ਕੋਟਕਪੂਰਾ : ਸਥਾਨਕ ਰੇਲਵੇ ਸਟੇਸ਼ਨ ਦੇ ਨਜ਼ਦੀਕ ਇਕ ਅੌਰਤ ਦੀ ਠੰਢ ਨਾਲ ਮੌਤ ਹੋ ਜਾਣ ਦੀ ਜਾਣਕਾਰੀ ਮਿਲੀ ਹੈ। ਰੇਲਵੇ ਚੌਕੀ ਇੰਚਾਰਜ਼ ਰਜਿੰਦਰ ਸਿੰਘ ਬਰਾੜ,ਏ.ਐਸ.ਆਈ ਜਸਪਾਲ ਸ਼ਰਮਾ ਨੇ ਦੱਸਿਆ ਕਿ ਰੇਵਲੇ ਪਲੇਟੀ ਸਾਹਮਣੇ ਰਾਧਾ ਕਿ੍ਸ਼ਨ ਨਜ਼ਦੀਕੀ ਇਕ 55 ਸਾਲ ਦੇ ਕਰੀਬ ਲਵਾਰਿਸ ਅੌਰਤ ਦੀ ਲਾਸ਼ ਮਿਲੀ ਹੈ।

ਆਸ ਪਾਸ ਦੇ ਵਾਸੀਆਂ ਮੁਤਾਬਿਕ ਇਹੇ ਲਵਾਰਿਸ ਅੌਰਤ ਦੀ ਮੌਤ ਠੰਡ ਕਾਰਨ ਹੋਈ। ਏ.ਐਸ.ਆਈ ਪਰਮਜੀਤ ਕੌਰ ਵੱਲੋਂ 174 ਦੀ ਕਾਰਵਾਈ ਕਰਕੇ 7 ਘੰਟੇ ਲਈ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਮੋਰਚਰੀ 'ਚ ਰੱਖਿਆ ਗਿਆ ਹੈ।