ਨਛੱਤਰ ਸਿੰਘ ਭੱਟੀ,ਕਿਸ਼ਨਪੁਰਾ ਕਲਾਂ : ਐਤਵਾਰ ਦੇਰ ਸ਼ਾਮ ਮੋਗਾ ਜ਼ਿਲ੍ਹੇ ਦੇ ਪਿੰਡ ਕਿਸ਼ਨਪੁਰਾ ਕਲਾਂ ਵਿਖੇ ਔਰਤ ਅਚਨਚੇਤ ਕਰੰਟ ਲੱਗਣ ਕਾਰਨ ਮੌਕੇ 'ਤੇ ਹੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।

ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਕਿਸ਼ਨਪੁਰਾ ਕਲਾਂ ਦੇ ਵਸਨੀਕ ਬਿੰਦਰ ਸਿੰਘ ਦੀ ਪੁੱਤਰੀ ਕਿਰਨਦੀਪ ਕੌਰ (28) ਜੋ ਨੇੜਲੇ ਪਿੰਡ ਕੋਕਰੀ ਕਲਾਂ ਵਿਖੇ ਗੁਰਜੰਟ ਸਿੰਘ ਨਾਲ ਵਿਆਹੀ ਹੋਈ ਸੀ ।ਉਹ ਆਪਣੇ ਪਤੀ ਸਮੇਤ ਇਕ ਸਾਲ ਪਹਿਲਾਂ ਪਿੰਡ ਕਿਸ਼ਨਪੁਰਾ ਕਲਾਂ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ ।

ਐਤਵਾਰ ਨੂੰ ਲਗਪਗ ਦੇਰ ਸ਼ਾਮ ਸਾਢੇ ਕੁਝ ਸੱਤ ਵਜੇ ਜਦ ਉਹ ਪੱਖਾ ਲਗਾਉਣ ਲੱਗੀ ਤਾਂ ਅਚਾਨਕ ਉਸ ਨੂੰ ਕਰੰਟ ਲੱਗ ਗਿਆ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ । ਮ੍ਰਿਤਕ ਚਾਰ ਬੱਚੀਆਂ ਦੀ ਮਾਂ ਸੀ ਅਤੇ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧਿਤ ਹੈ ।ਇਸ ਅਨਹੋਣੀ ਘਟਨਾ ਨੂੰ ਲੈ ਕੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ।

Posted By: Jagjit Singh