ਸਵਰਨ ਗੁਲਾਟੀ, ਮੋਗਾ : ਕਸਬਾ ਬਾਘਾਪੁਰਾਣਾ ਦੇ ਨਿਹਾਲ ਸਿੰਘ ਵਾਲਾ ਰੋਡ 'ਤੇ ਬਣੇ ਵੇਅਰ ਹਾਊਸ ਵਿਚ ਦਿਨ ਵੇਲੇ ਡਿਊਟੀ ਕਰ ਰਹੇ ਦੋ ਚੌਕੀਦਾਰਾਂ ਦੀ ਬੋਰੀਆਂ ਹੇਠਾਂ ਆਉਣ ਕਾਰਨ ਮੌਤ ਹੋ ਗਈ। ਮਿ੍ਤਕ ਇਕ ਚੌਕੀਦਾਰ ਘਰ ਵਿਚ ਇਕੱਲਾ ਲੜਕਾ ਸੀ ਅਤੇ ਚਾਰ ਮਹੀਨੇ ਪਹਿਲਾਂ ਉਸ ਦੀ ਸ਼ਾਦੀ ਹੋਈ ਸੀ।

ਥਾਣਾ ਬਾਘਾਪੁਰਾਣਾ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਬਾਘਾਪੁਰਾਣਾ ਦੇ ਨਿਹਾਲ ਸਿੰਘ ਵਾਲਾ ਰੋਡ ਤੇ ਵੇਅਰ ਹਾਊਸ ਦਾ ਗੋਦਾਮ ਹੈ ਜਿਸ ਵਿਚ ਕਣਕ ਦੀਆਂ ਬੋਰੀਆਂ ਪਈਆਂ ਹੋਈਆਂ ਹਨ। ਰਖਵਾਲੀ ਲਈ ਕਈ ਚੌਕੀਦਾਰ ਤਾਇਨਾਤ ਹਨ ਜਿਨ੍ਹਾਂ ਦੀ ਡਿਊਟੀ ਦਿਨ ਅਤੇ ਰਾਤ ਨੂੰ ਹੁੰਦੀ ਹੈ। ਮੰਗਲਵਾਰ ਦਿਨ ਵੇਲੇ ਪਿੰਡ ਜੈਮਲਵਾਲਾ 24 ਸਾਲਾ ਦਾ ਨੌਜਵਾਨ ਬਲਜੀਤ ਸਿੰਘ ਅਤੇ ਪਿੰਡ ਰਾਜੇਆਣਾ ਵਾਸੀ ਭਜਨ ਸਿੰਘ 48 ਸਾਲ ਵੇਅਰ ਡਿਊਟੀ 'ਤੇ ਸਨ। ਜਦ ਉਹ ਬੋਰੀਆਂ ਦੀਆਂ ਪਲੰਥਾਂ ਦੇ ਆਸ ਪਾਸ ਚੱਕਰ ਲਾ ਰਹੇ ਸਨ ਤਾਂ ਅਚਾਨਕ ਬੋਰੀਆਂ ਦੋਵਾਂ 'ਤੇ ਡਿੱਗ ਪਈਆਂ। ਤਕਰੀਬਨ ਦੋ ਘੰਟਿਆਂ ਬਾਅਦ ਜਦ ਉਨ੍ਹਾਂ ਦੇ ਸਕਿਉਰਿਟੀ ਇੰਚਾਰਜ ਨੇ ਬਲਜੀਤ ਸਿੰਘ ਨੂੰ ਫੋਨ ਲਾਇਆ ਗਿਆ ਤਾਂ ਉਸ ਨੇ ਫੋਨ ਨਹੀਂ ਚੁੱਕਿਆ ਤੇ ਉਸ ਨੇ ਵੇਅਰਹਾਉਸ ਦੇ ਅੰਦਰ ਜਾ ਕੇ ਦੇਖਿਆ ਤਾਂ ਬੋਰੀਆਂ ਜ਼ਮੀਨ 'ਤੇ ਡਿੱਗੀਆਂ ਪਈਆਂ ਸਨ। ਮੌਕੇ ਤੇ ਲੋਕਾਂ ਨੂੰ ਬੁਲਾ ਕੇ ਬੋਰੀਆਂ ਪਾਸੇ ਕੀਤੀਆਂ ਗਈਆਂ ਤਾਂ ਉਹ ਦੋਨੋ ਬੋਰੀਆਂ ਹੇਠਾਂ ਪਏ ਸਨ। ਲੋਕਾਂ ਦੋਵਾਂ ਨੂੰ ਬਾਘਾਪੁਰਾਣਾ ਦੇ ਇਕ ਪ੍ਰਰਾਈਵੇਟ ਹਸਪਤਾਲ ਵਿਚ ਲੈ ਕੇ ਗਏ ਜਿਥੇ ਡਾਕਟਰਾ ਵੱਲੋਂ ਦੋਵਾਂ ਨੂੰ ਮਿ੍ਤਕ ਐਲਾਨ ਦਿੱਤਾ। ਮਿ੍ਤਕਾਂ ਵਿਚੋਂ ਬਲਜੀਤ ਸਿੰਘ ਘਰ ਵਿਚ ਇਕੱਲਾ ਲੜਕਾ ਸੀ ਤੇ ਚਾਰ ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਪੁਲਿਸ ਨੇ ਦੋਨੋਂ ਲਾਸ਼ਾਂ ਨੂੰ ਕਬਜੇ ਵਿਚ ਲੈਕੇ ਮਿ੍ਤਕਾ ਦੇ ਪਰਿਵਾਰ ਦੇ ਬਿਆਨ ਲੈਕੇ ਧਾਰਾ 174 ਦੇ ਤਹਿਤ ਕਾਰਵਾਈ ਕਰਕੇ ਦੋਨੋ ਲਾਸ਼ਾਂ ਦਾ ਪੋਸਟ ਮਾਰਟਮ ਮੋਗਾ ਦੇ ਸਰਕਾਰੀ ਹਸਪਤਾਲ ਵਿਚੋਂ ਕਰਵਾਕੇ ਲਾਸ਼ਾਂ ਪਰਿਵਾਰ ਦੇ ਹਵਾਲੇ ਕਰ ਦਿੱਤੀਆਂ ਹਨ।

Posted By: Susheel Khanna