ਕੈਪਸ਼ਨ : ਆਪਣੇ ਖੇਤ 'ਚ ਸਬਜ਼ੀਆਂ ਦਿਖਾਉਂਦਾ ਹੋਇਆ ਕਿਸਾਨ ਤੇ ਸਬਜ਼ੀਆਂ ਦੀ ਦੁਕਾਨ ਦੀ ਤਸਵੀਰ।

ਨੰਬਰ : 21 ਮੋਗਾ 5 ਪੀ 6 ਪੀ

ਵਕੀਲ ਮਹਿਰੋਂ, ਮੋਗਾ : ਕੁਝ ਦਿਨਾਂ ਤੋਂ ਰੁਕ ਰੁਕ ਕੇ ਪੈ ਰਹੀ ਬਾਰਿਸ਼ ਨਾਲ ਜਿੱਥੇ ਝੋਨੇ ਦੀ ਫ਼ਸਲ ਲਈ ਤਾਂ ਬਾਰਿਸ਼ ਬਹੁਤ ਲਾਹੇਵਦ ਹੈ, ਪਰ ਉਥੇ ਸਬਜ਼ੀਆਂ ਦੀ ਕਾਸ਼ਤ ਵੀ ਬਿਲਕੁਲ ਖਤਮ ਹੋਣ ਕਿਨਾਰੇ ਹੈ। ਅੱਜ ਕੱਲ ਲੋਕਾਂ ਨੂੰ ਮਹਿੰਗੇ ਭਾਅ ਦੀਆਂ ਸਬਜ਼ੀਆਂ ਲੈ ਕੇ ਖਾਣੀਆਂ ਪੈ ਰਹੀਆਂ ਹਨ। ਸਬਜ਼ੀ ਮੰਡੀ ਵਿੱਚ ਜ਼ਮੀਨੀ ਹਕੀਕਤ ਦਾ ਪਤਾ ਲਗਾਇਆ ਤਾਂ ਬਾਰਿਸ਼ਾਂ ਤੋਂ ਪਹਿਲਾਂ ਨਾਲੋਂ ਮੰਡੀ ਵਿੱਚ ਸਬਜ਼ੀਆਂ ਬਹੁਤ ਘੱਟ ਆ ਰਹੀਆਂ ਹਨ। ਅੱਜ ਤੋਂ ਪਹਿਲਾਂ 10 ਰੁਪਏ ਵਿਕਣ ਵਾਲਾ ਕੱਦੂ ਅੱਜ 60 ਰੁਪਏ ਵਿਕ ਰਿਹਾ ਹੈ। ਇਸ ਤਰ੍ਹਾਂ ਅਰਬੀ 40 ਰੁਪਏ, ਬੈਗਣ 50, ਟਮਾਟਰ 50, ਗੋਬੀ 50, ਸ਼ਿਮਲਾ ਮਿਰਚਾਂ 80 ਰਪਏ ਮੰਡੀ ਵਿੱਚ ਵਿਕ ਰਹੇ ਹਨ। ਇਸ ਤਰ੍ਹਾਂ ਹੋਰ ਸਬਜ਼ੀਆਂ ਦੇ ਭਾਅ ਵੀ ਅਸਮਾਨੀ ਚੜ੍ਰ੍ਹੇ ਹੋਏ ਹਨ ਅਤੇ ਸਬਜ਼ੀਆਂ ਖਾਣੀਆਂ ਲੋਕਾਂ ਦੀ ਪਹੰੁਚ ਤੋਂ ਬਾਹਰ ਹੋ ਰਹੀਆਂ ਹਨ। ਇਸ ਸਬੰਧੀ ਜਦੋਂ ਸਬਜ਼ੀ ਮੰਡੀ ਰੇਹੜੀ ਫੜੀ ਵਾਲਿਆਂ ਨਾਲ ਗੱਲ ਕੀਤੀ ਤਾਂ ਉਹ ਵੀ ਬਾਰਿਸ਼ ਦੀ ਮਾਰ ਤੋਂ ਦੁਖੀ ਦਿਖਾਈ ਦਿੱਤੇ ਅਤੇ ਸਬਜ਼ੀ ਦੀ ਖੇਤੀ ਕਰਨ ਵਾਲੇ ਕਿਸਾਨ ਇਸ ਤੋਂ ਚਿੰਤਤ ਹਨ ਕਿ ਸਬਜ਼ੀ ਲਈ ਠੇਕੇ 'ਤੇ ਲਈ ਜ਼ਮੀਨ ਦਾ ਠੇਕਾ ਵੀ ਪੂਰਾ ਹੋ ਜਾਵੇ ਤਾਂ ਬਹੁਤ ਚੰਗੀ ਗੱਲ ਹੈ।

ਜਦੋਂ ਇਸ ਸਬੰਧੀ ਰੇਹੜੀਆਂ ਵਾਲਿਆਂ ਤੇ ਦੁਕਾਨਦਾਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਬਜ਼ੀ ਮਹਿੰਗੀ ਹੋਣ ਕਾਰਨ ਸਾਡੇ ਲਈ ਮਹਿੰਗੇ ਭਾਅ ਦੀ ਸਬਜ਼ੀ ਖਰੀਦ ਕਰਨੀ ਅੌਖੀ ਹੋ ਗਈ ਹੈ। ਕਈ ਤਾਂ ਰੇਹੜੀਆਂ ਵਾਲਿਆਂ ਨੂੰ ਤਾਂ ਸਬਜ਼ੀ ਮੰਡੀ ਵਿੱਚੋਂ ਸਬਜ਼ੀ ਖਰੀਦੇ ਬਿਨਾ ਹੀ ਵਾਪਿਸ ਜਾਣਾ ਪੈਂਦਾ ਹੈ। ਕਿਉਂਕਿ ਸਬਜ਼ੀ ਖਰੀਦਣਾ ਹੁਣ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਰਹੀ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਬਜ਼ੀ ਮਹਿੰਗੀ ਲੈ ਕੇ ਜਾਂਦੇ ਹਾਂ ਤਾਂ ਸਾਡੀ ਸਬਜ਼ੀ ਅੱਗੇ ਜਾ ਕੇ ਵਿਕਦੀ ਨਹੀਂ ਇਸ ਕਰਕੇ ਸਬਜ਼ੀ ਖਰੀਦਣਾ ਅਜੇ ਸਾਡੇ ਵੱਸ ਦਾ ਨਹੀਂ।

---

ਸਬਜ਼ੀ ਬੀਜਣ ਵਾਲੇ ਕਿਸਾਨਾਂ ਲਈ ਵੱਡੀ ਮੁਸੀਬਤ : ਬਲਦੇਵ ਸਿੰਘ

ਜਦੋਂ ਚੜਿੱਕ ਰੋਡ ਵਿਖੇ ਸਬਜ਼ੀ ਬੀਜਣ ਵਾਲੇ ਬੋਰੀਏ ਸਿੱਖ ਬਲਦੇਵ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 43 ਹਜਾਰ ਰੁਪਏ ਦੇ ਕੇ ਠੇਕੇ 'ਤੇ ਜ਼ਮੀਨਾਂ ਲਈਆਂ ਹਨ ਅਤੇ ਸਬਜ਼ੀ ਉਪਰ 30 ਹਜਾਰ ਰੁਪਏ ਬੀਜਾਂ ਤੋਂ ਮਿਹਨਤ ਤੱਕ ਦਾ ਖਰਚਾ ਵੀ ਆਉਂਦਾ ਹੈ। ਪਰ ਬਾਰਿਸ਼ ਸਾਡੇ ਲਈ ਬੁਰਾ ਸਮਾਂ ਹੈ, ਕਿਉਂਕਿ ਬਾਰਿਸ਼ ਨਾਲ ਕਈ ਸਬਜ਼ੀਆਂ ਖਰਾਬ ਹੋ ਜਾਂਦੀਆਂ ਹਨ ਅਤੇ ਜ਼ਿਆਦਾਤਰ ਤੋਰੀਆਂ ਦੀ ਸਬਜ਼ੀ ਨੂੰ ਵੱਧ ਨੁਕਸਾਨ ਹੁੰਦਾ ਹੈ ਕਿਉਂਕਿ ਜੇਕਰ ਧੁੱਪ ਨਿੱਕਲੇਗੀ ਤਾਂ ਤੋਰੀਆਂ ਜਿਆਦਾ ਲੱਗਣਗੀਆਂ ਜੇਕਰ ਧੁੱਪ ਨਾ ਪਈ ਤਾਂ ਤੋਰੀਆਂ ਦੀਆਂ ਵੇਲਾਂ ਤੇ ਅਸਰ ਪਵੇਗਾ ਤੇ ਝਾੜ ਦਾ ਤਿੰਨ ਗੁਣਾ ਫਰਕ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਮੰਡੀ ਵਿੱਚ ਸਬਜ਼ੀ ਦੇ ਰੇਟ ਜਿਆਦਾ ਮਿਲਦੇ ਹਨ ਤਾਂ ਸਬਜ਼ੀ ਦਾ ਵੀ ਘਟ ਕੇ ਤਿੰਨ ਗੁਣਾਂ ਦਾ ਫਰਕ ਪੈ ਗਿਆ ਹੈ।