ਪੱਤਰ ਪ੍ਰੇਰਕ, ਮੋਗਾ : ਮੰਗਲਵਾਰ ਨੂੰ ਜ਼ਿਲ੍ਹਾ ਵਧੀਕ ਸੈਸ਼ਨ ਜੱਜ ਜਗਦੀਪ ਸੂਦ ਦੀ ਅਦਾਲਤ ਨੇ ਇਕ ਵਿਅਕਤੀ ਨੂੰ ਨਸ਼ੇ ਦੀਆਂ ਦਵਾਈਆਂ ਰੱਖਣ ਦੇ ਮਾਮਲੇ 'ਚ 3 ਸਾਲ ਦੀ ਕੈਦ ਤੇ 25 ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਹੁਕਮ ਸੁਣਾਇਆ ਹੈ। ਦੋਸ਼ੀ ਵੱਲੋਂ ਜੁਰਮਾਨਾ ਨਾ ਭਰਨ ਦੀ ਸੂਰਤ 'ਚ ਉਸਨੂੰ ਇਕ ਸਾਲ ਦੀ ਕੈਦ ਹੋਰ ਕੱਟਣੀ ਪਵੇਗੀ।

ਜਾਣਕਾਰੀ ਮੁਤਾਬਕ, ਥਾਣਾ ਸਿਟੀ ਸਾਊਥ ਦੀ ਪੁਲਿਸ ਪਾਰਟੀ ਨੇ 23 ਮਾਰਚ 2017 ਨੂੰ ਚੜਿੱਕ ਨੇੜਿਓਂ ਨਵਜੋਤ ਸਿੰਘ ਵਾਸੀ ਪੱਤੀ ਜੰਗੀਰ ਚੜਿੱਕ ਨੂੰ ਗਿ੍ਫ਼ਤਾਰ ਕਰਕੇ ਉਸ ਪਾਸੋਂ 51 ਪੱਤੇ ਐਲਪਰਾ ਜੋਲਮ ਬਰਾਮਦ ਕਰਕੇ ਉਸ ਖ਼ਿਲਾਫ਼ ਥਾਣਾ ਸਿਟੀ ਸਾਊਥ 'ਚ ਮਾਮਲਾ ਦਰਜ ਕੀਤਾ ਸੀ। ਇਹ ਮਾਮਲਾ ਅਦਾਲਤ 'ਚ ਵਿਚਾਰਅਧੀਨ ਸੀ। ਅੱਜ ਅਦਾਲਤ ਨੇ ਇਸ ਕੇਸ ਦੀ ਸੁਣਵਾਈ ਕਰਦੇ ਉਕਤ ਫੈਸਲਾ ਸੁਣਾਇਆ।