ਵਕੀਲ ਮਹਿਰੋਂ, ਮੋਗਾ : ਟੀਐੱਲਐੱਫ ਸਕੂਲ ਵਿਖੇ 15 ਅਗਸਤ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ, ਆਈਐੱਸਐੱਫ ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ, ਚੇਅਰਪਰਸਨ ਡਾ. ਮੁਸਕਾਨ ਗਰਗ, ਪਿੰ੍ਸੀਪਲ ਅੰਜੂ ਨਾਗਪਾਲ, ਅਕੈਡਮਿਕ ਡੀਨ ਜੈ ਸਿੰਘ ਰਾਜਪੂਤ, ਮੁੱਖ ਟੀਚਰ ਰੇਖਾ ਪਾਸੀ, ਐਕਟੀਵਿਟੀ ਇੰਚਾਰਜ ਹਰਪ੍ਰਰੀਤ ਕੌਰ ਅਤੇ ਸਮੂਹ ਸਟਾਫ ਨੇ ਸਾਂਝੇ ਤੌਰ 'ਤੇ ਜੋਤ ਜਗਾ ਕੇ ਕੀਤੀ। ਇਸ ਮੌਕੇ ਸਕੂਲ ਦੇ ਟੀਚਰਾਂ ਨੇ ਰਾਸ਼ਟਰੀ ਗੀਤ ਦਾ ਗਾਇਨ ਕੀਤਾ।

ਇਸ ਮੌਕੇ ਬੱਚਿਆ ਨੇ ਦੇਸ਼ ਭਗਤੀ 'ਤੇ ਆਧਾਰਿਤ ਕੋਰੀਓਗ੍ਰਾਫੀ, ਸਿਕਟ, ਰੰਗਾਰੰਗ ਪੋ੍ਗਰਾਮ, ਡਾਂਸ ਪੇਸ਼ ਕਰ ਕੇ ਦੇਸ਼ ਭਗਤੀ ਦਾ ਜਜ਼ਬਾ ਬਿਖੇਰਿਆ। ਇਸ ਮੌਕੇ ਪਿੰ੍ਸੀਪਲ ਅੰਜੂ ਨਾਗਪਾਲ ਨੇ ਸਾਰਿਆਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੰਦੇ ਹੋਏ ਸਾਰਿਆਂ ਨੂੰ ਦੇਸ਼ ਲਈ ਕੁਬਾਨ ਹੋਣ ਵਾਲੇ ਸ਼ਹੀਦਾਂ ਦੀ ਜੀਵਨੀ ਬਾਰੇ ਜਾਣੂ ਕਰਵਾਇਆ। ਇਸ ਮੌਕੇ ਸਕੂਲ ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ ਤੇ ਚੇਅਰਪਰਸਨ ਡਾ. ਮੁਸਕਾਨ ਨੇ ਕਿਹਾ ਕਿ ਅੱਜ ਅਸੀਂ ਅੰਗਰੇਜ਼ਾਂ ਦੀ ਗੁਲਾਮੀ ਦੀਆਂ ਜੰਜੀਰਾਂ ਤੋਂ ਆਜ਼ਾਦ ਹੋ ਚੁੱਕੇ ਹਾਂ, ਹੁਣ ਸਾਡੀ ਜ਼ਿੰਮੇਵਾਰੀ ਸ਼ੁਰੂ ਹੋ ਗਈ ਹੈ। ਸਾਨੂੰ ਆਪਣੇ ਦੇਸ਼ ਦੇ ਵਿਕਾਸ ਲਈ ਪੁਰਾਣੇ ਸਿਸਟਮ ਨੂੰ ਬਦਲਣਾ ਹੋਵੇਗਾ। ਉਨ੍ਹਾਂ ਸਾਰਿਆਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ।