ਮਨਪ੍ਰੀਤ ਸਿੰਘ ਮੱਲੇਆਣਾ, ਮੋਗਾ : ਸਰਕਾਰੀ ਅਤੇ ਪ੍ਾਈਵੇਟ ਖੇਤਰ ਵਿੱਚ ਕੰਮਕਾਜੀ ਅੌਰਤਾਂ ਦੇ ਜਿਣਸੀ ਉਤਪੀੜਨ ਦੀ ਰੋਕਥਾਮ ਲਈ ਵਿਭਿੰਨ ਕਾਨੂੰਨੀ ਅਤੇ ਸੰਸਥਾਗਤ ਢਾਂਚੇ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਮਹਾਤਮਾ ਗਾਂਧੀ ਰਾਜ ਲੋਕ ਪ੍ਸ਼ਾmਨ ਸੰਸਥਾਨ (ਮੈਗਸੀਪਾ) ਪੰਜਾਬ ਦੇ ਖੇਤਰੀ ਸੈਂਟਰ ਬਠਿੰਡਾ ਵੱਲੋਂ ਤਿੰਨ ਰੋਜ਼ਾ ਸਿਖਲਾਈ ਵਰਕਸ਼ਾਪ ਲਗਾਈ ਗਈ। ਇਸ ਵਿੱਚ ਐੱਮ.ਸੀ ਕਾਨਫਰੰਸ ਹਾਲ ਵਿੱਚ ਅੱਜ 7 ਜ਼ਿਲਿ੍ਹਆਂ ਜਿਨ੍ਹਾ ਵਿੱਚ ਬਠਿੰਡਾ, ਮੋਗਾ, ਮੁਕਤਸਰ, ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਮਾਨਸਾ ਦੇ ਸਰਕਾਰੀ ਕਰਮਚਾਰੀਆਂ ਨੇ ਹਿੱਸਾ ਲਿਆ। ਭਾਰਤ ਸਰਕਾਰ ਦੇ ਅਮਲਾ ਅਤੇ ਸਿਖਲਾਈ ਵਿਭਾਗ ਵੱਲੋਂ ਸਪਾਂਸਰ ਕੀਤੇ ਇਸ ਪ੍ੋਗਰਾਮ ਵਿੱਚ ਲਿੰਗ ਮੁੱਦੇ, ਉਨ੍ਹਾਂ ਦੀਆਂ ਕਿਸਮਾਂ, ਇਸ ਸਬੰਧੀ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ ਅਤੇ ਸਰਕੂਲਰਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਵਿੱਚ ਡਾਕਟਰ ਦਲੀਪ ਕੁਮਾਰ, ਪਿ੍ੰਸੀਪਲ, ਬੀ.ਕੇ.ਐਸ.ਐਮ ਲਾਅ ਕਾਲਜ ਮੋਗਾ, ਡਾ. ਨਿੰਮੀ ਐਚ.ਓ.ਡੀ, ਲਾਅ ਵਿਭਾਗ ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ ਬਠਿੰਡਾ ਅਤੇ ਵਕੀਲਾਂ ਕਸ਼ਮੀਰੀ ਲਾਲ ਅਤੇ ਗੁਰਮੀਤ ਸਿੰਘ ਸੇਖੋਂ ਨੇ ਆਪਣੇ ਵਿਚਾਰ ਪ੍ਗਟਾਏ ਅਤੇ ਪ੍ਸ਼ਨ ਉਤਰ ਸੈਸ਼ਨ ਵਿੱਚ ਹਿੱਸਾ ਲਿਆ।

ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹੋਏ ਮੈਗਸੀਪਾ ਦੇ ਰਿਜ਼ਨਲ ਸੈਂਟਰ ਬਠਿੰਡਾ ਦੇ ਰਿਜ਼ਨਲ ਪ੍ਾਜੈਕਟ ਡਾਇਰੈਕਟਰ ਜਰਨੈਲ ਸਿੰਘ ਨੇ ਕਿਹਾ ਕਿ ਅੌਰਤਾਂ ਸਾਡੇ ਸਮਾਜ ਵਿੱਚ ਬਹੁਮੁਖੀ ਭੂਮਿਕਾ ਨਿਭਾਉਂਦੀਆਂ ਹਨ। ਥੰਮਕਾਜੀ ਸਥਾਨਾਂ 'ਤੇ ਅੌਰਤਾ ਖਿਲਾਫ਼ ਜਿਣਸੀ ਉਤਪੀੜਨ ਰੋਕਣ ਅਤੇ ਉਨ੍ਹਾਂ ਦੀ ਰਾਖੀ ਲਈ ਵਿਭਿੰਨ ਪ੍ਮੁੱਖ ਕਾਨੂੰਨਾਂ ਅਤੇ ਉਪਾਇਆ ਦਾ ਜ਼ਿਕਰ ਕਰਦੇ ਹੋਏ ਜਰਨੈਲ ਸਿੰਘ ਨੇ ਕਿਹਾ ਕਿ ਅਧਿਕਾਰੀਆਂ ਵੱਲੋਂ ਰਜਿਸਟਰਡ ਸ਼ਿਕਾਇਤਾ ਦੇ ਪ੍ਭਾਵੀ ਨਿਵਾਰਨ ਨੂੰ ਯਕੀਨੀ ਬਨਾਉਣ ਲਈ ਸਬੰਧਿਤ ਵਿਭਾਗ ਵੱਲੋਂ ਇਨ੍ਹਾਂ ਦਾ ਸਮਾਂਬੱਧ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਅੌਰਤ ਮੁਲਾਜ਼ਮਾਂ ਨੂੰ ਪ੍ੇਰਿਤ ਕੀਤਾ ਕਿ ਉਹ ਆਪਣੇ ਸਬੰਧਤ ਕਾਰਜ ਸਥਾਨਾਂ 'ਤੇ ਸਮੂਹਿਕ ਰੂਪ ਨਾਲ ਇਸ ਸਮਾਜਿਕ ਬੁਰਾਈ ਖਿਲਾਫ਼ ਆਵਾਜ਼ ਬੁਲੰਦ ਕਰਨ। ਇਸ ਤੋਂ ਪਹਿਲਾਂ ਰਿਜ਼ਨਲ ਸੈਂਟਰ ਬਠਿੰਡਾ ਦੇ ਕੋਆਰਡੀਨੇਟਰ ਮਨਦੀਪ ਸਿੰਘ ਨੇ ਇਸ ਪ੍ੋਗਰਾਮ ਦੇ ਪਿਛੋਕੜ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ।