇਟ, ਟਿਸ਼ੂ ਪ੍ਰਰੈਸੇਸਰ, ਮਾਈਕਰੋਟੋਮ ਡਿਜੀਟਲ ਤੇ ਮੋਲੋਕਉਲਰ ਫਾਰਮਾਕੋਲਾਜੀ, ਟਿਸ਼ੂ ਕਟਿੰਗ ਜੋ ਕਿ ਬਹੁਤ ਬੀਮਾਰੀਆਂ ਜਿਵੇਂ ਕੈਂਸਰ, ਡਾਇਬਿਟੀਜ, ਟੀ.ਬੀ, ਮਾਨਸਿਕ ਬਿਮਾਰੀਆਂ, ਕਿਡਨੀ ਆਦਿ ਦੀ ਜਾਣਕਾਰੀ ਬਹੁਤ ਹੀ ਸਰਲ ਢੰਗ ਨਾਲ ਦਿੱਤੀ ਗਈ। ਇਸ ਵਰਕਸ਼ਾਪ ਵਿਚ 120 ਵਿਦਿਆਰਥੀਆਂ ਤੇ 18 ਫੈਕਿਲਟੀ ਨੇ ਹਿੱਸਾ ਲਿਆ।