ਮਨਪ੍ਰਰੀਤ ਸਿੰਘ ਮੱਲੇਆਣਾ/ਸਵਰਨ ਗੁਲਾਟੀ, ਮੋਗਾ

ਪੰਜਾਬ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ ਵਧਦਾ ਨਜ਼ਰ ਆ ਰਿਹਾ ਹੈ, ਕੋਰੋਨਾ ਪੀੜਤਾਂ ਦੀ ਮੌਤ ਦਰ ਵੀ ਆਏ ਦਿਨ ਘੱਟ ਨਹੀਂ ਹੋ ਰਹੀ। ਸ਼ੁੱਕਰਵਾਰ ਨੂੰ ਮੋਗਾ ਜ਼ਿਲ੍ਹੇ ਵਿਚ ਵੀ ਦੋ ਕੋਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋਣ ਦਾ ਪਤਾ ਲੱਗਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਸ ਇਲਾਕੇ ਵਿਚ ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ ਉਸ ਇਲਾਕੇ ਵਿਚ ਸਿਹਤ ਵਿਭਾਗ ਦੀ ਟੀਮ ਵੱਲੋਂ 45 ਸਾਲ ਤੋਂ ਉੱਪਰ ਦੇ ਵਿਆਕਤੀਆਂ ਨੂੰ ਸੌ ਫੀਸਦੀ ਕੋਰੋਨਾ ਡੋਜ਼ ਲਗਾ ਕੇ ਆਪਣਾ ਟੀਚਾ ਪੂਰਾ ਕੀਤਾ ਜਾ ਚੁੱਕਾ ਹੈ। ਕੋਰੋਨਾ ਵੈਕਸੀਨ ਲਗਾਏ ਜਾਣ ਤੇ ਵੀ ਕੋਰੋਨਾ ਪੀੜਤਾਂ ਦੀ ਮੌਤ ਹੋ ਜਾਣਾ ਜ਼ਿਲ੍ਹੇ ਵਿਚ ਸਹਿਮ ਦਾ ਮਹੌਲ ਬਣਿਆ ਹੋਇਆ ਹੈ।

ਸਿਹਤ ਵਿਭਾਗ ਤੋਂ ਮਿਲੇ ਤਾਜ਼ਾ ਅੰਕੜਿਆਂ 'ਚ ਮੋਗਾ ਜ਼ਿਲ੍ਹੇ ਵਿਚ ਸੁੱਕਰਵਾਰ ਨੂੰ 103 ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਮੋਗਾ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 4,085 ਤੱਕ ਪਹੁੰਚ ਗਿਆ ਹੈ। ਸਿਵਲ ਸਰਜਨ ਡਾ. ਅਮਰਪ੍ਰਰੀਤ ਕੌਰ ਬਾਜਵਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕੋਰੋਨਾ ਦੀ ਚੇਨ ਤੋੜਣ ਲਈ ਹਰ ਯਤਨ ਕੀਤਾ ਜਾ ਰਿਹਾ ਹੈ। ਉਹਨਾਂ ਜ਼ਲਿ੍ਹਾ ਵਾਸੀਆਂ ਨੂੰ ਅਪੀਲ ਕਰਿਦਆਂ ਕਿਹਾ ਕਿ ਆਪਣੇ ਮੂੰਹ ਤੇ ਮਾਸਕ ਹਰ ਵਕਤ ਪਾ ਕੇ ਰੱਖੇ ਅਤੇ ਹੱਥਾ ਨੂੰ ਸੈਨੇਟਾਈਜ਼ਰ ਕਰਦੇ ਰਹੋ ਤੇ ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਪ੍ਰਹੇਜ਼ ਕਰੋ। ਉਹਨਾਂ ਇਹ ਵੀ ਕਿਹਾ ਕੇ ਘਰ ਤੋਂ ਉਸ ਵਕਤ ਹੀ ਬਾਹਰ ਨਿਕਲੋ ਜਦੋਂ ਤੁਸੀਂ ਕਿਸੇ ਤਰੂਰੀ ਕੰਮ ਜਾਣਾ ਹੋਵੇ।

3 ਮਈ ਦੇ ਮੁਕੰਮਲ ਲਾਕਡਾਊਨ ਬਾਰੇ ਅਫਵਾਹਾਂ ਦਾ ਬਾਜ਼ਾਰ ਗਰਮ

ਸ਼ੁੱਕਰਵਾਰ ਨੂੰ ਸ਼ੋਸਲ ਮੀਡੀਆ ਅਤੇ ਪਿੰਡਾਂ ਦੀਆਂ ਸੱਥਾਂ ਵਿਚ 3 ਮਈ ਨੂੰ ਪੰਜਾਬ ਵਿਚ ਮੁਕੰਮਲ ਲਾਕਡਾਊਨ ਲਗਾਏ ਜਾਣ ਦਾ ਬਜ਼ਾਰ ਵੀ ਗਰਮ ਰਿਹਾ। ਇਸ ਸਮੇਂ ਦੇਖਿਆ ਗਿਆ ਕਿ ਸ਼ਹਿਰ ਦੇ ਭੀੜ ਭਰੇ ਬਜ਼ਾਰਾਂ ਵਿਚ ਲੋਕਾਂ ਦਾ ਜੰਮ ਘਟਾ ਆਮ ਦੇਖਣ ਨੂੰ ਮਿਲਿਆ। ਲੋਕਾਂ ਦਾ ਕਹਿਣਾ ਸੀ ਕਿ ਸੋਮਵਾਰ ਤੋਂ ਲਾਕਡਾਊਨ ਲੱਗ ਰਿਹਾ ਹੈ ਇਸ ਕਰਕੇ ਖਰੀਦਦਾਰੀ ਕੀਤੀ ਜਾ ਰਹੀ ਹੈ।

ਸਿਹਤ ਵਿਭਾਗ ਨੇ ਟੈਸਟਿੰਗ 'ਚ ਲਿਆਂਦੀ ਤੇਜ਼ੀ

ਜ਼ਿਲ੍ਹੇ ਵਿਚ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦਿਆਂ ਸਿਹਤ ਵਿਭਾਗ ਦੀ ਪੂਰੀ ਤਰਾਂ੍ਹ ਮੁਸਤੈਦ ਨਜ਼ਰ ਆ ਰਹੀ ਹੈ। ਵਿਭਾਗ ਦੇ ਕਰਮਚਾਰੀਆਂ ਵਲੋਂ ਟੈਸਟਿੰਗ ਵਿਚ ਵੀ ਤੇ.ਜ਼ੀ ਲਿਆਂਦੀ ਜਾ ਰਹੀ ਹੈ। ਅੱਜ ਮੋਗਾ ਦੇ ਜੋਗਿੰਦਰ ਸਿੰਘ ਚੌਂਕ ਵਿਚ ਪੁੁੁਲਿਸ ਪ੍ਰਸਾਸ਼ਨ ਦੇ ਸਹਿਯੋਗ ਨਾਲ ਕੋਰੋਨਾ ਟੈਸਟ ਕਰਕੇ ਸੈਂਪਲ ਲਏ ਗਏ ਉਥੇ ਲੋਕਾਂ ਨੂੰ ਜਾਗਰੁਕ ਵੀ ਕੀਤਾ ਗਿਆ।