- 21 ਜਨਵਰੀ ਨੂੰ ਬਿਲਾਸਪੁਰ ਵਿਖੇ ਹੋਣਗੇ ਮੋਗਾ ਜ਼ਿਲੇ੍ਹ ਦੇ ਮੁਕਾਬਲੇ

ਮਨਪ੍ਰਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਪੰਜਾਬੀਆਂ ਦੇ ਹਰਮਨ ਪਿਆਰੇ ਅਖਬਾਰ ਪੰਜਾਬੀ ਜਾਗਰਣ ਵੱਲੋਂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਵਿਰਸਾ ਸੰਭਾਲ ਗੱਤਕਾ ਕੱਪ ਦੀ ਹਰ ਪਾਸਿਓਂ ਪ੍ਰਸੰਸਾ ਹੋ ਰਹੀ ਹੈ। ਵੱਖ-ਵੱਖ ਜ਼ਿਲਿ੍ਹਆਂ ਅੰਦਰ ਹੋ ਰਹੇ ਇਸ ਗੱਤਕਾ ਕੱਪ ਦੌਰਾਨ ਮੋਗਾ ਜ਼ਿਲੇ੍ਹ ਦੇ ਕਸਬਾ ਬਿਲਾਸਪੁਰ ਦੇ ਗੁਰੂ ਨਾਨਕ ਪਬਲਿਕ ਸਕੂਲ ਰਾਮਾ ਰੋਡ ਵਿਖੇ 21 ਜਨਵਰੀ ਨੂੰ ਗੱਤਕਾ ਕੱਪ ਹੋਵੇਗਾ। ਪੇਸ਼ ਹਨ ਵੱਖ-ਵੱਖ ਸਖਸ਼ੀਅਤਾਂ ਦੇ ਗੱਤਕਾ ਕੱਪ ਸਬੰਧੀ ਵਿਚਾਰ।

--

ਪੰਜਾਬੀ ਜਾਗਰਣ ਦਾ ਉਪਰਾਲਾ ਸ਼ਲਾਘਾਯੋਗ : ਸੰਧੂ

ਕੈਪਸ਼ਨ : ਗਾਇਕ ਹਰਿੰਦਰ ਸੰਧੂ।

ਨੰਬਰ : 19 ਮੋਗਾ 8 ਪੀ

ਉੱਘੇ ਲੋਕ ਗਾਇਕ ਹਰਿੰਦਰ ਸੰਧੂ ਨੇ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜੀ ਤੇ ਪੱਛਮੀ ਸਭਿਆਚਾਰ ਦਾ ਪ੍ਰਭਾਵ ਹਾਵੀ ਹੈ ਜਿਸ ਕਾਰਨ ਉਹ ਆਪਣੇ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਹੈ। ਇਸ ਕਰਕੇ ਅਦਾਰਾ ਪੰਜਾਬੀ ਜਾਗਰਣ ਵਲੋਂ ਨਵੀਂ ਪੀੜੀ ਨੂੰ ਆਪਣੇ ਪੁਰਾਤਨ ਵਿਰਸੇ ਤੋਂ ਜਾਣੂੰ ਕਰਵਾਉਣ ਦੇ ਮਕਸਦ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪੂਰੇ ਪੰਜਾਬ ਦੇ ਜਿਲਿ੍ਹਆ ਅੰਦਰ ਸ਼ੁਰੂ ਕੀਤਾ ਗਿਆ ਇਹ ਵਿਰਸਾ ਸੰਭਾਲ ਗੱਤਕਾ ਕੱਪ ਕਰਵਾਉਣ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਉੱਦਮ ਹੈ।

--

ਅਦਾਰਾ ਪੰਜਾਬੀ ਜਾਗਰਣ ਵਧਾਈ ਦਾ ਪਾਤਰ ਹੈ : ਰੌਣੀ

ਕੈਪਸ਼ਨ : ਅਦਾਕਾਰ ਮਲਕੀਤ ਰੌਣੀ।

ਨੰਬਰ : 19 ਮੋਗਾ 9 ਪੀ

ਅਦਾਕਾਰ ਮਲਕੀਤ ਰੌਣੀ ਨੇ ਕਿਹਾ ਕਿ ਪੰਜਾਬੀ ਜਾਗਰਣ ਅਖਬਾਰ ਗਰੁੱਪ ਨੇ ਪੰਜਾਬ, ਪੰਜਾਬੀਅਤ, ਸਭਿਆਚਾਰਕ ਤੇ ਧਾਰਮਿਕ ਵਿਰਸੇ ਲਈ ਆਪਣਾ ਫਰਜ ਪਛਾਣਦੇ ਹੋਏ ਕੀਤੇ ਯਤਨਾਂ ਸਦਕਾ ਥੋੜੇ ਸਮੇਂ ਅੰਦਰ ਹੀ ਵੱਡੀਆਂ ਪੁਲਾਘਾਂ ਪੁੱਟੀਆਂ ਹਨ ਜਿਸ ਦੀ ਮਿਸਾਲ ਚੌਥੇ ਸਾਲ 'ਚ ਪਰਵੇਸ਼ ਕਰ ਗਏ ਵਿਰਸਾ ਸੰਭਾਲ ਗੱਤਕਾ ਕੱਪ ਤੋਂ ਮਿਲਦੀ ਹੈ। ਮਲਕੀਤ ਰੌਣੀ ਨੇ ਕਿਹਾ ਕਿ ਜੋ ਕੰਮ ਸਮੇਂ ਦੀਆਂ ਸਰਕਾਰਾਂ ਤੇ ਧਾਰਮਿਕ ਸੰਸਥਾਵਾਂ ਨੂੰ ਕਰਨੇ ਚਾਹੀਦੇ ਹਨ ਉਸ ਨੂੰ ਅਦਾਰਾ ਪੰਜਾਬੀ ਜਾਗਰਣ ਕਰ ਰਿਹਾ ਜੋ ਕਿ ਵਧਾਈ ਦਾ ਪਾਤਰ ਹੈ।

--

ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ 'ਚ ਸਹਾਈ ਹੋਵੇਗਾ : ਅਨਮੋਲ

ਕੈਪਸ਼ਨ : ਅਦਾਕਾਰ ਕਰਮਜੀਤ ਅਨਮੋਲ।

ਨੰਬਰ : 19 ਮੋਗਾ 10 ਪੀ

ਅਦਾਕਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਸਿੱਖਾਂ ਦਾ ਮਾਰਸ਼ਲ ਆਰਟ ਗੱਤਕਾ ਖੇਡਣਾ ਜਿੱਥੇ ਸਵੈ ਰੱਖਿਆ ਕੀਤੀ ਜਾ ਸਕਦੀ ਹੈ ਉੱਥੇ ਮਨੁੱਖੀ ਸਰੀਰ ਅੰਦਰ ਵੀ ਪੂਰਾ ਜੋਸ਼ ਆਉਂਦਾ ਹੈ। ਅਦਾਕਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਨੌਜਵਾਨ ਵੀਰਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਸਾਡੇ ਗੁਰੂ ਸਾਹਿਬਾਨ ਦੁਆਰਾ ਬਖਸ਼ੀ ਹੋਈ ਕਲਾ ਨਾਲ ਜੋੜਨਾ ਬੇਹੱਦ ਜਰੂਰੀ ਹੈ ਜਿਸ ਨੂੰ ਲੈ ਕੇ ਪੰਜਾਬੀ ਜਾਗਰਣ ਵੱਲੋਂ ਗੱਤਕਾ ਖੇਡ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਜਾ ਰਹੇ ਜੀਅ ਤੋੜ ਯਤਨ ਸ਼ਲਾਘਾਯੋਗ ਹਨ।

--

ਸਰਕਾਰ ਤੇ ਧਾਰਮਿਕ ਸੰਸਥਾਵਾਂ ਸਾਥ ਦੇਣ : ਬਰਾੜ

ਕੈਪਸ਼ਨ : ਗਾਇਕ ਗੁਰਵਿੰਦਰ ਬਰਾੜ।

ਨੰਬਰ : 19 ਮੋਗਾ 11 ਪੀ

ਪ੍ਰਸਿੱਧ ਲੋਕ ਗਾਇਕ ਗੁਰਵਿੰਦਰ ਬਰਾੜ ਨੇ ਵਿਰਸਾ ਸੰਭਾਲ ਗੱਤਕਾ ਕੱਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬੀ ਜਾਗਰਣ ਵੱਲੋਂ ਕਰਵਾਏ ਜਾ ਰਹੇ ਵਿਰਸਾ ਸੰਭਾਲ ਗੱਤਕਾ ਕੱਪ ਲਈ ਪੰਜਾਬ ਸਰਕਾਰ ਤੇ ਹੋਰ ਧਾਰਮਿਕ ਸੰਸਥਾਵਾਂ ਨੂੰ ਵੀ ਪੰਜਾਬੀ ਜਾਗਰਣ ਅਦਾਰੇ ਦਾ ਪੂਰਾ ਸਾਥ ਦੇਣ ਦੀ ਲੋੜ ਹੈ ਤਾਂ ਜੋ ਇਸ ਅਦਾਰੇ ਦੀ ਸਮੁੱਚੀ ਹੀ ਟੀਮ ਹੋਰ ਵੀ ਉਤਸ਼ਾਹਿਤ ਹੋ ਕੇ ਗੱਤਕਾ ਖੇਡ ਸਮੇਤ ਹੋਰ ਪੁਰਾਤਨ ਵਿਰਸੇ ਤੋਂ ਨੌਜਵਾਨ ਪੀੜੀ ਨੂੰ ਜਾਣੂੰ ਕਰਵਾਉਣ ਲਈ ਅਜਿਹੇ ਵੱਡੇ ਸਮਾਗਮਾਂ ਦੇ ਆਯੋਜਨ ਲਗਾਤਾਰ ਕਰਦੀ ਰਹੇ।

--

ਧਾਰਮਿਕ ਇਤਿਹਾਸ ਨਾਲ ਜੋੜਨ ਲਈ ਸਹਾਈ ਹੋਵੇਗਾ : ਸੁਖੀ

ਕੈਪਸ਼ਨ : ਗਾਇਕ ਸੁਖਵਿੰਦਰ ਸੁੱਖੀ।

ਨੰਬਰ : 19 ਮੋਗਾ 12 ਪੀ

ਪ੍ਰਸਿੱਧ ਲੋਕ ਗਾਇਕ ਸੁਖਵਿੰਦਰ ਸੁੱਖੀ ਨੇ ਕਿਹਾ ਕਿ ਪੰਜਾਬੀ ਜਾਗਰਣ ਵੱਲੋਂ ਸ਼ੁਰੂ ਕੀਤਾ ਗਿਆ ਇਹ ਉਪਰਾਲਾ ਨੌਜਵਾਨ ਪੀੜੀ ਨੂੰ ਧਾਰਮਿਕ ਇਤਿਹਾਸ ਨਾਲ ਜੋੜਨ ਲਈ ਵੀ ਵਿਸੇਸ਼ ਤੌਰ ਤੇ ਸਹਾਈ ਹੋਵੇਗਾ ਤੇ ਗੱਤਕਾ ਕੱਪ ਨਾਲ ਨੌਜਵਾਨ ਪੀੜੀ ਨੂੰ ਵਿਰਸਾ ਸੰਭਾਲਣ ਲਈ ਚੰਗਾ ਸੰਦੇਸ਼ ਜਾਵੇਗਾ। ਸੁਖਵਿੰਦਰ ਸੁੱਖੀ ਨੇ ਕਿਹਾ ਕਿ ਅਦਾਰਾ ਪੰਜਾਬੀ ਜਾਗਰਣ ਨੌਜਵਾਨ ਲੜਕੇ ਲੜਕੀਆਂ ਨੂੰ ਗੱਤਕੇ ਦੀ ਖੇਡ ਨਾਲ ਜੋੜਨ ਲਈ ਪ੍ਰਮੁੱਖ ਭੂਮਿਕਾ ਨਿਭਾਅ ਰਿਹਾ ਹੈ ਜਿਸ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ ਉਹ ਘੱਟ ਹੈ।