ਸਵਰਨ ਗੁਲਾਟੀ, ਮੋਗਾ : ਪਲਾਂਟ ਵੇਚਣ ਦੇ ਨਾਂ 'ਤੇ ਅੌਰਤ ਨਾਲ 9 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਪੁਲਿਸ ਨੇ ਇਕ ਵਿਅਕਤੀ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਈਓ ਵਿੰਗ ਦੇ ਇੰਚਾਰਜ ਐਸਆਈ ਸੰਦੀਪ ਸਿੰਘ ਨੇ ਦੱਸਿਆ ਕਿ ਸਿਰੋਜ ਰਾਣੀ ਪਤਨੀ ਵਿਜੇ ਕੁਮਾਰ ਵਾਸੀ ਨਿਊ ਵਿਦਾਂਤ ਨਗਰ ਮੋਗਾ ਵੱਲੋਂ ਐਸਐਸਪੀ ਮੋਗਾ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਬਸੰਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਰੱਤੀਆਂ ਦਾ ਇਕ ਪਲਾਟ ਪਰਵਾਨਾ ਨਗਰ ਮੋਗਾ ਵਿਚ ਪਿਆ ਸੀ ਤੇ ਉਸ ਨੇ ਪਲਾਟ ਨੂੰ ਖਰੀਦਣ ਲਈ ਬਸੰਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਬਸੰਤ ਸਿੰਘ ਨੇ ਆਪਣੇ ਪਲਾਟ ਦਾ ਸੌਦਾ ਕਰਕੇ ਉਸ ਕੋਲੋਂ 9 ਲੱਖ ਰੁਪਏ ਲੈ ਲਏ ਜਦ ਰਜਿਸਟਰੀ ਦਾ ਟਾਈਮ ਆਇਆ ਤਾ ਉਸ ਨੇ ਕੋਈ ਹੋਰ ਪਲਾਟ ਦਿਖਾ ਕੇ ਕਿਸੇ ਹੋਰ ਪਲਾਟ ਦੀ ਰਜਿਸਟਰੀ ਕਰਾਉਣ ਦਾ ਝਾਂਸਾ ਦੇ ਕੇ ਉਸ ਨਾਲ 9 ਲੱਖ ਰੁਪਏ ਦੀ ਠੱਗੀ ਮਾਰ ਲਈ। ਐਸਐਸਪੀ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕਰਨ ਲਈ ਡੀਐਸਪੀ (ਪੀ.ਬੀ.ਆਈ) ਸਪੈਸ਼ਲ ਕਰਾਇਮ ਮੋਗਾ ਨੂੰ ਕਰਨ ਦੇ ਆਦੇਸ਼ ਦਿੱਤੇ। ਪੁਲਿਸ ਵੱਲੋਂ ਕੀਤੀ ਗਈ ਜਾਂਚ ਪੜਤਾਲ ਦੌਰਾਨ ਸ਼ਿਕਾਇਤ ਕਰਤਾ ਅੌਰਤ ਵੱਲੋ ਲਗਾਏ ਦੋਸ਼ ਸਹੀ ਪਾਏ ਜਾਣ ਤੇ ਪੁਲਿਸ ਨੇ ਬਸੰਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਰੱਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।