ਵਕੀਲ ਮਹਿਰੋਂ/ਗੁਰਪ੍ਰੀਤ ਦੌਧਰ, ਮੋਗਾ/ਅਜੀਤਵਾਲ : ਡੀਐੱਸਪੀ ਵਿਜੀਲੈਂਸ ਮੋਗਾ ਨੇ ਕਾਰਵਾਈ ਕਰਦਿਆਂ ਥਾਣੇਦਾਰ ਕੁਲਦੀਪ ਸਿੰਘ ਨੂੰ 2500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਜਾਣਕਾਰੀ ਅਨੁਸਾਰ ਜਗਰਾਜ ਸਿੰਘ ਰਾਮੂੰਵਾਲਾ ਨਵਾਂ ਨੇ ਥਾਣਾ ਮਹਿਣਾ 'ਚ ਇੱਕ ਲਿਖਤੀ ਸ਼ਿਕਾਇਤ ਦਰਜ ਕਰਾਈ ਸੀ ਕਿ ਪਿੰਡ ਰਣੀਆ ਵਾਸੀ ਗੋਰਾ ਸਿੰਘ ਉਸ ਦਾ ਇਕ ਫਰਿੱਜ ਤੇ ਸਿਲੰਡਰ ਚੋਰੀ ਕਰਕੇ ਲੈ ਗਿਆ ਹੈ। ਇਸ ਸ਼ਿਕਾਇਤ ਦੀ ਤਫਤੀਸ਼ ਲਈ ਮੁੱਖ ਅਫ਼ਸਰ ਥਾਣਾ ਮਹਿਣਾ ਨੇ ਥਾਣੇਦਾਰ ਕੁਲਦੀਪ ਸਿੰਘ ਦੀ ਡਿਊਟੀ ਲਗਾਈ ਸੀ।

ਥਾਣੇਦਾਰ ਕੁਲਦੀਪ ਸਿੰਘ ਨੇ ਇਸ ਮਾਮਲੇ 'ਚ ਕਾਰਵਾਈ ਕਰਨ ਲਈ ਸ਼ਿਕਾਇਤਕਰਤਾ ਜਗਰਾਜ ਸਿੰਘ ਪਾਸੋਂ 2500 ਰੁਪਏ ਰਿਸ਼ਵਤ ਦੀ ਮੰਗ ਕੀਤੀ।

ਜਗਰਾਜ ਸਿੰਘ ਨੇ ਮਾਮਲੇ 'ਚ ਇਨਸਾਫ਼ ਲੈਣ ਲਈ ਵਿਜੀਲੈਂਸ ਪੁਲਿਸ ਮੋਗਾ ਨਾਲ ਸੰਪਰਕ ਕੀਤਾ ਤਾਂ ਪੁਲਿਸ ਵੱਲੋਂ ਇੰਸਪੈਕਟਰ ਸਤਪ੍ਰੇਮ ਸਿੰਘ ਵਿਜੀਲੈਂਸ ਬਿਓਰੋ ਦੀ ਅਗਵਾਈ ਵਾਲੀ ਟੀਮ ਨੇ ਥਾਣੇਦਾਰ ਕੁਲਦੀਪ ਸਿੰਘ ਨੂੰ 2500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗਿ੍ਫ਼ਤਾਰ ਕਰ ਲਿਆ। ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਜਤਿੰਦਰ ਸਿੰਘ ਤੇ ਬਾਗਬਾਨੀ ਵਿਕਾਸ ਅਫਸਰ ਮਲਕੀਤ ਸਿੰਘ ਸਰਕਾਰੀ ਗਵਾਹਾਂ ਵਜੋਂ ਹਾਜ਼ਰ ਸਨ।