ਵਕੀਲ ਮਹਿਰੋਂ, ਮੋਗਾ

ਚੋਰਾਂ ਦੇ ਹੌਂਸਲੇ ਬੁਲੰਦ ਹਨ ਤੇ ਕਿਸਾਨਾਂ ਦੇ ਖੇਤਾਂ ਵਿਚੋਂ ਨਿਰੰਤਰ ਟਰਾਂਸਫਾਰਮ ਚੋਰੀ ਕਰਨ ਦਾ ਸਿਲਸਿਲਾ ਜਾਰੀ ਹੈ, ਪੰ੍ਤੂ ਪੁਲਿਸ ਪ੍ਰਸ਼ਾਸਨ ਚੋਰਾਂ ਨੂੰ ਕਾਬੂ ਕਰਨ 'ਚ ਪੂਰੀ ਅਸਫਲ ਸਾਬਤ ਹੋ ਰਹੀ ਹੈ। ਇਸ ਸਬੰਧੀ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿੰਡ ਡਾਲਾ ਤੇ ਦੌਧਰ ਦੇ ਲਗਾਤਾਰ ਟਰਾਂਸਫਾਰਮ ਅਤੇ ਬਿਜਲੀ ਤਾਰਾਂ੍ਹ ਚੋਰੀਆਂ ਸਬੰਧੀ ਪੇ੍ਸ਼ਾਨ ਹੋਏ ਕਿਸਾਨ ਬਲਾਕ ਪ੍ਰਧਾਨ ਗੁਰਭਿੰਦਰ ਸਿੰਘ ਦੀ ਅਗਵਾਈ ਵਿਚ ਥਾਣਾ ਮਹਿਣਾ ਦੇ ਮੁੱਖ ਅਫਸਰ ਬਲਰਾਜ ਮੋਹਨ ਨੂੰ ਚੋਰ-ਗਰੋਹਾਂ ਨੂੰ ਨੱਥ ਪਾਉਣ ਲਈ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਮਿਲੇ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਦੂਜੇ-ਪਾਸੇ ਪਿੰਡ ਦੌਧਰ ਦੇ ਕਿਸਾਨ ਆਗੂ ਜਗਦੀਪ ਸਿੰਘ ਦੌਧਰ ਨੇ ਦੱਸਿਆ ਕਿ ਉਹ ਆਪਣੇ ਖੇਤ ਗੇੜਾ ਮਾਰਨ ਲਈ ਆਇਆ ਤਾਂ ਦੇਖਿਆ ਕਿ ਉਸ ਦੇ ਖੇਤ 'ਚ ਲੱਗਿਆ ਬਿਜਲੀ ਸਪਲਾਈ ਵਾਲਾ ਟਰਾਂਸਫਾਰਮਰ ਦਾ ਖਾਲੀ ਖੋਲ ਹੇਠਾਂ ਜ਼ਮੀਨ ਉਪਰ ਡਿੱਗਿਆ ਪਿਆ ਸੀ। ਚੋਰਾਂ ਨੇ ਉਸ ਦੇ ਖੇਤ 'ਚ ਲੱਗੇ ਟਰਾਂਸਫਾਰਮਰ ਦੀ ਭੰਨ-ਤੋੜ ਕਰ ਕੇ ਇਸ 'ਚੋਂ ਤਾਂਬਾ, ਤੇਲ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ ਸੀ। ਚੋਰਾਂ ਵੱਲੋਂ ਤੇਲ ਕੱਢ ਕੇ ਟਰਾਂਸਫਾਰਮਰ ਹੇਠਾਂ ਸੁੱਟ ਦਿੱਤਾ ਗਿਆ, ਜਿਸ ਦੀ ਸ਼ਿਕਾਇਤ ਬਿਜਲੀ ਦਫਤਰ ਅਜੀਤਵਾਲ ਅਤੇ ਚੌਂਕੀ ਲੋਪੋ ਵੀ ਕੀਤੀ ਗਈ ਹੈ ਅਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ। ਥਾਣਾ ਮਹਿਣਾ ਦੇ ਮੁੱਖ ਅਫਸਰ ਬਲਰਾਜ ਮੋਹਨ ਨੇ ਕਿਹਾ ਕਿ ਚੋਰਾਂ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਬਖ਼ਸਿਆ ਜਾਵੇਗਾ ਅਤੇ ਚੋਰਾਂ ਨੂੰ ਫੜ੍ਹਨ ਲਈ ਯਤਨ ਅਰੰਭ ਕਰ ਦਿੱਤੇ ਹਨ।