ਮਨਪ੍ਰਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ :

ਮਗਨਰੇਗਾ ਮਜ਼ਦੂਰ ਯੂਨੀਅਨ ਨੇ ਮੰਗਲਵਾਰ ਨੂੰ ਬੀਡੀਪੀਓ ਦਫ਼ਤਰ ਨਿਹਾਲ ਸਿੰਘ ਵਾਲਾ ਵਿਖੇ ਜ਼ਬਰਦਸਤ ਨਾਅਰੇਬਾਜ਼ੀ ਕਰਦਿਆਂ ਮਜ਼ਦੂਰਾਂ ਨੂੰ ਕੰਮ ਦੀ ਮੰਗ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਜ਼ਦੂਰ ਯੂਨੀਅਨ ਦੇ ਆਗੂ ਦਰਸ਼ਨ ਸਿੰਘ ਹਿੰਮਤਪੁਰਾ ਨੇ ਦੱਸਿਆ ਕਿ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡ ਮੀਨੀਆਂ ਵਿਚ ਪਿਛਲੇ ਇਕ ਸਾਲ ਤੋਂ ਮਗਨਰੇਗਾ ਸਕੀਮ ਅਧੀਨ ਬਹੁਤੇ ਮਜ਼ਦੂਰਾਂ ਨੂੰ ਕੰਮ ਨਾ ਮਿਲਣ ਕਰ ਕੇ ਮਗਨਰੇਗਾ ਮਜ਼ਦੂਰ ਇਸ ਸਮੱਸਿਆ ਨਾਲ ਜੂਝ ਰਹੇ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿਚ ਵਫ਼ਦ ਏਪੀਓ ਨਿਹਾਲ ਸਿੰਘ ਵਾਲਾ ਨੂੰ ਵਫ਼ਦ ਮਿਲਿਆ ਹੈ। ਪਿੰਡ ਇਕਾਈ ਮੀਨੀਆਂ ਦੇ ਖਜ਼ਾਨਚੀ ਜਰਨੈਲ ਸਿੰਘ ਨੇ ਦੱਸਿਆ ਕਿ 14 ਮਈ ਨੂੰ ਜੌਬ ਧਾਰਕਾਂ ਵੱਲੋਂ 250 ਅਰਜ਼ੀਆਂ ਕੰਮ ਦੇਣ ਲਈ ਜਮ੍ਹਾਂ ਕਰਵਾਈਆਂ ਸਨ, ਪਰ ਅਜੇ ਤੱਕ ਕੰਮ ਨਹੀਂ ਮਿਲਿਆ।

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਆਗੂ ਦਰਸ਼ਨ ਸਿੰਘ ਹਿੰਮਤਪੁਰਾ ਨੇ ਦੱਸਿਆ ਕਿ ਏਪੀਓ ਦੇ ਭਰੋਸ਼ੇ ਤੋਂ ਬਾਅਦ ਵਫਦ ਵਾਪਿਸ ਆ ਗਿਆ। ਉਨ੍ਹਾਂ ਕਿਹਾ ਕਿ ਵਫ਼ਦ ਨੂੰ ਏਪੀਓ ਨੇ ਭਰੋਸਾ ਦਿੱਤਾ ਕਿ 27 ਮਈ ਨੂੰ ਸੜਕ ਦੇ ਕੰਿਢਆਂ 'ਤੇ ਮਿੱਟੀ ਪਾਉਣ ਦਾ ਕੰਮ 14 ਦਿਨਾਂ ਦਾ ਸ਼ੁਰੂ ਕਰ ਦਿੱਤਾ ਜਾਵੇਗਾ। ਦਰਸ਼ਨ ਸਿੰਘ ਨੇ ਕਿਹਾ ਕਿ ਜੇਕਰ ਮਗਨਰੇਗਾ ਮਜ਼ਦੂਰਾਂ ਨੂੰ ਵਾਅਦੇ ਮੁਤਾਬਕ ਜਲਦ ਕੰਮ ਨਾ ਦਿੱਤਾ ਗਿਆ ਤਾਂ ਅਸੀਂ ਮਜਬੂਰਨ ਹੋਰ ਭਰਾਤਰੀ ਜਥੇਬੰਦੀਆਂ ਨਾਲ ਤਾਲਮੇਲ ਕਰ ਕੇ ਅਗਲੇ ਸੰਘਰਸ ਲਈ ਰੂਪ ਰੇਖਾ ਉਲੀਕ ਕੇ ਸੰਘਰਸ਼ ਵਿੱਢਣ ਲਈ ਮਜਬੂਰ ਹੋਵਾਂਗੇ।

ਇਸ ਮੌਕੇ ਲਾਲ ਸਿੰਘ, ਬਲਜੀਤ ਕੌਰ, ਮਨਜੀਤ ਕੌਰ ਸਾਰੇ ਪਿੰਡ ਮੀਨੀਆਂ, ਜਸਵੰਤ ਸਿੰਘ ਤੇ ਗਿਆਨ ਸਿੰਘ ਮੱਲੇਆਣਾ, ਗੁਰਮੇਲ ਸਿੰਘ ਭਾਗੀਕੇ ਤੋਂ ਇਲਾਵਾ ਬਲਾਕ ਨਿਹਾਲ ਸਿੰਘ ਵਾਲਾ ਦੇ ਮਜ਼ਦੂਰ ਹਾਜ਼ਰ ਸਨ।