ਕੈਪਸ਼ਨ : ਵਿਦਿਆਰਥੀ ਜਸਦੀਪ ਸਿੰਘ ਨੂੰ ਵੀਜ਼ਾ ਦੀ ਕਾਪੀ ਸੌਂਪਦੇ ਹੋਇਆ ਸੰਸਥਾ ਦੇ ਡਾਇਰੈਕਟਰ ਗੌਰਵ ਗੁਪਤਾ ਤੇ ਸਟਾਫ਼।

ਨੰਬਰ : 29 ਮੋਗਾ 3 ਪੀ

ਸਟਾਫ ਰਿਪੋਰਟਰ, ਮੋਗਾ : ਵਿਦਿਆਰਥੀਆਂ ਨੂੰ ਉੱਚ ਪੱਧਰੀ ਤਕਨੀਕ ਨਾਲ ਆਈਲੈਟਸ ਦੀ ਸਿੱਖਿਆ ਪ੍ਰਦਾਨ ਕਰ ਰਹੀ ਆਈਲੈਟਸ ਤੇ ਇੰਮੀਗ੍ਰੇਸ਼ਨ ਸੰਸਥਾ ਵੇਵਜ਼ ਓਵਰਸੀਜ਼ ਮੋਗਾ ਦੇ ਡਾਇਰੈਕਟਰ ਗੌਰਵ ਗੁਪਤਾ ਨੇ ਦੱਸਿਆ ਕਿ ਵਿਦਿਆਰਥੀ ਜਸਦੀਪ ਸਿੰਘ ਪੁੱਤਰ ਰਣਧੀਰ ਸਿੰਘ ਦਾ ਕੈਨੇਡਾ ਦੇ ਕੋਲੰਬਿਆ ਕਾਲਜ ਦਾ ਵੀਜ਼ਾ ਲਗਵਾ ਕਿ ਉਸਦਾ ਵਿਦੇਸ਼ ਜਾਣ ਦਾ ਸਪਨਾ ਸਾਕਾਰ ਕੀਤਾ। ਗੌਰਵ ਗੁਪਤਾ ਨੇ ਦੱਸਿਆ ਕਿ ਸੰਸਥਾ ਦੇ ਮਿਹਨਤੀ ਤੇ ਤਜਰਬੇਕਾਰ ਸਟਾਫ਼ ਦਾ ਹੀ ਨਤੀਜਾ ਹੈ ਕਿ ਵਿਦਿਆਰਥੀ ਆਏ ਦਿਨ ਉਚ ਬੈਂਡ ਹਾਸਲ ਕਰਕੇ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸ਼ਾਕਾਰ ਕਰ ਰਹੇ ਹਨ। ਇਸ ਮੌਕੇ ਗੌਰਵ ਗੁਪਤਾ ਅਤੇ ਸਟਾਫ਼ ਮੈਂਬਰਾਨ ਨੇ ਵਿਦਿਆਰਥੀ ਜਸਦੀਪ ਸਿੰਘ ਨੂੰ ਵੀਜ਼ਾ ਦੀ ਕਾਪੀ ਸੌਂਪਦਿਆਂ ਵਧਾਈ ਦਿੱਤੀ। ਇਸ ਮੌਕੇ ਜੀਟੀ ਰੋਡ ਸੈਂਟਰ ਹੈੱਡ ਪ੍ਰਭਜੋਤ ਸ਼ਰਮਾ, ਵੀਜ਼ਾ ਕੌਸਲਰ ਹਨੀ ਸ਼ਰਮਾ, ਆਈਲੈਟਸ ਟ੍ਰੇਨਰ ਸ਼ਿਵਾਲੀ ਸ਼ਰਮਾ, ਟ੍ਰੇਨਰ ਗੁਰਜੋਤ ਸਿੰਘ, ਗ੍ਰਾਮਕਰ ਟੀਚਰ ਰਮਨਦੀਪ ਕੌਰ, ਦਲਵੀਰ ਸਿੰਘ, ਪੀਟੀਈ ਟ੍ਰੇਨਰ ਕਰਮਜੀਤ ਹਾਜ਼ਰ ਸਨ।