ਵਕੀਲ ਮਹਿਰੋਂ, ਮੋਗਾ : ਮੋਗਾ ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ ਦਿ ਲਰਨਿੰਗ ਫੀਲਡ ਏ ਗਲੋਬਲ ਸਕੂਲ (ਟੀਐੱਲਅੱੈਫ) ਦੇ ਦੋ ਖਿਡਾਰੀਆਂ ਨੇ ਬੀਤੇ ਦਿਨੀਂ ਬਲੂਮਿੰਗ ਬਡਜ਼ ਸਕੂਲ ਵਿਖੇ ਹੋਈ ਬਾਕਸਿੰਗ ਮੁਕਾਬਲੇ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ, ਆਪਣੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ। ਸਕੂਲ ਪਿ੍ਰੰਸੀਪਲ ਅੰਜੂ ਨਾਗਪਾਲ ਨੇ ਦੱਸਿਆ ਕਿ ਬੀਬੀਐੱਸ ਸਕੂਲ 'ਚ ਹੋਏ ਬਾਕਸਿੰਗ ਮੁਕਾਬਲੇ ਵਿਚ ਗਗਨਜੀਤ ਕੌਰ ਤੇ ਓਂਕਾਰਦੀਪ ਕੌਰ ਨੇ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਕੇ ਵਿਖਾਇਆ। ਇਸਦੇ ਚੱਲਦੇ ਦੋਨਾਂ ਖਿਡਾਰੀਆਂ ਨੂੰ ਸਟੇਟ ਪੱਧਰ ਤੇ ਹੋਣ ਵਾਲੇ ਮੁਕਾਬਲਿਆਂ ਲਈ ਚੁਣਿਆ ਗਿਆ। ਉਨ੍ਹਾਂ ਕਿਹਾ ਕਿ ਹੁਣ ਇਹ ਦੋਨੋਂ ਖਿਡਾਰੀ ਸਟੇਟ ਪੱਧਰ 'ਤੇ ਹੋਣ ਵਾਲੇ ਬਾਕਸਿੰਗ ਮੁਕਾਬਲੇ ਵਿੱਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ, ਆਪਣੇ ਮਾਪਿਆਂ ਤੇ ਮੋਗਾ ਸ਼ਹਿਰ ਦਾ ਨਾਂਅ ਰੋਸ਼ਨ ਕਰਨਗੇ।

ਇਸ ਮੌਕੇ ਸਕੂਲ ਚੇਅਰਮੈਨ ਇੰਜ. ਜਨੇਸ਼ ਗਰਗ ਤੇ ਚੇਅਰਪਰਸਨ ਡਾ. ਮੁਸਕਾਨ ਗਰਗ ਨੇ ਸਟੇਟ ਲੇਵਲ 'ਤੇ ਹੋਣ ਵਾਲੀ ਖੇਡਾਂ 'ਚ ਚੁਣੇ ਗਏ ਵਿਦਿਆਰਥੀਆਂ ਤੇ ਕੋਚ ਨੂੰ ਵਧਾਈ ਦਿੱਤੀ।