ਸਵਰਨ ਗੁਲਾਟੀ,, ਮੋਗਾ

ਮੋਗਾ ਜ਼ਿਲ੍ਹੇ 'ਚ ਕੋਰੋਨਾ ਨਾਲ ਦੋ ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਜਿਲ੍ਹਾ ਸਿਹਤ ਵਿਭਾਗ ਨੂੰ ਅੱਜ ਮਿਲੀਆਂ ਕੋਰੋਨਾ ਰਿਪੋਰਟਾਂ ਅਨੁਸਾਰ ਅੱਜ 46 ਮਰੀਜ਼ਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਨਾਲ ਹੁਣ ਤੱਕ ਜਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਸੰਖਿਆ ਵੱਧ ਕੇ 4081 ਹੋ ਗਈ ਹੈ। ਕੋਰੋਨਾ ਪੀੜਤ ਦੋ ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਜਿਲ੍ਹੇ ਵਿਚ ਕੋਰੋਨਾ ਦੀ ਬਿਮਾਰੀ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 110 ਤੱਕ ਪੁੱਜ ਗਈ ਹੈ। ਜਿਲ੍ਹੇ ਵਿਚ ਐਕਟਿਵ ਕੇਸਾ ਦੀ ਗਿਣਤੀ 468 ਹੋ ਗਈ ਹੈ ਤੇ 3502 ਲੋਕ ਕੋਰੋਨਾ ਬਿਮਾਰੀ ਨੂੰ ਮਾਤ ਦੇੇ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ। ਸਿਵਲ ਸਰਜਨ ਮੈਡਮ ਡਾ ਅਮਰਪ੍ਰਰੀਤ ਕੌਰ ਬਾਜਵਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਿਲ੍ਹੇ 'ਚ ਹੁਣ ਤੱਕ ਆਰ.ਟੀ .ਪੀ.ਸੀ.ਆਰ'ਤੇ 88588, ਐਂਟੀਜਨ'ਤੇ 15671, ਟਰੂਨੈਂਟ 'ਤੇ 1391 ਕੁੱਲ ਸੈਂਪਲ ਲਏ ਗਏ ਹਨ, ਜਦਕਿ ਕੁੱਲ ਸੈਂਪਲ 104259 ਲਏ ਗਏ ਹਨ, ਜਿਨਾਂ੍ਹ ਵਿਚੋਂ 84286 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਅੱਜ 384 ਸ਼ੱਕੀ ਮਰੀਜ਼ਾਂ ਦੇ ਸੈਂਪਲ ਵੱਖ ਵੱਖ ਖੇਤਰਾਂ ਵਿਚੋਂ ਲੈਕੇ ਲੈਬ ਨੂੰ ਭੇਜੇ ਹਨ। ਉਥੇ 488 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ।

ਦੋ ਦਿਨਾਂ 'ਚ 4093 ਲੋਕਾਂ ਨੇ ਲਗਵਾਈ ਕੋਰੋਨਾ ਵੈਕਸੀਨ : ਡਾ. ਗਗਨਦੀਪ

ਐਸਐਮਓ ਬੱਧਨੀ ਕਲਾਂ ਨੇ ਪ੍ਰਰੈਸ ਨੂੰ ਜਾਣਕਾਰੀ ਦਿੰਦਿਆ ਦਸਿਆ ਕਿ ਮਿਤੀ 12 ਅਤੇ 13 ਅਪ੍ਰਰੈਲ ਨੂੰ ਜਿਲ੍ਹੇ ਭਰ 'ਚ 4093 ਲੋਕਾਂ ਨੇ ਕੋਰੋਨਾ ਵੈਕਸੀਨ ਲਗਵਾਈ ਹੈ। ਉਨਾਂ੍ਹ ਕਿਹਾ ਕਿ ਜਿਲ੍ਹੇ ਵਿਚ ਕਰੋਨਾ ਮਰੀਜ਼ਾਂ ਦੀ ਸੰਖਿਆ ਵਿਚ ਲਗਾਤਾਰ ਵੱਧਣਾ ਚਿੰਤਾ ਦਾ ਵਿਸ਼ਾ ਹੈ। ਉਥੇ ਸੇਹਤ ਵਿਭਾਗ ਵੱਲੋਂ ਲੋਕਾਂ ਵੱਧ ਤੋਂ ਵੱਧ ਕੋਰੋਨਾ ਵੈਕਸੀਨ ਲਗਾਉਣ ਲਈ ਸਮਾਜ ਸੇਵਾ ਸੁਸਾਇਟੀਆਂ ਅਤੇ ਨਗਰ ਕੌਂਸਲਰਾਂ ਦੀ ਮੱਦਦ ਨਾਲ ਜਿਲ੍ਹੇ ਦੇ ਪਿੰਡਾਂ, ਕਸਬਿਆਂ ਅਤੇ ਮੁਹੱਲਿਆਂ ਵਿਚ ਵੱਧ ਤੋਂ ਵੱਧ ਕੈਂਪ ਲਗਾਏ ਜਾ ਰਹੇ ਹਨ ਤਾਂ ਕਿ ਲੋਕ ਇਸ ਬਿਮਾਰੀ ਤੋਂ ਬਚਣ ਲਈ ਵੈਕਸੀਨੇਸ਼ਨ ਕਰਵਾਕੇ ਵੱਧ ਤੋਂ ਵੱਧ ਲਾਭ ਲੈ ਸਕਣ।