ਕੈਪਸ਼ਨ : ਮੀਟਿੰਗ ਦੌਰਾਨ ਟੈਕਸ ਅੌਰਤਾਂ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ।

ਨੰਬਰ-23 ਮੋਗਾ 24

ਸਤਨਾਮ ਸਿੰਘ ਘਾਰੂ, ਧਰਮਕੋਟ :

ਸੋ੍ਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਸਰਕਲ ਧਰਮਕੋਟ ਦੀ ਇਕ ਭਰਵੀਂ ਮੀਟਿੰਗ ਨੂੰ ਜਥੇਦਾਰ ਤੋਤਾ ਸਿੰਘ ਸਾਬਕਾ ਕੈਬਨਿਟ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕੇ ਪ੍ਰਧਾਨ ਬਦਲਣ ਨਾਲ ਕਾਂਗਰਸੀਆਂ ਨੂੰ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜਣ ਨਹੀਂ ਦੇਵਾਂਗੇ। ਇਸ ਮੌਕੇ ਤੇ ਉਨਾਂ੍ਹ ਆਖਿਆ ਕਿ ਕਿਸੇ ਕਿਤਾਬ ਦੀ ਜਿਲਦ ਬਦਲਣ ਨਾਲ ਉਸ ਦਾ ਅੰਦਰਲਾ ਲੇਖਾ ਜੋਖਾ ਨਹੀਂ ਬਦਲਦਾ ਪੰਜਾਬ ਦੇ ਲੋਕ ਕਾਂਗਰਸੀਆਂ ਤੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਦਾ ਜਵਾਬ ਜ਼ਰੂਰ ਪੁੱਛਣਗੇ।

ਜਥੇਦਾਰ ਤੋਤਾ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਹਲਕਾ ਧਰਮਕੋਟ ਦੇ ਵਿਧਾਇਕ ਕਾਕਾ ਲੋਹਗੜ੍ਹ ਤੋਂ ਧਰਮਕੋਟ ਹਲਕੇ ਦੇ ਲੋਕ ਉਸ ਦੁਆਰਾ ਕੀਤੇ ਗਏ ਕੰਮਾਂ ਬਾਰੇ ਪੁੱਛਣਗੇ ਨਾ ਕਿ ਉਸ ਦਾ ਪ੍ਰਧਾਨ ਕੌਣ ਹੈ ਲੋਕਾਂ ਨੂੰ ਪ੍ਰਧਾਨ ਨਾਲ ਕੋਈ ਮਤਲਬ ਨਹੀਂ ਹੈ ਲੋਕਾਂ ਨੂੰ ਤਾਂ ਕੰਮ ਚਾਹੀਦੇ ਹਨ। ਅੱਜ ਦੀ ਇਸ ਮੀਟਿੰਗ 'ਚ ਧਰਮਕੋਟ ਹਲਕੇ ਦੇ ਵਰਕਰਾਂ ਨੇ ਜਥੇਦਾਰ ਤੋਤਾ ਸਿੰਘ ਨੂੰ ਹੱਥ ਖੜ੍ਹੇ ਕਰਕੇ ਵਿਸ਼ਵਾਸ ਦਿਵਾਇਆ ਕਿ ਉਹ ਜਥੇਦਾਰ ਤੋਤਾ ਸਿੰਘ ਜੀ ਲਈ ਦਿਨ ਰਾਤ ਇੱਕ ਕਰ ਦੇਣਗੇ ਤੇ ਆਉਣ ਵਾਲੀ ਸਰਕਾਰ ਸ਼ੋ੍ਮਣੀ ਅਕਾਲੀ ਦਲ ਅਤੇ ਬਸਪਾ ਦੀ ਬਣਾਉਣਗੇ।

ਇਸ ਮੌਕੇ ਹਰਦੇਵ ਸਿੰਘ ਤਖਾਣਵੱਧ ਜ਼ਿਲ੍ਹਾ ਪ੍ਰਧਾਨ ਬਸਪਾ, ਨਿਰਭੈ ਸਿੰਘ ਭਿੰਡਰ, ਹਰਪ੍ਰਰੀਤ ਸਿੰਘ ਰਿੱਕੀ ਪ੍ਰਧਾਨ ਯੂਥ ਅਕਾਲੀ ਦਲ ਧਰਮਕੋਟ, ਗੁਰਮੇਲ ਸਿੰਘ ਸਿੱਧੂ ਸੂਬਾ ਮੀਤ ਪ੍ਰਧਾਨ, ਨਿਸ਼ਾਨ ਸਿੰਘ ਮੂਸੇਵਾਲ ਸਰਕਲ ਪ੍ਰਧਾਨ, ਬੀਬੀ ਮਨਦੀਪ ਕੌਰ ਖੰਭੇ ਜ਼ਲਿਾ ਪ੍ਰਧਾਨ ਇਸਤਰੀ ਅਕਾਲੀ ਦਲ, ਹਰਪ੍ਰਰੀਤ ਸਿੰਘ ਸਿੱਧੂ ਪ੍ਰਧਾਨ ਐਸਓਆਈ, ਗੁਰਬਖ਼ਸ਼ ਸਿੰਘ ਕੁੱਕੂ, ਜੋਗਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ, ਜਗੀਰ ਸਿੰਘ ਜੱਜ ਸ਼ਹਿਰੀ ਪ੍ਰਧਾਨ ਬੀਸੀ ਵਿੰਗ, ਰਾਜਿੰਦਰ ਸਿੰਘ ਡੱਲਾ ਨਿਜੀ ਸਕੱਤਰ ਜਥੇਦਾਰ ਤੋਤਾ ਸਿੰਘ, ਤਰਸੇਮ ਸਿੰਘ ਭੱਟੀ ਪ੍ਰਧਾਨ ਐਸਸੀ ਵਿੰਗ, ਭਜਨ ਸਿੰਘ ਬੱਤਰਾ ਸਾਬਕਾ ਕੌਂਸਲਰ, ਪ੍ਰਧਾਨ ਗੁਰਦੇਵ ਸਿੰਘ ਫਿਰੋਜ਼ਵਾਲਾ ਬਾਡਾ, ਸਵਰਨ ਸਿੰਘ ਕੜਿਆਲ, ਡਾ ਹਰਮੀਤ ਸਿੰਘ ਲਾਡੀ, ਪਰਮਪਾਲ ਚੁੱਘਾ, ਬਾਬਾ ਮਨਜਿੰਦਰ ਸਿੰਘ, ਜਗਤਾਰ ਸਿੰਘ ਮੰਜ਼ਰ ਸਾਬਕਾ ਪ੍ਰਧਾਨ ਨਗਰ ਕੌਂਸਲ, ਗੁਰਜੰਟ ਸਿੰਘ ਚਾਹਲ, ਹਰਜਿੰਦਰ ਸਿੰਘ ਸੰਧੂ, ਲਖਜਿੰਦਰ ਸਿੰਘ ਮਾਨ, ਗੁਰਜਿੰਦਰ ਸਿੰਘ ਸਿੱਧੂ, ਗੁਰਮੇਲ ਸਿੰਘ ਘਾਰੂ, ਕਾਕਾ ਨੂਰ, ਲਖਵਿੰਦਰ ਸਿੰਘ ਨੈਸਲੇ, ਜਗਤਾਰ ਸਿੰਘ, ਕੁਲਵਿੰਦਰ ਕੌਰ ਚੀਮਾ, ਜਗਮੋਹਨ ਸਿੰਘ ਕਾਹਲੋਂ, ਗੁਰਜੀਤ ਸਿੰਘ, ਕਸ਼ਮੀਰ ਸਿੰਘ ਸਾਬਕਾ ਸਰਪੰਚ ਰੌਸ਼ਨਵਾਲਾ, ਮਾਸਟਰ ਭਜਨ ਸਿੰਘ, ਹਰਨੇਕ ਸਿੰਘ ਬੱਡੂਵਾਲ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ , ਬਾਬਾ ਦਰਸ਼ਨ ਸਿੰਘ, ਜਗਸੀਰ ਸਿੰਘ ਪੀਏ ਟੂ ਜਥੇਦਾਰ ਤੋਤਾ ਸਿੰਘ, ਮੇਹਰ ਸਿੰਘ ਕੜਿਆਲ, ਸੂਬਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਦਲ ਦੇ ਅਤੇ ਬਸਪਾ ਦੇ ਵਰਕਰ ਹਾਜ਼ਰ ਸਨ।