ਕੈਪਸ਼ਨ : ਵਿਦਿਆਰਥਣ ਨੇਹਾ ਕਾਂਸਲ ਨੂੰ ਪ੍ਰਮਾਣ ਪੱਤਰ ਸੌਂਪਦਾ ਹੋਇਆ ਸੰਸਥਾ ਦਾ ਸਟਾਫ਼।

ਨੰਬਰ : 12 ਮੋਗਾ 10 ਪੀ

ਸਟਾਫ ਰਿਪੋਰਟਰ, ਮੋਗਾ : ਵਿਦਿਆਰਥੀਆਂ ਨੂੰ ਉੱਚ ਪੱਧਰੀ ਤਕਨੀਕ ਨਾਲ ਆਈਲੈਟਸ ਦੀ ਸਿੱਖਿਆ ਪ੍ਰਦਾਨ ਕਰ ਰਹੀ ਆਈਲੈਟਸ ਅਤੇ ਇੰਮੀਗ੍ਰੇਸ਼ਨ ਸੰਸਥਾ ਵੇਵਜ਼ ਓਵਰਸੀਜ ਮੋਗਾ ਜੋ ਕਿ ਮਾਲਵਾ ਜ਼ਿਲੇ ਅਹਿਮ ਸੰਸਥਾ ਹੈ। ਇਸ ਸਬੰਧੀ ਸੰਸਥਾ ਦੇ ਡਾਇਰੈਕਟਰ ਗੌਰਵ ਗੁਪਤਾ ਨੇ ਦੱਸਿਆ ਕਿ ਪਿਛਲੇ ਦਿਨੀਂ ਆਏ ਆਈਲੈਟਸ ਦੇ ਨਤੀਜਿਆਂ ਵਿਚ ਸੰਸਥਾ ਦੀ ਵਿਦਿਆਰਥਣ ਨੇਹਾ ਕਾਂਸਲ ਪੁੱਤਰੀ ਵਿਪਨ ਕੁਮਾਰ ਨਿਵਾਸੀ ਮੋਗਾ ਨੇ ਆਈਲੈਟਸ ਦੀ ਹੋਈ ਪ੍ਰਰੀਖਿਆ ਤਹਿਤ ਲਿਸਨਿੰਗ ਵਿੱਚ 7.0, ਰੀਡਿੰਗ ਵਿੱਚ 9.0, ਸਪੀਕਿੰਗ ਵਿੱਚ 7.5, ਰਾਈਟਿੰਗ ਵਿੱਚ 6.5 ਅਤੇ ਓਵਰ ਆਲ 7.5 ਬੈਂਡ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਡਾਇਰੈਕਟਰ ਨੇ ਦੱਸਿਆ ਕਿ ਸੰਸਥਾ ਦੇ ਮਿਹਨਤੀ ਤੇ ਤਜਰਬੇਕਾਰ ਸਟਾਫ ਦਾ ਹੀ ਨਤੀਜਾ ਹੈ ਕਿ ਵਿਦਿਆਰਥੀ ਆਏ ਦਿਨ ਉਚ ਬੈਂਡ ਹਾਸਲ ਕਰਕੇ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸ਼ਾਕਾਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕੋਈ ਵੀ ਵਿਦਿਆਰਥੀ ਦੋਨ੍ਹਾਂ ਸੰਸਥਾਵਾਂ ਜੀਟੀ ਰੋਡ ਤੇ ਆਰਾ ਰੋਡ ਤੇ ਵਿਦੇਸ਼ ਜਾਣ ਲਈ ਮੁਫਤ ਜਾਣਕਾਰੀ ਹਾਸਲ ਕਰ ਸਕਦਾ ਹੈ ਅਤੇ ਆਈਲੈਟਸ ਲਈ ਇਕ ਜਾਂ ਦੋ ਦਿਨ ਲਈ ਮੁਫਤ ਕਲਾਸਾਂ ਲਗਾ ਕੇ ਸੰਸਥਾ ਵਲੋਂ ਦਿੱਤੀ ਜਾ ਰਹੀ ਸਹੂਲਤਾਂ ਦਾ ਲਾਭ ਲੈ ਸਕਦੇ ਹਨ। ਡਾਇਰੈਕਟਰ ਗੌਰਵ ਗੁਪਤਾ ਅਤੇ ਸਟਾਫ ਮੈਂਬਰਾਂ ਨੇ ਵਿਦਿਆਰਥਣ ਨੇਹਾ ਕਾਂਸਲ ਨੂੰ ਪ੍ਰਮਾਣ ਪੱਤਰ ਸੌਂਪਦਿਆਂ ਵਧਾਈ ਦਿੱਤੀ। ਇਸ ਮੌਕੇ ਜੀਟੀ ਰੋਡ ਸੈਂਟਰ ਹੈਡ ਪ੍ਰਭਜੋਤ ਸ਼ਰਮਾ, ਟ੍ਰੇਨਰ ਪ੍ਰਭਜੋਤ ਸਿੰਘ, ਆਈਲੈਟਸ ਟ੍ਰੇਨਰ ਸ਼ਿਵਾਲੀ ਸ਼ਰਮਾ, ਰਮਨ, ਨਵਦੀਪ, ਹਰਮਨ, ਰੋਹਿਤ ਸ਼ਰਮਾ, ਪ੍ਰਦੀਪ, ਭਾਵਨਾ, ਕਰਮਜੀਤ, ਵੀਜ਼ਾ ਕੌਸਲਰ ਹਨੀ ਸ਼ਰਮਾ ਹਾਜ਼ਰ ਸਨ।