ਹਰਿੰਦਰ ਭੱਲਾ, ਬਾਘਾਪੁਰਾਣਾ

ਆਮ ਆਦਮੀ ਪਾਰਟੀ ਦਾ ਪੰਜਾਬ ਅੰਦਰ ਰਾਜ ਆਉਣ ਤੇ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਨੂੰ ਇੱਕ ਲੜੀ ਵਿੱਚ ਪਰੋ ਕੇ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਤੋਰਿਆ ਜਾਵੇਗਾ। ਇਹ ਵਿਚਾਰ ਵਪਾਰ ਸੈੱਲ ਆਮ ਆਦਮੀ ਪਾਰਟੀ ਦੇ ਨਵ ਨਿਯੁਕਤ ਪ੍ਰਧਾਨ ਰਮਨ ਕੁਮਾਰ ਮਿੱਤਲ ਉਰਫ ਰਿੰਪੀ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਹੋਏ ਕਹੇ। ਉਨਾਂ੍ਹ ਅੱਗੇ ਕਿਹਾ ਕਿ ਕਿਸਾਨ ਅਨਾਜ ਪੈਦਾ ਕਰਦਾ ਹੈ, ਮਜ਼ਦੂਰ ਖੇਤਾਂ ਅਤੇ ਫੈਕਟਰੀਆਂ 'ਚ ਕੰਮ ਕਰਦਾ ਹੈ, ਵਪਾਰੀ ਅਤੇ ਉਦਯੋਗਪਤੀ ਫੈਕਟਰੀਆਂ ਚਲਾਉਂਦੇ ਹਨ ਅਤੇ ਮਾਲ ਤਿਆਰ ਕਰਕੇ ਉਪਭੋਗਤਾ ਤੱਕ ਪਹੁੰਚਾਉਂਦੇ ਹਨ। ਸਾਡੀ ਸਰਕਾਰ ਆਉਣ ਤੇ ਤਿੰਨਾਂ ਵਰਗਾਂ ਨੂੰ ਇੱਕ ਲੜੀ 'ਚ ਪਰੋ ਕੇ ਤਿੰਨਾਂ ਵਰਗਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਕੇ ਉਨਾਂ੍ਹ ਨੂੰ ਵਿਕਾਸ ਸ਼ੀਲ ਬਣਾਇਆ ਜਾਵੇਗਾ ਤਾਂ ਜੋ ਹਰੇਕ ਵਿਅਕਤੀ ਨੂੰ ਤਰੱਕੀ ਦੇ ਮੌਕੇ ਮਿਲ ਸਕਣ, ਹਰੇਕ ਨੂੰ ਰੁਜ਼ਗਾਰ ਮਿਲ ਸਕੇ ਅਤੇ ਪੰਜਾਬ ਨੂੰ ਤਰੱਕੀਆਂ ਵੱਲ ਤੋਰਿਆ ਜਾ ਸਕੇ। ਉਨਾਂ੍ਹ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਗੱਲ ਕਰਦੀ ਹੈ ਇਸ ਲਈ ਹਰੇਕ ਵਰਗ ਦੇ ਲੋਕ ਆਮ ਆਦਮੀ ਪਾਰਟੀ ਨਾਲ ਧੜਾ ਧੜ ਜੁੜ ਰਹੇ ਹਨ। ਸਾਡੇ ਇਲਾਕੇ ਦਾ ਨੌਜਵਾਨ ਅੰਮਿ੍ਤਪਾਲ ਸਿੰਘ ਸੁਖਾਨੰਦ ਜੋ ਕਿ ਆਮ ਆਦਮੀ ਪਾਰਟੀ ਦਾ ਹਲਕਾ ਇੰਚਾਰਜ ਹੈ ਰੋਜ਼ਾਨਾ ਆਪਣੀ ਟੀਮ ਨਾਲ ਪਿੰਡਾਂ ਅੰਦਰ ਨੁੱਕੜ ਮੀਟਿੰਗਾਂ ਕਰਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾ ਰਿਹਾ ਹੈ। ਆਮ ਆਦਮੀ ਪਾਰਟੀ ਦਾ ਰਾਜ ਆਉਣ ਤੇ ਸਰਕਾਰੀ ਦਫਤਰਾਂ ਨੂੰ ਪਾਰਦਰਸ਼ੀ ਢੰਗ ਨਾਲ ਕੰਮ ਕਰਨ ਲਈ ਯੋਜਨਾ ਉਲੀਕੀ ਜਾਵੇਗੀ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਸਰਕਾਰੀ ਅਦਾਰਿਆਂ ਅੰਦਰ ਗੇੜੇ ਨਾ ਮਾਰਨੇ ਪੈਣ। ਇਸ ਨਿਯੁਕਤੀ ਤੇ ਵਪਾਰੀ ਆਗੂ ਜਤਿੰਦਰ ਗੋਇਲ ਉਰਫ ਜੱਗਾ, ਸੁਰਿੰਦਰ ਗਰਗ ਭੱਠੇ ਵਾਲੇ, ਧਰਮਪਾਲ ਕਾਂਸਲ, ਕੁਨਾਲ ਬਾਂਸਲ, ਰਵੀ ਗਰਗ, ਨਰੇਸ਼ ਅਰੋੜਾ, ਬਿੱਟੂ ਅਰੋੜਾ, ਅਤੇ ਵਿੱਕੀ ਗਰਗ ਆਦਿ ਵਪਾਰੀਆਂ ਨੇ ਇਸ ਨਿਯੁਕਤੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਆਮ ਆਦਮੀ ਪਾਰਟੀ ਦੇ ਆਗੂ ਹਰਮਨ ਬਰਾੜ, ਦੀਪਕ ਸਮਾਲਸਰ, ਸੰਨੀ ਗੋਇਲ, ਹਰਪ੍ਰਰੀਤ ਸਿੰਘ ਰਿੰਟੂ, ਗੁਰਪ੍ਰਰੀਤ ਮਨਚੰਦਾ, ਸੀਰਾ ਸਿੰਘ ਖਾਲਸਾ, ਰਾਜੂ ਅਰੋੜਾ ਅਤੇ ਧਰਮਿੰਦਰ ਸਿੰਘ ਆਦਿ ਆਗੂਆਂ ਨੇ ਇਸ ਨਿਯੁਕਤੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਅੰਦਰ ਹਰੇਕ ਵਰਗ ਦਾ ਵਿਕਾਸ ਹੋਵੇਗਾ।