ਵਕੀਲ ਮਹਿਰੋਂ, ਮੋਗਾ

ਮੋਗਾ ਦੇ ਗੁਰਦੁਆਰਾ ਨਾਮਦੇਵ ਭਵਨ ਅਕਾਲਸਰ ਰੋਡ ਮੋਗਾ ਵਿਖੇ ਤਿੰਨ ਰੋਜ਼ਾ ਰੋਗ ਨਿਵਾਰਨ ਕੈਂਪ ਸਮਾਪਤ ਹੋ ਗਿਆ। ਮਿਸ਼ਨ ਬ੍ਾਂਚ ਮੋਗਾ ਦੇ ਜਨਰਲ ਸਕੱਤਰ ਗੁਰਪ੍ਰਰੀਤਮ ਸਿੰਘ ਚੀਮਾ ਨੇ ਦੱਸਿਆ ਕਿ ਇਹ ਮਿਸ਼ਨ ਇੱਕ ਆਈਏਐੱਸ ਅਫਸਰ ਹਰਦਿਆਲ ਸਿੰਘ ਰਿਟਾਇਰਡ ਨੇ ਆਪਣੇ ਅਨੁਭਵ ਕਰਦਿਆਂ ਆਰੰਭ ਕੀਤਾ ਸੀ ਅਤੇ ਤੰਦਰੁਸਤੀ ਹਾਸਲ ਕਰਕੇ ਇਸ ਦਾ ਪ੍ਰਚਾਰ ਅਤੇ ਪਸਾਰ ਕੀਤਾ। ਨਤੀਜੇ ਵਜੋਂ ਮੋਗਾ ਵਿਖੇ ਬ੍ਾਂਚ ਆਈ। ਉਨਾਂ੍ਹ ਦੱਸਿਆ ਕਿ ਇਸ ਮਿਸ਼ਨ ਵੱਲੋਂ ਲਗਾਏ ਗਏ ਕੈਂਪਾਂ ਰਾਹੀਂ ਅਨੇਕਾਂ ਪ੍ਰਰਾਣੀਆਂ ਨੇ ਰੋਗਾਂ ਤੋਂ ਰਾਹਤ ਪ੍ਰਰਾਪਤ ਕੀਤੀ। ਇਸ ਵਾਰ ਵੀ ਇਸ ਕੈਂਪ ਵਿਚ ਵੱਡੀ ਗਿਣਤੀ ਦੇ ਵਿਚ ਸੰਗਤਾਂ ਨੇ ਸ਼ਬਦ ਜਾਪ ਅਤੇ ਨਾਮ ਜਾਪ ਨਾਲ ਲਵਲੀਨ ਹੋ ਕੇ ਲਾਹੇ ਪ੍ਰਰਾਪਤ ਕੀਤੇ ਅਤੇ ਸ਼ਾਮਲ ਰੋਗ ਨਵਿਰਤੀ ਲਈ ਪਹੁੰਚੇ ਹੋਏ ਰੋਗੀਆਂ ਨੇ ਦਰਜ ਕਰਵਾਇਆ ਕਿ ਸਾਨੂੰ ਤਿੰਨਾਂ ਦਿਨਾਂ ਤੋਂ ਕਾਫੀ ਰਾਹਤ ਮਹਿਸੂਸ ਹੋਈ ਹੈ। ਇਸਤਰੀ ਸਤਿਸੰਗ ਸਭਾਵਾਂ ਅਤੇ ਹੋਰ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਵੱਡੀ ਗਿਣਤੀ ਵਿਚ ਪਹੁੰਚ ਕੇ ਕੈਂਪ ਦੇ ਨਿਯਮਾਂ ਅਨੁਸਾਰ ਸੰਗਤੀ ਰੂਪ ਵਿੱਚ ਗੁਰਬਾਣੀ ਦੇ ਜਾਪ ਕੀਤੇ ਗਏ। ਸੰਗਤਾਂ ਨੇ ਪ੍ਰਬੰਧਕਾਂ ਨੂੰ ਅਜਿਹੇ ਕੈਂਪ ਹਰ ਸਾਲ ਦੋ ਵਾਰ ਲਾਉਣ ਦੇ ਸੁਝਾਅ ਦਿੱਤੇ। ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੁੱਖ ਸੇਵਾਦਾਰ ਨੇ ਜਿੱਥੇ ਕੈਂਪ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਭਾਈ ਪਰਤਾਪ ਸਿੰਘ ਕਾਲਾਂਵਾਲੀ ਵਾਲੇ ਅਤੇ ਭਾਈ ਜਰਨੈਲ ਸਿੰਘ ਰਾਮਾਂ ਵਾਲੇ ਜਥਿਆਂ ਦਾ ਧੰਨਵਾਦ ਕੀਤਾ ਉੱਥੇ ਮਿਸ਼ਨ ਦੇ ਬ੍ਾਂਚ ਪ੍ਰਧਾਨ ਪੇ੍ਮ ਸਿੰਘ ਵੱਲੋਂ ਮੋਗਾ ਸ਼ਹਿਰ ਦੀਆਂ ਸੰਸਥਾਵਾਂ ਸੁਸਾਇਟੀਆਂ ਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ।