- ਗੰਦੇ ਪਾਣੀ ਦੀ ਨਿਕਾਸੀ ਨਾ ਹੋਣ 'ਤੇ ਰਾਹਗੀਰ ਡਾਹਢੇ ਦੁਖੀ

- ਸੜਕਾਂ 'ਤੇ ਗੋਡੇ ਗੋਡੇ ਪਾਣੀ ਹੋਣ ਕਰ ਕੇ ਸਕੂਲੀ ਬੱਚੇ ਪਰੇਸ਼ਾਨ

ਸਤੀਸ਼ ਕੁਮਾਰ, ਫਰੀਦਕੋਟ : ਸਾਉਣ ਮਹੀਨੇ ਦੇ ਪਹਿਲੇ ਦਿਨ ਮੀਂਹ ਦੀ ਲੱਗੀ ਝੜੀ ਕਾਰਨ ਫਰੀਦਕੋਟ ਸ਼ਹਿਰ ਦੀਆਂ ਸਾਰੀਆਂ ਸੜਕਾਂ ਤੇ ਗਲੀਆਂ ਜਿੱਥੇ ਜਲ-ਥਲ ਹੋ ਗਈਆਂ, ਉੱਥੇ ਮੀਂਹ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰ ਕੇ ਰਾਹਗੀਰਾਂ ਸਮੇਤ ਸਕੂਲੀ ਬੱਚਿਆਂ ਨੂੰ ਡਾਹਢੀ ਪ੍ਰਰੇਸ਼ਾਨੀ ਝੱਲਣੀ ਪਈ। ਬਾਜ਼ਾਰ ਦੀਆਂ ਸੜਕਾਂ 'ਤੇ ਕਈ ਕਈ ਫੁੱਟ ਪਾਣੀ ਭਰਨ ਨਾਲ ਆਵਾਜਾਈ ਠੱਪ ਹੋ ਗਈ ਅਤੇ ਵਾਹਨ 'ਚ ਪਾਣੀ ਭਰਨ ਨਾਲ ਕਈ ਰਾਹਗੀਰ ਆਪਣੇ ਵਾਹਨ ਧੱਕੀ ਜਾਂਦੇ ਵੀ ਦਿਖਾਈ ਦਿੱਤੇ। ਉਕਤ ਮੌਕੇ ਦੁਕਾਨਦਾਰ ਹਰਕੇਸ ਗੁਪਤਾ, ਧਰਮ ਪ੍ਰਵਾਨਾ, ਰਵੀ ਕੁਮਾਰ, ਸੰਦੀਪ ਸਿੰਘ, ਅਸੋਕ ਭਟਨਾਗਰ, ਚਰਨਜੀਤ ਸਿੰਘ ਆਦਿ ਨੇ ਕਿਹਾ ਕਿ ਉਨ੍ਹਾਂ ਨੂੰ ਗਰਮੀ ਉਨ੍ਹਾਂ ਪੇ੍ਸ਼ਾਨ ਨਹੀ ਕਰਦੀ ਜਿੰਨਾ ਮੀਂਹ ਕਰਦਾ ਹੈ, ਜਦੋਂ ਵੀ ਅਸਮਾਨ 'ਤੇ ਕਾਲੇ ਬੱਦਲ ਛਾਉਂਦੇ ਹਨ ਤਾਂ ਸਾਨੂੰ ਹੌਲ ਪੈਣ ਲੱਗ ਜਾਂਦੇ ਹਨ, ਸੋਮਵਾਰ ਦੇ ਮੀਂਹ ਨੇ ਫਰੀਦਕੋਟ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਮੁੜ ਪੋਲ ਖੋਲ੍ਹ ਕੇ ਰੱਖ ਦਿੱਤੀ, ਨਗਰ ਕੌਸਲ ਦੇ ਪ੍ਰਬੰਧ ਧਰੇ ਧਰਾਏ ਰਹਿ ਗਏ। ਉਨ੍ਹਾਂ ਕਿਹਾ ਕਿ ਮੇਨ ਬਾਜ਼ਾਰ, ਠੰਡੀ ਸੜਕ, ਘੰਟਾ ਘਰ ਚੌਕ, ਭਾਈ ਘਨੱਈਆਂ ਚੌਕ, ਬੱਸ ਸਟੈਡ ਰੋਡ, ਸਰਕੂਲਰ ਰੋਡ, ਬਾਜੀਗਰ ਬਸਤੀ, ਮੈਡੀਕਲ ਰੋਡ, ਨਹਿਰੂ ਸੌਪਿੰਗ ਸੈਂਟਰ, ਬਾਬਾ ਫਰੀਦ ਰੋਡ, ਮਿੰਨੀ ਸਕੱਤਰੇਤ ਰੋਡ, ਰੈਸਟ ਹਾਊਸ ਸਮੇਤ ਸਹਿਰ ਦੇ ਨੀਵੇਂ ਖੇਤਰਾਂ 'ਚ ਗੋਡੇ ਗੱਡੇ ਪਾਣੀ ਭਰ ਜਾਣ ਕਾਰਨ ਲੰਘਣ-ਟੱਪਣ ਵਾਲਿਆਂ ਨੂੰ ਵੱਡੀ ਮੁਸ਼ਿਕਲ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਹਾੜ ਦੇ ਅੰਤਲੇ ਅਤੇ ਸਾਉਣ ਮਹੀਨੇ ਦੇ ਪਹਿਲੇ ਦਿਨ ਤੇਜ ਬਾਰਸ਼ ਕਾਰਨ ਚਾਰ ਚੁਫੇਰੇ ਪਾਣੀ ਭਰ ਗਿਆ, ਸਕੂਲ ਬੱਚਿਆਂ ਨੂੰ ਪਾਣੀ ਦੇ 'ਚੋਂ ਦੀ ਲੰਘ ਕੇ ਸਕੂਲ ਜਾਣਾ ਪਿਆ। ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਕੀਤੇ ਜਾਂਦੇ ਵੱਡੇ ਵੱਡੇ ਦਾਅਵਿਆਂ ਦੀ ਸਾਉਣ ਮਹੀਨੇ ਦੇ ਪਹਿਲੇ ਮੀਂਹ ਨੇ ਹੀ ਪੋਲ ਖੋਲ ਕੇ ਰੱਖੀ ਦਿੱਤੀ, ਫਰੀਦਕੋਟ ਸ਼ਹਿਰ ਦੇ ਇਕੋ ਇਕ ਗੰਦੇ ਨਾਲੇ ਦੀ ਸਫਾਈ ਨਾ ਹੋਣ ਕਰਕੇ ਕਈ ਘੰਟਾ ਮੀਂਹ ਦਾ ਪਾਣੀ ਸੜਕਾਂ ਵਿਚਕਾਰ ਖੜ੍ਹਾ ਰਿਹਾ। ਇਸੇ ਕਰਕੇ ਰਾਹਗੀਰਾਂ ਸਮੇਤ ਡਿਊਟੀ 'ਤੇ ਜਾਣ ਵਾਲੀਆਂ ਅੌਰਤਾ ਨੂੰ ਡਾਹਢੀ ਪ੍ਰਰੇਸ਼ਾਨੀ ਝੱਲਣੀ ਪਈ। ਉਨ੍ਹਾਂ ਕਿਹਾ ਕਿ ਬੇਸ਼ੱਕ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਨਗਰ ਕੌਸਲ ਅਤੇ ਜਿਲ੍ਹਾ ਪ੍ਰਸ਼ਾਸਨ ਵਲੋਂ ਬਥੇਰੇ ਦਾਅਵੇ ਕੀਤੇ ਜਾਂਦੇ ਹਨ, ਪਰ ਇੰਨਾਂ ਦਾਅਵਿਆਂ ਨੂੰ ਜ਼ਮੀਨੀ ਪੱਧਰ 'ਤੇ ਅੰਜਾਮ ਨਾ ਦਿੱਤੇ ਜਾਣ ਕਰਕੇ ਰਹਾਇਸ਼ੀ ਖੇਤਰਾਂ 'ਚ ਮੀਂਹ ਦੇ ਖੜੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਲੋਕਾਂ ਨੂੰ ਘੰਟਿਆਂ ਬੰਧੀ ਇੰਤਜਾਰ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਜਿੱਥੇ ਸੜਕਾਂ ਵਿਚਾਲੇ ਵੱਡੇ ਵੱਡੇ ਖੱਡਿਆ 'ਚ ਮੀਂਹ ਦਾ ਪਾਣੀ ਭਰ ਜਾਣ ਕਰਕੇ ਲੋਕਾਂ ਨੂੰ ਹਾਦਸੇ ਦਾ ਸਿਕਾਰ ਹੋਣਾ ਪਿਆ ਉੱਥੇ ਹੀ ਦੂਜੇ ਪਾਸੇ ਨੇੜਲੇ ਪਿੰਡਾਂ ਵਿਚਲੇ ਗੰਦੇ ਪਾਣੀ ਦੀ ਨਿਕਾਸੀ ਵਾਲੇ ਛੱਪੜਾਂ ਦੀ ਸਫਾਈ ਕਰਨ ਦੇ ਦਿੱਤੇ ਆਦੇਸ ਮਹਿਜ ਖਾਨਾਪੂਰਤੀ ਬਣ ਕੇ ਰਹਿ ਗਏ ਲੱਗਦੇ ਹਨ।

-------

ਕੀ ਹੈ ਲੋਕਾਂ ਦੀ ਮੰਗ

ਫਰੀਦਕੋਟੀਆਂ ਨੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਰਿਹਾਇਸ਼ੀ ਅਤੇ ਨੀਵੇਂ ਇਲਾਕਿਆਂ 'ਚ ਮੀਂਹ ਦੇ ਖੜ੍ਹਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਕਈ ਕਈ ਘੰਟੇ ਸੜਕਾਂ 'ਤੇ ਖੜ੍ਹਦੇ ਗੰਦੇ ਪਾਣੀ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਠੱਲ ਪਾਈ ਜਾ ਸਕੇ ਅਤੇ ਸੜਕਾਂ ਵਿਚਾਲੇ ਪਏ ਵੱਡੇ ਵੱਡੇ ਟੋਇਆਂ ਨੂੰ ਤਰੁੰਤ ਬੰਦ ਕੀਤਾ ਜਾਵੇ ਤਾਂ ਜੋ ਪ੍ਰਰੇਸਾਨੀਆਂ ਝੱਲ ਰਹੇ ਲੋਕਾਂ ਨੂੰ ਰਾਹਤ ਮਿਲ ਸਕੇ।

----

ਕੀ ਕਹਿੰਦੇ ਨੇ ਡੀਸੀ

ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਦਾ ਕਹਿਣਾ ਹੈ ਕਿ ਛੱਪੜਾਂ ਦੀ ਸਫਾਈ ਅਤੇ ਸ਼ਹਿਰ 'ਚ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਪਰ ਜੇਕਰ ਹੁਕਮਾਂ ਦੀ ਉਲੰਘਣਾ ਹੋਈ ਤਾਂ ਹਰ ਸੰਭਵ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਜਦ ਉਨ੍ਹਾਂ ਨੂੰ ਗੰਦੇ ਨਾਲੇ ਦੀ ਸਫਾਈ ਬਾਰੇ ਪੁੱਿਛਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਗੰਦੇ ਨਾਲ ਦੀ ਸਫਾਈ ਕਰਵਾਈ ਜਾਵੇਗੀ ਤਾਂ ਜੋ ਲੋਕਾਂ ਨੂੰ ਆ ਰਹੀ ਪ੍ਰਰੇਸਾਨੀ ਤੋਂ ਨਿਜਾਤ ਮਿਲ ਸਕੇ।

16ਐਫਡੀਕੇ 120 :-ਭਾਰੀ ਮੀਂਹ ਪੈਣ ਕਾਰਨ ਸੜਕਾਂ 'ਤੇ ਜਮ੍ਹਾਂ ਪਾਣੀ।