ਮਾਘੀ ਮੁਕਤਸਰ ਦੀ : ਠੰਢ 'ਤੇ ਭਾਰੂ ਪਈ ਸ਼ਰਧਾ, ਵੱਡੀ ਗਿਣਤੀ 'ਚ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤ ਹੋਈ ਨਤਮਸਤਕ
Publish Date:Thu, 14 Jan 2021 03:16 PM (IST)
v>
ਮਨਪਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਮਾਲਵੇ ਦੇ ਇਤਿਹਾਸਕ ਪਿੰਡ ਤੇ ਤਿੰਨ ਗੁਰੂ ਸਾਹਿਬਾਨਾ ਦੀ ਚਰਨ ਛੋਅ ਪ੍ਰਾਪਤ ਧਰਤੀ ਤਖਤੂਪੁਰਾ ਸਾਹਿਬ ਵਿਖੇ ਚਾਲੀ ਮੁਕਤਿਆਂ ਦੀ ਯਾਦ ਵਿਚ ਲੱਗਦਾ ਜੋੜ ਮੇਲਾ ਅੱਜ ਜੈਕਾਰਿਆਂ ਦੀ ਗੂੰਜ ਸਵੇਰ ਵੇਲੇ ਸ਼ੁਰੂ ਹੋ ਗਿਆ। ਮਾਘ ਮਹੀਨੇ ਦੀ ਸੰਗਰਾਂਦ ਨੂੰ ਚੱਲ ਰਹੀ ਸੀਤ ਲਹਿਰ ਵੀ ਸੰਗਤਾਂ ਦੀ ਸ਼ਰਧਾ ਨੂੰ ਨਾ ਰੋਕ ਸਕੀ।
ਕਿਸਾਨੀ ਸੰਘਰਸ਼ 'ਚ ਰੰਗਿਆ ਮਾਘੀ ਮੇਲਾ
ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਲੈ ਕੇ ਮੇਲੇ ਵਿਚ ਪਹੁੰਚੀ ਸੰਗਤ ਆਪਣੇ ਸਾਧਨਾ ਤੇ ਕਿਸਾਨੀ ਝੰਡੇ ਲਗਾ ਕਿ ਆਏ ਹੋਏ ਸਨ। ਉਧਰ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਰਜਿੰਦਰ ਸਿੰਘ ਖਾਲਸਾ ਵਲੋਂ ਵੀ ਸਵੇਰ ਦੀ ਅਰਦਾਸ ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾ ਲਈ ਕੀਤੀ ਤੇ ਮਾਘੀ ਮੇਲੇ ਚ ਪਹੁੰਚੀਆਂ ਸੰਗਤਾਂ ਨੂੰ ਜੀ ਆਇਆ ਆਖਿਆ।
Posted By: Tejinder Thind