ਕੈਪਸ਼ਨ : ਸਕੂਲੀ ਬੱਚਿਆਂ ਨੂੰ ਟਰੈਿਫ਼ਕ ਨਿਯਮਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਏਐਸਆਈ ਕੇਵਲ ਸਿੰਘ।

ਨੰਬਰ : 21 ਮੋਗਾ 15 ਪੀ

ਵਕੀਲ ਮਹਿਰੋਂ, ਮੋਗਾ : ਐਸ.ਐਸ.ਪੀ ਅਮਰਜੀਤ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਤੇ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈਲ ਜ਼ਿਲ੍ਹਾ ਮੋਗਾ ਦੀ ਅਗਵਾਈ ਵਿਚ ਵਿਦਿਆਰਥੀਆਂ ਨੂੰ ਟੈ੍ਰਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ ਗਿਆ। ਏ ਐਸ.ਆਈ ਕੇਵਲ ਸਿੰਘ ਨੇ ਵਿਦਿਆਰਥੀਆਂ ਨੂੰ ਸਮਾਜਿਕ ਬੁਰਾਈਆਂ ਜਿਵੇਂ ਟਰੈਫਿਕ ਨਿਯਮਾਂ, ਰੋਡ ਸੈਫਟੀ ਟੈਪਸਾਂ, ਹੈਲਪ ਲਾਈਨ 112 ਬਾਰੇ, ਲੜਕੀਆਂ 'ਤੇ ਹੋ ਰਹੇ ਅੱਤਿਆਚਾਰਾਂ ਸਕਤੀ ਐਪ, ਨਸ਼ਿਆਂ ਦੀ ਰੋਕਥਾਮ ਅਤੇ ਮਾੜੇ ਪ੍ਰਭਾਵ, ਸਹੀ ਜੀਵਨ ਜਾਂਚ ਬਾਰੇ ਦੱਸਿਆ ਉਨ੍ਹਾਂ ਕਿਹਾ ਕਿ ਅੱਜ ਸਾਡੇ ਪੰਜਾਬ ਵਿਚ ਉਨੀਆਂ ਮੌਤਾਂ ਬਿਮਾਰੀਆਂ ਕਰਕੇ ਨਹੀਂ ਹੋ ਰਹੀਆਂ ਜਿੰਨੀਆਂ ਰੋਡ ਐਕਸੀਡੈਂਟ ਦੌਰਾਨ ਹੋ ਰਹੀਆਂ ਹਨ ਇਸ ਵਿਚ ਸਾਡੀ ਨੌਜਵਾਨ ਪੀੜ੍ਹੀ ਜ਼ਿਆਦਾਤਰ ਹਾਦਸਿਆਂ ਦਾ ਸ਼ਿਕਾਰ ਹੋ ਰਹੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕਿਹਾ ਕਿ ਉਹ ਮਾਨਸਿਕ ਤਣਾਅ ਤੋਂ ਮੁਕਤ ਹੋ ਕੇ ਗੱਡੀ ਚਲਾਉਣ, ਆਪਣੇ ਡਾਕੂਮੈਂਟ ਪੂਰੇ ਕਰ ਕੇ ਰੱਖਣ, ਗੱਡੀ ਦੀ ਸਪੀਡ ਲਿਮਿਟ ਵਿਚ ਰੱਖ ਕੇ ਗੱਡੀ ਚਲਾਉਣ, ਓਵਰਟੇਕ ਧਿਆਨ ਨਾਲ ਕਰਨ, ਰੋਡ ਸਾਈਨ ਫਾਲੋ ਕਰਨ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸਮਾਜ ਦੀਆਂ ਹੋਰ ਬੁਰਾਈਆਂ ਜਿਵੇਂ ਦਹੇਜ ਪ੍ਰਥਾ, ਅੌਰਤ ਵਿਰੋਧੀ ਮਾਨਸਿਕਤਾ ਆਦਿ ਨੂੰ ਦੂਰ ਕਰਨ ਦਾ ਸੰਦੇਸ਼ ਦਿੱਤਾਸਿਪਾਹੀ ਗੁਰਪ੍ਰੀਤ ਸਿੰਘ, ਲੇਡੀ ਸਿਪਾਹੀ ਸਿਮਰਨਜੀਤ ਕੌਰ ਮੋਗਾ ਨੇ ਹਾਜ਼ਰ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਵਹੀਕਲ ਚਲਾਉਦੇ ਸਮੇਂ ਆਪਣੇ ਸਾਰੇ ਡਾਕੂਮੈਂਟ ਪੂਰੇ ਰੱਖੋ ਤਾਂ ਜੋ ਤੁਸੀਂ ਅਤੇ ਤੁਹਾਡੇ ਪਰਿਵਾਰ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਤੇ ਤੁਸੀਂ ਆਪਣੀ ਮੰਜ਼ਿਲ 'ਤੇ ਬਿਨਾਂ ਕਿਸੇ ਖੱਜਲ-ਖੁਆਰੀ ਤੋਂ ਆਰਾਮ ਨਾਲ ਪਹੁੰਚ ਸਕੋਂ। ਸੈਮੀਨਾਰ ਏ ਐਸ ਆਈ ਕੇਵਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਜ਼ਿਲ੍ਹਾ ਮੋਗਾ, ਸਰਵਨ ਸਿੰਘ, ਸਿਪਾਹੀ ਗੁਰਪ੍ਰੀਤ ਸਿੰਘ, ਲੇਡੀ ਸਿਪਾਹੀ ਸਿਮਰਨਜੀਤ ਕੌਰ ਤੋਂ ਇਲਾਵਾ ਸਕੂਲ ਦਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।