ਜੇਐੱਨਐੱਨ, ਮੋਗਾ : ਅਰੁਜਨ ਪੁਰਸਕਾਰ ਵਿਜੇਤਾ ਸ਼ਾਟਪੁਟਰ ਮੋਗਾ ਦੇ ਤੇਜਿੰਦਰ ਪਾਲ ਸਿੰਘ ਤੂਰ (Tejinder Pal Singh Toor) ਨੇ ਟੋਕੀਓ ਓਲੰਪਿਕ 'ਚ ਰਵਾਨਾ ਹੋਣ ਤੋਂ ਇਕ ਦਿਨ ਪਹਿਲਾਂ ਵੀਰਵਾਰ ਨੂੰ ਮਾਂ ਪ੍ਰਿਤਪਾਲ ਕੌਰ ਤੋਂ ਅਸ਼ੀਰਵਾਦ ਲਿਆ। ਹਮੇਸ਼ਾ ਦੁਆਵਾਂ 'ਚ ਰਹਿਣ ਵਾਲੇ ਆਪਣੇ ਇਸ ਸਪੂਤ ਨੂੰ ਅਸ਼ੀਰਵਾਦ ਦਿੰਦਿਆਂ ਮਾਂ ਦੇਸ਼ ਲਈ ਉਸ ਤੋਂ ਗੋਲਡ ਮੈਡਲ ਮੰਗ ਲਿਆ, ਬੇਟੇ ਨੇ ਵੀ ਮਾਂ ਨੂੰ ਵਾਅਦਾ ਕੀਤਾ, ਮਾਂ ਹੁਣ ਮੈਡਲ ਨਾਲ ਹੀ ਮਿਲਾਂਗਾ।

ਤੇਜਿੰਦਰ ਪਾਲ ਲਈ ਹੁਣ ਮਾਂ ਹੀ ਪਿਤਾ ਦੀ ਭੂਮਿਕਾ 'ਚ ਹਨ। ਹੀਰੋ ਨਾਂ ਤੋਂ ਪਿੰਡ ਖੋਸਾ ਪਾਂਡੋ 'ਚ ਪ੍ਰਸਿੱਧ ਤੇਜਿੰਦਰ ਦੇ ਪਿਤਾ ਕਰਮ ਸਿੰਘ ਹੀਰੋ ਆਪਣੇ ਬੇਟੇ ਨੂੰ ਜ਼ਿੰਦਗੀ 'ਚ ਹੀਰੋ ਬਣਦੇ ਦੇਖਣਾ ਚਾਹੁੰਦੇ ਸਨ। ਹੁਣ ਉਹ ਦੁਨੀਆ 'ਚ ਨਹੀਂ ਹਨ। ਹੁਣ ਪਤਨੀ ਤੇ ਤੇਜਿੰਦਰ ਦੀ ਮਾਂ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਮੁੰਡਾ ਜੇ ਅਸਲੀ ਹੀਰੋ ਤਾਂ ਓਲੰਪਿਕ ਦਾ ਅਹੁਦਾ ਲਿਆ ਕੇ ਰਹੇਗਾ।

ਤੇਜਿੰਦਰ 23 ਜੁਲਾਈ ਨੂੰ ਟੋਕੀਓ ਓਲੰਪਿਕ ਲਈ ਰਵਾਨਾ ਹੋ ਰਹੇ ਹਨ। ਉਨ੍ਹਾਂ ਦੇ ਬਚਪਨ ਦੇ ਦੋਸਤ ਤੇ ਸਪੋਰਟਸ ਕਾਲਜ, ਪਟਿਆਲਾ ਦੇ ਸਾਥੀ ਖਿਡਾਰੀ ਗੁਰਪ੍ਰੀਤ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਸਾਲ 2007 'ਚ ਤੇਜਿੰਦਰ ਨਾਲ ਹੀ ਸ਼ਾਟਪੁਟ 'ਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਤੇਜਿੰਦਰ ਪਾਲ 'ਚ ਜੋ ਵੱਖਰੀ ਗੱਲ ਹੈ ਉਹ ਇਹ ਕਿ ਉਸ 'ਚ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਗਜਬ ਦਾ ਜੂਨੁਨ ਹੈ।

ਤੇਜਿੰਦਰ 23 ਜੁਲਾਈ ਨੂੰ ਟੋਕੀਓ ਓਲੰਪਿਕ ਲਈ ਰਵਾਨਾ ਹੋ ਰਹੇ ਹਨ। ਉਨ੍ਹਾਂ ਦੇ ਬਚਪਨ ਦੇ ਦੋਸਤ ਤੇ ਸਪੋਰਟਸ ਕਾਲਜ, ਪਟਿਆਲਾ ਦੇ ਸਾਥੀ ਖਿਡਾਰੀ ਗੁਰਪ੍ਰੀਤ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਸਾਲ 2007 'ਚ ਤੇਜਿੰਦਰ ਨਾਲ ਹੀ ਸ਼ਾਟਪੁੱਟ 'ਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਤੇਜਿੰਦਰ ਪਾਲ 'ਚ ਜੋ ਵਖਰੀ ਗੱਲ ਹੈ ਉਹ ਇਹ ਕਿ ਉਸ 'ਚ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਗਜਬ ਦਾ ਜੁਨੂਨ ਹੈ।

ਬਿਮਾਰ ਪਿਤਾ ਲਈ ਜਿੱਤਿਆ ਸੀ ਏਸ਼ੀਅਨ ਗੋਲਡ

ਸਾਲ 2018 ਦੀ ਉਹ ਪਲ਼ ਕੌਣ ਭੁੱਲ ਸਕਦਾ ਹੈ ਜਦੋਂ ਪਿਤਾ ਕਰਮ ਸਿੰਘ ਦੇ ਬਿਮਾਰ ਹੋਣ ਕਾਰਨ ਤੇਜਿੰਦਰ ਸਿੰਘ ਤੂਰ ਨੇ ਏਸ਼ੀਅਨ ਗੇਮਜ਼ 'ਚ ਖੇਡਣ ਤੋਂ ਮੰਨਾ ਕਰ ਦਿੱਤਾ ਸੀ। ਉਦੋਂ ਕੋਚ ਮੋਹਿੰਦਰ ਸਿੰਘ ਢਿੱਲੋਂ ਦੀ ਪ੍ਰਰੇਣਾ ਤੋਂ ਉਹ ਏਸ਼ੀਅਨ ਗੇਮਜ਼ ਖੇਡਣ ਗਏ ਤੇ ਗੋਲਡ ਮੈਡਲ ਲੈ ਕੇ ਆਏ। ਉਦੋਂ ਪਿਤਾ ਨੇ ਟੀਵੀ ਤੇ ਬੇਟੇ ਨੂੰ ਗੋਲਡ ਮੈਡਲ ਪਹਿਨਾਉਂਦਿਆਂ ਦੇਖਿਆ ਸੀ ਕਿ ਪਰ ਬਦਕਿਮਸਤੀ ਨਾਲ ਜਦੋਂ ਉਹ ਵਾਪਸ ਆਏ ਤੇ ਉਨ੍ਹਾਂ ਦੇ ਪਿਤਾ ਨੂੰ ਨਹੀਂ ਮਿਲੇ।

Posted By: Amita Verma