ਪੱਤਰ ਪ੍ਰਰੇਰਕ, ਮੋਗਾ : ਲੋਕ ਸੰਗਰਾਮ ਮੋਰਚਾ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਤਾਰਾ ਸਿੰਘ ਮੋਗਾ ਦੀ ਪ੍ਰਧਾਨਗੀ 'ਚ ਹੋਈ। ਲੋਕ ਸੰਗਰਾਮ ਮੋਰਚਾ ਪੰਜਾਬ ਦੇ ਸੂਬਾ ਪ੍ਰਰੈੱਸ ਸਕੱਤਰ ਲੋਕ ਰਾਜ ਮਹਿਰਾਜ ਨੇ ਦੱਸਿਆ ਕਿ ਹੁਣ ਤੱਕ ਦੇਸ਼ ਦੁਨੀਆ 'ਤੇ ਇਸ ਧਰਤੀ ਨੂੰ ਸਾਮਰਾਜੀਆਂ ਤੇ ਉਨਾਂ੍ਹ ਦੀਆਂ ਪਾਲਤੂ ਤੀਜੀ ਦੁਨੀਆ ਦੇ ਮੁਲਕਾਂ ਦੀਆਂ ਦਲਾਲ ਹਕੂਮਤਾਂ ਦੀ ਲੁੱਟ-ਖੁਸੱਟ ਤੇ ਦਾਬੇ ਤੋਂ ਮੁਕਤ ਕਰਾਉਣ ਲਈ ਆਪਣੀਆਂ ਜਾਨਾਂ ਵਾਰ ਗਏ ਸਮੂਹ ਸ਼ਹੀਦਾਂ ਅਤੇ ਮੌਜੂਦਾ ਕਿਸਾਨ ਸੰਘਰਸ਼ ਵਿੱਚ ਸ਼ਹੀਦੀਆਂ ਪਾ ਚੁੱਕੇ ਲੱਗਭੱਗ 700 ਦੇ ਕਰੀਬ ਯੋਧਿਆਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਸ਼ਰਧਾਂਜਲੀ ਦੇਣ ਉਪਰੰਤ ਕਈ ਅਹਿਮ ਫੈਸਲੇ ਲਏ ਗਏ। ਪੰਜਾਬ ਅੰਦਰ ਆ ਰਹੀਆਂ ਵਿਧਾਨ ਸਭਾ ਚੋਣਾਂ ਅਤੇ ਵੱਖ-2 ਵੋਟ ਪਾਰਟੀਆਂ ਦੇ ਲੋਕ ਦੁਸ਼ਮਣ ਕਿਰਦਾਰ ਖਿਲਾਫ ਸੂਬੇ ਅੰਦਰ ਦਸੰਬਰ ਦੇ ਅੰਤ ਤੱਕ ਪੰਜ ਖੇਤਰੀ ਕਾਨਫਰੰਸਾਂ ਕਰਨ ਅਤੇ ਇੱਕ ਸੂਬਾ ਪੱਧਰ ਦੀ ਕਾਨਫਰੰਸ ਮੋਗਾ ਵਿਖੇ ਕਰਨ ਦਾ ਫੈਸਲਾ ਕੀਤਾ ਗਿਆ। ਖੇਤਰੀ ਕਾਨਫਰੰਸਾਂ ਦੀਆਂ ਤਰੀਕਾਂ ਅਤੇ ਸਥਾਨ ਇਲਾਕਿਆਂ 'ਚ ਵਿਚਾਰ ਕੇ ਤਹਿ ਕੀਤੇ ਜਾਣਗੇ। ਕਾਨਫਰੰਸਾਂ 'ਚ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਵੋਟਾਂ ਨਾਲ ਰਾਜ ਨਹੀਂ ਬਦਲਦੇ ਸਿਰਫ ਤਾਜ ਬਦਲਦੇ ਹਨ। ਰਾਜ ਤਾਂ ਇਸ ਲੁਟੇਰੇ ਸਾਮਰਾਜੀ ਜਗੀਰੂ ਪ੍ਰਬੰਧ ਖਿਲਾਫ ਮਜ਼ਦੂਰਾਂ-ਕਿਸਾਨਾਂ-ਮੱਧ ਵਰਗ ਅਤੇ ਕੌਮੀ ਸਰਮਾਏਦਾਰੀ ਦੇ ਸਾਂਝੇ ਸੰਘਰਸ਼ ਦੁਆਰਾ ਮਜ਼ਦੂਰ ਜਮਾਤ ਦੀ ਵਿਚਾਰਧਾਰਾ ਤਹਿਤ ਇਨਕਲਾਬੀ ਲੋਕ ਰਾਜ ਦੀ ਸਥਾਪਨਾ ਨਾਲ ਹੀ ਬਦਲੇਗਾ। ਸੂਬਾ ਮੀਟਿੰਗ ਨੇ ਪਿਛਲੇ ਦਿਨੀਂ ਪੰਜਾਬ ਪੁਲਿਸ ਵੱਲੋਂ ਨੱਥੂਵਾਲਾ ਗਰਬੀ 'ਚੋਂ ਮਰਹੂਮ ਕਿਸਾਨ ਆਗੂ ਿਛੰਦਰ ਸਿੰਘ ਦੇ ਘਰੋਂ ਚੁੱਕੇ ਦੋ ਸਾਥੀਆਂ ਦੀ ਰਿਹਾਈ ਲਈ ਕੀਤੀ ਸਰਗਰਮੀ 'ਤੇ ਤਸੱਲੀ ਪ੍ਰਗਟ ਕੀਤੀ ਗਈ। ਅੱਗੇ ਤੋਂ ਲੋਕਾਂ ਨੂੰ ਸੱਦਾ ਦਿੱਤਾ ਕਿ ਇਸ ਤਰਾਂ੍ਹ ਪੁਲਿਸ ਵੱਲੋਂ ਚੁੱਕੇ ਕਿਸੇ ਵੀ ਸਿਆਸੀ ਵਿਅਕਤੀ. ਭਾਵੇਂ ਉਸ ਦੇ ਵਿਚਾਰਾਂ ਨਾਲ ਸਾਡੀ ਸਹਿਮਤੀ ਹੈ ਜਾਂ ਨਹੀਂ ਬਾਰੇ ਵੀ ਗੈਰ ਕਾਨੂੰਨੀ ਹਿਰਾਸਤ ਖਿਲਾਫ ਅਵਾਜ ਬੁਲੰਦ ਕੀਤੀ ਜਾਵੇ।